ਹੂਕ 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

(ਸਮਾਜ ਵੀਕਲੀ) –  ਬੈੱਡ ਤੇ ਪਏ ਮਰੀਜ ਵੱਲ ਉਂਗਲ ਨਾਲ ਇਸ਼ਾਰਾ ਕਰਦੇ ਹੋਏ ਹਰਜੀਤ ਬੋਲਿਆ, “ਯਾਰ ਕੁਲਵੀਰ ਜਦੋ ਵੀ ਮੈਂ ਉਸ ਬਜੁਰਗ ਦੀ ਦਰਦ ਨਾਲ ਕੁਰਲਾਉਣ ਦੀ ਆਵਾਜ ਸੁਣਦਾ ਹਾਂ, ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਹੈ”

 ਕੁਲਵੀਰ ਬਜੁਰਗ ਵੱਲ ਦੇਖਦੇ ਹੋਏ ਬੋਲਿਆ, ” ਕੀ ਹੋਇਆ ਇਨ੍ਹਾਂ ਨੂੰ, ਇੰਨ੍ਹਾਂ ਦੀ ਤਾਂ ਹਾਲਤ ਬੜੀ ਤਰਸਯੋਗ ਹੈ “
                           ” ਕੁਲਵੀਰ ਇਨ੍ਹਾਂ ਦਾ ਬੜਾ ਭਿਆਨਕ ਐਕਸੀਡੈਂਟ ਹੋਇਆ ਸੀ। ਜਿਸ ਵਿਚ ਇਨ੍ਹਾਂ ਦੀਆ ਦੋਵੇ ਲੱਤਾ ਕੱਟੀਆ ਗਈਆ ਅਤੇ ਇਨ੍ਹਾਂ ਦਾ ਪੂਰਾ ਪਰਿਵਾਰ ਵੀ ਖਤਮ ਹੋ ਗਿਆ। ਡਾਕਟਰ ਸਾਹਿਬ ਵੀ ਕਹਿ ਰਹੇ ਸੀ ਕਿ ਇਨ੍ਹਾਂ ਦਾ ਬਚਨਾ ਬਹੁਤ ਮੁਸ਼ਕਿਲ ਹੈ। ਮੇਰੇ ਕੋਲੋ ਵੀ ਇਨ੍ਹਾਂ ਦੀ ਦਰਦ ਭਰੀ ਹੂਕ ਨਹੀਂ ਸੁਣੀ ਜਾਂਦੀ। ਰੱਬ ਜਲਦੀ ਇਨ੍ਹਾਂ ਨੂੰ ਇਸ ਦੁੱਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਦੇਵੇ” ਹਰਜੀਤ ਬੋਲਦਾ ਹੋਇਆ ਭਾਵੁਕ ਹੋ ਗਿਆ ।
 ਕੁਲਵਿੰਦਰ ਕੁਮਾਰ ਬਹਾਦਰਗੜ੍ਹ 
             9914481924

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ ਦੇ ਪਾਂਧੀ
Next articleਸਤਰੰਗੀ ਪੀਂਘ