ਡਾਇਟ ਅਹਿਮਦਪੁਰ ਵਲੋਂ ਮਨਾਇਆ ਗਿਆ ਸੰਵਿਧਾਨ ਦਿਵਸ -ਰਾਮੇਸ਼ਵਰ ਸਿੰਘ

(ਸਮਾਜ ਵੀਕਲੀ): ਅੱਜ ਮਿਤੀ 26/11/20 ਨੂੰ ਸੰਵਿਧਾਨ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਸਟਿਸ ਅਮਨਦੀਪ ਸਿੰਘ ਸੀ.ਜੇ.ਐਮ  ਮਾਨਸਾ ਸ਼ਾਮਿਲ ਹੋਏ, ਅਤੇ ਉਹਨਾਂ ਨਾਲ ਬਲਵੰਤ ਸਿੰਘ ਘਾਟੀਆ ਨੋਡਲ ਅਫ਼ਸਰ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਉਚੇਚੇ ਤੌਰ ਤੇ ਪਹੁੰਚੇ। ਜਸਟਿਸ ਅਮਨਦੀਪ ਸਿੰਘ ਨੇ ਸਿਖਿਆਰਥੀ ਅਧਿਆਪਕਾਂ ਸਮੇਤ ਸਮੂਹ ਹਾਜ਼ਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸੰਵਿਧਾਨ ਬਾਰੇ ਸਹੀ ਜਾਣਕਾਰੀ ਹਰ ਵਿਅਕਤੀ ਤੱਕ ਪਹੁੰਚਣੀ ਜ਼ਰੂਰੀ ਹੈ।ਸੰਵੀਧਾਨਿਕ ਫਰਜ਼ਾਂ ਅਤੇ ਅਧਿਕਾਰਾਂ ਦੀ ਸਾਰਥਿਕਤਾ ਸੰਬੰਧੀ ਉਹਨਾਂ ਨੇ ਕਿਹਾ ਕਿ ਸਮਾਜ ਵਿਚ ਔਰਤ-ਮਰਦ, ਜਾਤੀ -ਧਰਮ, ਅਮੀਰ ਗਰੀਬ ਵਿਚ ਸਮਾਨਤਾ ਕਾਗ਼ਜ਼ੀ ਨਹੀਂ ਵਿਵਹਾਰਿਕ ਤੌਰ ਤੇ ਹੋਣੀ ਜ਼ਰੂਰੀ ਹੈ।

ਘਰੇਲੂ ਹਿੰਸਾ , ਬਾਲ ਮਜ਼ਦੂਰੀ , ਬਾਲ ਅਪਰਾਧਾਂ ਦੀ ਰੋਕਥਾਮ ਘਰ ਤੋਂ ਹੋਣੀ ਚਾਹੀਦੀ ਹੈ। ਸਿਖਿਆਰਥੀਆਂ ਨੂੰ ਸਮਾਜਕ ਸੁਧਾਰ ਲਈ ਅਤੇ ਸਮਾਜ  ਦੇ ਵਿਕਾਸ ਵਿੱਚ ਪਹਿਲਕਦਮੀ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਬਲਵੰਤ ਭਾਟੀਆ ਨੇ ਦੇਸ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਦੀ ਆਕਰਸ਼ਕ ਸ਼ਖ਼ਸੀਅਤ ਤੇ ਚਾਨਣਾ ਪਾਉਂਦਿਆਂ ਉਹਨਾਂ ਦੀ ਸੰਵਿਧਾਨ ਤੇ ਦੇਸ਼ ਪ੍ਰਤੀ ਦੇਣ ਨੂੰ ਯਾਦ ਕੀਤਾ। ਉਹਨਾਂ ਨੇ ਡਾਇਟ ਅਹਿਮਦਪੁਰ ਦੀ ਸੰਸਥਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਸੰਸਥਾ ਵਿਚੋਂ ਵੱਡੇ ਘਰਾਣਿਆਂ ਦੀ ਸੰਸਥਾ ਵਿੱਚ ਖੜ੍ਹੇ ਹੋਣ ਵਰਗਾ ਮਾਣ ਮਹਿਸੂਸ ਹੁੰਦਾ ਹੈ।ਡਾ.ਬੂਟਾ ਸਿੰਘ ਸੇਖੋਂ ਪ੍ਰਿੰਸੀਪਲ ਡਾਇਟ ਅਹਿਮਦਪੁਰ ਵਲੋਂ ਸਾਰੇ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮੱਹਤਤਾ ਤੋਂ ਜਾਣੂ ਕਰਵਾਇਆ ਗਿਆ।

ਇਸ ਤੋਂ ਇਲਾਵਾ ਉਹਨਾਂ ਨੇ ਡਾਇਟ ਅਹਿਮਦਪੁਰ ਦੇ ਵਿਕਾਸ ਲਈ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਡਾ.ਹਰਜਿੰਦਰ ਸਿੰਘ ਮੁੱਖ ਅਧਿਆਪਕ ਸ.ਹ.ਸ ਬੋੜਾਵਾਲ ਗਿਆਨਦੀਪ ਸਿੰਘ ਲੈਕਚਰਾਰ ਪੰਜਾਬੀ, ਬਲਤੇਜ ਸਿੰਘ ਧਾਲੀਵਾਲ ਆਰਟ ਐਂਡ ਕਰਾਫਟ ਅਧਿਆਪਕ, ਸਤਨਾਮ ਸਿੰਘ ਡੀ.ਪੀ.ਈ.,ਬਲਦੇਵ ਸਿੰਗਲਾ ਨੇ ਵੀ ਸੰਬੋਧਿਤ ਕੀਤਾ। ਸਿਖਿਆਰਥੀ ਹਿਤਾਕਸੀ , ਮੁਸਕਾਨ ,ਗੁਰਸਿਮਰਨ , ਸਿੱਖਿਆਰਥੀਆਂ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਤੇ ਸ਼੍ਰੀ ਜਗਜੀਤ ਸਿੰਘ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਅਤੇ ਬੱਚੇ ਸਰਕਾਰੀ ਹਾਈ ਸਕੂਲ ਅਹਿਮਦਪੁਰ ਵੀ ਹਾਜ਼ਿਰ ਸਨ। ਇਸ ਮੌਕੇ ਤੇ ਸੰਚਾਲਨ ਸ਼੍ਰੀਮਤੀ ਸਰੋਜ ਰਾਣੀ ਨੇ ਬਾਖੂਬੀ ਕੀਤਾ। ਅਤੇ ਸ਼੍ਰੀ ਸਤਨਾਮ ਸਿੰਘ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ਼੍ਰੀ ਰਾਜਿੰਦਰ ਕੁਮਾਰ(ਕਾਕਾ ਬੋੜਾਵਾਲੀਆ) , ਸ਼੍ਰੀ ਹਰਜਿੰਦਰ ਸਿੰਘ ਵਿਰਦੀ, ਸ਼ਹਿਬਾਜ਼ ਗਰਗ,ਕਾਕਾ ਅਮਰਿੰਦਰ ਸਿੰਘ ਦਾਤੇਵਾਸ,ਅਮਰਜੀਤ ਸਿੰਘ ਚਹਿਲ, ਸ਼੍ਰੀ ਕਪਿਲ  ਕੁਮਾਰ, ਜਗਜੀਤ ਸਿੰਘ ਹੈਡ ਮਾਸਟਰ ਨੂੰ ਸਨਮਾਨਿਤ ਕੀਤਾ ਗਿਆ।

Previous articleBhumi Pednekar: Indian Award shows should include films released on OTT
Next articleGauhati High Court stays Nagaland govt’s ban on dog meat