(ਸਮਾਜ ਵੀਕਲੀ)
ਮਾਰ -ਮਾਰ ਲੋਥਾਂ ਦੇ ਢੇਰ
ਲਾਤੇ,
ਸੁਣੀਂ ਕਿਸੇ ਨਾ ਕੂਕ ਪੁਕਾਰ
ਸਾਈਂ।
ਡਿੱਗੇ ਹੋਣਗੇ ਪੰਛੀਆਂ ਦੇ
ਹੰਝੂ,
ਵੇਖ ਮਨੁੱਖਾਂ ਤੇ ਅਤਿਆਚਾਰ
ਸਾਈਂ।
ਬੇ ਸਗਨਾਂ ਹੋਇਆ ਹੋਊ ਤੁਰਦਿਆਂ
ਨੂੰ,
ਮੁੜ ਵੇਖਿਆ ਨਾ ਘਰ ਬਾਰ
ਸਾਈਂ।
ਘਰੋਂ ਗਏ ਸੀ ਹੱਸਦੇ, ਮੁੜੇ
ਰੋਂਦੇ,
ਦਿੱਤੀ ਕਰਮਾਂ ਵੱਡੀ ਹਾਰ
ਸਾਈਂ।
ਪਹਿਲਗਾਮ ਕਬਰਸਤਾਨ
ਬਣਿਆ,
ਲੁੱਟੇ ਸੁਹਾਗ ਸ਼ਰੇਅ ਬਜ਼ਾਰ
ਸਾਈਂ।
ਮਿਸਾਲੀ ਸਜ਼ਾਵਾਂ ਦਿਉ ਦਰਿੰਦਿਆਂ
ਨੂੰ,
ਦਿੱਤਾ ਜਿੰਨਾਂ ਦੇਸ਼ ਵੰਗਾਰ
ਸਾਈਂ।
ਅੱਖ ਪੱਟ ਕੇ ਝਾਕੇ ਨਾ ਮੁੜ
ਵੈਰੀ,
ਤੁਸੀਂ ਮਾਰੋ ਐਸੀ ਮਾਰ
ਸਾਈਂ।
“ਪੱਤੋ” ਹੁਣ ਜ਼ਾਲਮਾਂ ਦੀ ਨਾ
ਖੈਰ ਹੋਵੇ,
ਸਬਰ ਰੱਖਿਆ ਕਿੰਨੀ ਵਾਰ
ਸਾਈਂ।
ਹਰਪ੍ਰੀਤ ਪੱਤੋ (ਮੋਗਾ)
94658-21417



