11 ਨੁਕਾਤੀ ਮੰਗ ਪੱਤਰ ਚ ਕਰਮਚਾਰੀ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਦਿੱਤੀ ਵਿਸ਼ੇਸ਼ ਤਰਜੀਹ
ਕਪੂਰਥਲਾ, (ਕੌੜਾ)- ਸਾਂਝਾ ਅਧਿਆਪਕ ਫਰੰਟ ਕਪੂਰਥਲਾ ਵੱਲੋ ਲੋਕ-ਸਭਾ ਚੋਣਾ ਦੇ ਸਬੰਧੀ ਚੋਣ ਡਿਊਟੀਆਂ ਤੇ ਤੈਨਾਤ ਅਧਿਆਪਕ ਸਟਾਫ ਨੂੰ ਪਿਛਲੇ ਸਮੇਂ ਦੀਆਂ ਚੋਣਾਂ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਇੱਕ ਮੰਗ ਪੱਤਰ ਡੀਸੀ ਕਪੂਰਥਲਾ ਦੇ ਸੁਪਰਡੈਂਟ ਅਨਿਲ ਕੁਮਾਰ ਨੂੰ ਸੋਂਪਿਆ ਗਿਆ। ਖਾਸ ਗੱਲ ਇਹ ਹੈ ਕਿ ਪੱਤਰ ਵਿੱਚ ਕਰਮਚਾਰੀ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਸਾੰਝਾ ਅਧਿਆਪਕ ਫਰੰਟ ਦੇ ਪ੍ਰਮੁੱਖ ਆਗੂ ਸੁਖਚੈਨ ਬੱਧਨ ਜਿਲ੍ਹਾ ਪ੍ਰਧਾਨ ਜੀ ਟੀ ਯੂ, ਰਸ਼ਪਾਲ ਸਿੰਘ ਵੜੈਚ ਸੂਬਾਈ ਆਗੂ ਈ ਟੀ ਟੀ ਯੁਨੀਅਨ,ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਅਧਿਆਪਕ ਦੱਲ ਹਰਵਿੰਦਰ ਸਿੰਘ ਅੱਲੂਵਾਲ ਜਿਲ੍ਹਾ ਪ੍ਰਧਾਨ ਡੀ ਟੀ ਐਫ ਨੇ ਦੱਸਿਆ ਕਿ ਮੰਗ ਪੱਤਰ ਸੂਬਾਈ ਕਮੇਟੀ ਵਲੋਂ ਦਿੱਤੇ ਗਏ ਸੱਦੇ ਤੇ ਜਿਲ੍ਹਾ ਹੈਡਕੁਆਰਟਰ ਤੇ ਪਹੁੰਚ ਕੇ ਸੋਪਣ ਦਾ ਮੁੱਖ ਉਦੇਸ਼ ਚੋਣ ਡਿਊਟੀ ਤੇ ਤੈਨਾਤ ਸਾਥੀਆਂ ਦੀ ਚੋਣਾਂ ਡਿਊਟੀ ਨੂੰ ਵੱਧ ਤੋਂ ਵੱਧ ਸੋਖਾਲਾ ਅਤੇ ਪ੍ਰੇਸ਼ਾਨੀਆਂ ਤੋਂ ਮੁਕਤੀ ਦਿਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੱਥੇਬੰਦੀ ਆਗੂਆਂ ਨੇ ਇੱਕ ਉਚੇਚੀ ਬੈਠਕ ਰਾਹੀਂ ਕਰਮਚਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ, ਉਸੇ ਦੇ ਅਧਾਰ ਤੇ ਡੀਸੀ ਕਪੂਰਥਲਾ ਦੇ ਨਾਂ 11 ਨੁਕਾਤੀ ਮੰਗ ਪੱਤਰ ਤਿਆਰ ਕਰਕੇ ਸੋਂਪਿਆ ਗਿਆ ਹੈ। ਮੰਗ ਪੱਤਰ ਵਿਚ ਅਧਿਆਪਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੀ ਗੁਜਾਰਿਸ਼ ਕੀਤੀ ਗਈ ਹੈ। ਇਸ ਮੋਕੇ ਹਾਜਰ ਨੇਤਾ ਤੇ ਅਧਿਆਪਕ ਰਮੇਸ਼ ਕੁਮਾਰ, ਜਗਜੀਤ ਸਿੰਘ ਰਾਜੂ, ਜੀਵਨਜੋਤ ਮੱਲ੍ਹੀ, ਤਜਿੰਦਰ ਸਿੰਘ, ਗੁਰਮੇਜ ਸਿੰਘ, ਯਾਦਵਿੰਦਰ ਸਿੰਘ, ਲਕਸ਼ਦੀਪ ਸਿੰਘ, ਕਰਮਜੀਤ ਗਿੱਲ, ਮਨੋਜ ਕੁਮਾਰ, ਤਰਮਿੰਦਰ ਮੱਲੀ, ਆਦਿ
ਇਹ ਹਨ ਮੁੱਖ ਮੰਗਾਂ :-
ਲੋਕ ਸਭਾ ਇਲੈਕਸ਼ਨ ਵਿੱਚ ਕਪਲ ਡਿਊਟੀ ਵਿੱਚੋਂ ਇਸਤਰੀ ਮੁਲਾਜਮ , ਗਰਭਵਤੀ ਅਧਿਆਪਕਾਵਾਂ, ਕਰੋਨਿਕ ਡਿਸੀਜ/ ਅਪੰਗ/ਗੰਭੀਰ ਬਿਮਾਰੀ, ਵਿਧਵਾ ਤਲਾਕਸ਼ੁਦਾ ਮਹਿਲਾ ਅਧਿਆਪਕਾਂ, 2 ਸਾਲ ਅਤੇ ਇਸ ਤੋਂ ਘੱਟ ਉਮਰ ਵਾਲੇ ਬੱਚਿਆ ਵਾਲਿਆਂ ਅਧਿਆਪਕ ਮਾਵਾਂ ਨੂੰ ਡਿਊਟੀ ਤੋਂ ਛੋਟ ਦੇਣ, ਸਾਰੇ ਹੀ ਮੁਲਾਜਮਾਂ ਦੀਆਂ ਡਿਊਟੀਆਂ ਉਹਨਾਂ ਦੇ ਰਿਹਾਇਸ਼ ਦੇ ਨੇੜੇ ਦੀ ਤਹਿਸੀਲ ਪੱਧਰ ਤੇ ਲਗਾਈਆਂ ਜਾਣਾ,
ਚੋਣ ਪ੍ਰਕਿਰਿਆ ਸ਼ੁਰੂ ਹੋਣ ਮੋਕੇ ਸਮੱਗਰੀ ਦੇਣ ਅਤੇ ਪੂਰੀ ਹੋਣ ਮਗਰੋਂ ਜਿਆਦਾ ਕਾਊਂਟਰਾਂ ਨੂੰ ਸਥਾਪਤ ਕਰਨਾ, ਸੁਪਰਵਾਈਜਰਾਂ ਨੂੰ ਸਮਾਨ ਇਕੱਠਾ ਕਰਨ ਲਈ ਘੱਟ ਤੋਂ ਘੱਟ ਪੋਲਿੰਗ ਪਾਰਟੀਆਂ ਦਿਤੀਆਂ ਜਾਣ ਤਾਂ ਜੋ ਡਿਊਟੀ ਅਮਲਾ ਜਲਦੀ ਸਮਾਨ ਜਮ੍ਹਾ ਕਰਵਾ ਕੇ ਸਮੇਂ ਸਿਰ ਅਪਣੇ ਘਰਾਂ ਨੂੰ ਬਾਪਸ ਪਰਤ ਸਕਣ, ਮੁਲਾਜਮਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਦੀ ਅਦਾਇਗੀ ਇਲੈਕਸ਼ਨ ਡਿਊਟੀ ਦੌਰਾਨ ਕੀਤੇ ਜਾਣ, ਪਾਰਟੀਆਂ ਪੂਰੀਆਂ ਕੀਤੇ ਬਗੈਰ ਬੱਸ ਲੈ ਕੇ ਜਾਣ ਵਾਲੇ ਕਡੰਟਕਟਰ ਅਤੇ ਡਰਈਵਰ ਤੇ ਸਖਤ ਕਨੂੰਨੀ ਕਾਵਾਈ ਕਰਨ, ਸਮਾਨ ਜਮਾਂ ਕਰਵਾਉਣ ਵੇਲੇ ਸੁਪਰਵਾਈਜਰਾਂ ਨੂੰ ਬੇਲੋੜੀ ਫਾਰਮੈਲਟੀ ਤੋਂ ਰੋਕਣ ਅਤੇ ਸਮਾਨ ਬਗੈਗ ਕਿਸੇ ਤੰਗੀ ਪ੍ਰੇਸ਼ਾਨੀ ਦੇ ਪ੍ਰਾਪਤ ਕਰਨ ਆਦਿ ਮੰਗਾ ਪੱਤਰ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਬੀ.ਐਲ.ਓਜ਼ ਨੂੰ ਪਿਛਲੇ ਸਾਲ ਦਾ ਰਹਿੰਦਾ ਮਾਣ ਭੱਤਾ ਤੁਰੰਤ ਜਾਰੀ ਕਰਨਾ,
ਰਿਜਰਵ ਚੋਣ ਸਟਾਫ ਦੇ ਮਾਣ ਭੱਤੇ ਨੂੰ ਯਕੀਨ ਬਨਾਉਣਾ, ਐਕਸ ਇੰਡਿਆ ਲੀਵ ਦੀ ਮਨਜੂਰੀ ਲੈ ਚੁੱਕੇ ਅਤੇ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਵਾ ਚੁੱਕੇ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਛੋਟ ਦੇਣਾ ਆਦਿ ਮੰਗਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly