

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਾਹਿਬਜਾਦਾ ਅਜੀਤ ਸਿੰਘ ਸੰਸਥਾ ਵਰਕਰ ਕਲੱਬ ਰੇਲ ਕੋਚ ਫੈਕਟਰੀ ਵੱਲੋਂ “ਜਸ਼ਨੇ ਏ ਵਿਸਾਖੀ ” ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਰ ਸੀ ਐਫ ਦੇ 2ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ਨੇ ਪੰਜਾਬ ਦੇ ਅਮੀਰ ਵਿਰਸੇ ਦੇ ਸੰਸਕ੍ਰਿਤੀ ਨੂੰ ਪੰਜਾਬੀ ਪ੍ਰਤਿਯੋਗਤਾਵਾਂ ਦੇ ਆਯੋਜਨ ਦੁਆਰਾ ਜਿਸ ਵਿੱਚ ਪੰਜਾਬੀ ਪੋਸ਼ਾਕ, ਪੰਜਾਬੀ ਭਾਸ਼ਾ, ਗਤਕਾ, ਗਿੱਧਾ ਭੰਗੜਾ ਪੱਗ ਆਦਿ ਨਾਚ ਦੇ ਨਾਲ ਨਾਲ ਬੱਚਿਆਂ ਨੇ ਫਸਲ ਦੇ ਚਿਤਰਨ ਕਰ ਪੰਜਾਬੀ ਦੇ ਅਮੀਰ ਵਿਰਸੇ ਇਤਿਹਾਸ ਨੂੰ ਜੋੜਨ ਦਾ ਬਹੁਤ ਵੱਡਾ ਯਤਨ ਕੀਤਾ । ਜਿਸ ਨੂੰ ਸਾਰੇ ਹੀ ਆਏ ਹੋਏ ਦਰਸ਼ਕਾਂ ਨੇ ਬਹੁਤ ਸਰਾਇਆ। ਸਕੱਤਰ ਵਰਕਰ ਕਲੱਬ ਨਰੇਸ਼ ਭਾਰਤੀ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਅਵਤਾਰ ਸਿੰਘ ਸੱਭਿਆਚਾਰਕ ਸਕੱਤਰ ਤੇ ਖੇਡ ਸਕੱਤਰ ਹਰਪ੍ਰੀਤ ਸਿੰਘ, ਲਾਈਬ੍ਰੇਰੀ ਸਕੱਤਰ ਅਸ਼ਵਨੀ ਕੁਮਾਰ, ਵਿਨੋਦ ਕੁਮਾਰ, ਖਾਨ ਪਾਨ ਸਕੱਤਰ ਨੀਲ ਕੁਮਾਰ ਦੇ ਨਾਲ ਨਾਲ ਸ਼੍ਰੀਮਤੀ ਸ਼ੀਤਲ ਛਾਇਆ, ਰਾਜਵੀਰ ਕੌਰ, ਕਮਲਜੀਤ ਕੌਰ, ਪਰਵੀਨ ਵਿੱਚ ,ਅੰਮ੍ਰਿਤ ਬਾਣੀ, ਮਾਨ ਸਿੰਘ, ਹਰਪਾਲ ਕੌਰ ਤੇ ਬੱਚਿਆਂ ਦੇ ਮਾਤਾ ਪਿਤਾ ਦੇ ਨਾਲ ਨਾਲ ਜੱਜ ਸਾਹਿਬਾ ਸ੍ਰੀਮਤੀ ਗੁਰਪ੍ਰੀਤ ਕੌਰ ਸ੍ਰੀਮਤੀ ਪਰਮਿੰਦਰ ਕੌਰ ਪਨੇਸਰ ਦਾ ਇਸ ਸਮਾਰੋਹ ਨੂੰ ਸਫਲ ਬਣਾਉਣ ਦੇ ਲਈ ਧੰਨਵਾਦ ਕੀਤਾ । ਸਕੱਤਰ ਨਰੇਸ਼ ਭਾਰਤੀ ਵੱਲੋਂ ਸਾਰੇ ਹੀ ਬੱਚਿਆਂ ਨੂੰ ਪਹਿਲੇ, ਦੂਸਰੇ ਤੇ ਤੀਜੇ ਸਥਾਨ ਤੇ ਰਹਿਣ ਲਈ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਅਮਰੀਕ ਸਿੰਘ, ਸਰਬਜੀਤ ਸਿੰਘ ਨੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਇੰਡੀਅਨ ਗੋਲਫ ਯੂਨੀਅਨ ਦੇ ਕੈਸ਼ੀਅਰ ਸੰਜੀਵ ਰਤਨ, ਅਭਿਮਨਿਊ ,ਸ੍ਰੀ ਅਜ਼ਾਦ ਨੇ ਵੀ ਸਾਰੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।ਸੰਸਥਾਨ ਸੰਮਤੀ ਦੁਆਰਾ ਰੇੜਿਕਾ ਪਰਿਵਾਰ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸਕੱਤਰ ਦੇ ਪ੍ਰਧਾਨ ਸ੍ਰੀ ਬਲਦੇਵ ਰਾਜ ਪ੍ਰਮੋਦ ਕੁਮਾਰ ਦ ਸਮਾਰੋਹ ਨੂੰ ਸਫਲ ਬਣਾਉਣ ਦੇ ਲਈ ਆਪਣਾ ਭਰਪੂਰ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



