ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾ ਸਮਾਗਮ ਕਰਵਾਇਆ 

ਸੁੰਦਰ ਨਗਰ ਵਿੱਚ ਸਿੱਖਿਆ ਪਸਾਰ ਲਈ ਹਰ ਸੰਭਵ ਕਰਾਂਗੇ – ਅਟਵਾਲ 
ਕਪੂਰਥਲਾ  (ਕੌੜਾ)- ਮੁਹੱਲਾ ਸੁੰਦਰ ਨਗਰ ਵਾਸੀਆਂ ਵਲੋਂ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ  ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ  ਸਮਰਪਿਤ ਚੇਤਨਾ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁਹੱਲਾ ਵਾਸੀਆਂ ਤੋਂ ਇਲਾਵਾ ਬੁੱਧੀਜੀਵੀਆਂ,ਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਧਾਰੇ ਜਦ ਕਿ ਉੱਘੇ ਦਲਿਤ ਆਗੂ ਚਰਨਜੀਤ ਹੰਸ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਇਸ ਮੌਕੇ ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਨ ਲਈ ਕਪੂਰਥਲਾ ਦੇ ਮੁਹੱਲਾ ਸੁੰਦਰ ਨਗਰ ਵਿੱਚ ਮਿਆਰੀ ਸਿੱਖਿਆ ਪਸਾਰ ਲਈ ਹਰ ਸੰਭਵ ਕਰਾਂਗੇ।ਉਨਾਂ ਕਿਹਾ ਇਸ ਮੁਹੱਲੇ ਅੰਦਰ ਇੱਕ ਮੁਫ਼ਤ ਟਿਊਸ਼ਨ ਸੈਂਟਰ ਜਿਸ ਵਿੱਚ। ਛੇਵੀਂ ਤੋਂ ਦਸਵੀਂ ਜਮਾਤ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਵੇਗਾ।
ਇਸ ਤੋਂ ਇਲਾਵਾ ਔਰਤਾਂ ਦੀ ਸਿਖਲਾਈ ਵਾਸਤੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ ਅਤੇ ਸਿੱਖਿਅਤ ਔਰਤਾਂ ਕੰਮ ਵੀ ਦਿੱਤਾ ਜਾਵੇਗਾ।ਬਾਬਾ ਸਾਹਿਬ ਦੇ ਜੀਵਨ ‘ਤੇ ਰੌਸ਼ਨੀ ਪਾਉਂਦਿਆਂ ਉੱਘੇ ਦਲਿਤ ਆਗੂ ਚਰਨਜੀਤ ਹੰਸ ਨੇ ਕਿਹਾ ਦੇਸ਼ ਨੂੰ ਸੰਵਿਧਾਨਿਕ ਪ੍ਰਣਾਲੀ ਦੇਣਾ ਕਿਸੇ ਕਰਾਂਤੀਕਾਰੀ ਸੋਚ ਦਾ ਸਿੱਟਾ ਹੈ। ਉਨਾਂ ਕਿਹਾ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜੋ ਸ਼ਲਾਘਾ ਯੋਗ ਕਦਮ ਹੈ। ਸਟੇਜ ਸੰਚਾਲਨ ਮਾਸਟਰ ਹਰਜਿੰਦਰ ਸਿੰਘ ਨੇ ਬਾਖੂਬੀ ਨਿਭਾਇਆ। ਡਾ.ਜਸਵੰਤ ਸਿੰਘ, ਮਾ.ਅਮਰੀਕ ਸਿੰਘ, ਮਾ. ਕਮਲਜੀਤ ਸਿੰਘ ਕਾਲਾ, ਸਵਾਮੀ ਰਾਜਪਾਲ, ਇੰਜ.ਜੀਤ ਸਿੰਘ, ਬਲਬੀਰ ਚੰਦ ਮਹਲਾ, ਕੁਸ਼ਲ ਕੁਮਾਰ ਆਗੂ
ਬਾਮਸੇਫ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਕਾਰਜ ਵਿੱਚ ,ਵੀਰਪਾਲ ਕੌਰ, ਬੀਬੀ ਸੁਰਿੰਦਰ ਕੌਰ,ਸੀਮਾ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNo poison found: Viscera report of Mukhtar Ansari
Next articleਸਾਂਝਾ ਅਧਿਆਪਕ ਫਰੰਟ ਨੇ ਚੋਣਾਂ ਨਾਲ ਸੰਬੰਧਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ