ਪਿੰਡ ਬਖੋਪੀਰ ਵਿੱਚ ਨਗਰ ਨਿਵਾਸੀਆਂ ਨੂੰ ਕਿਤਾਬਾਂ ਵੰਡ ਕੇ ਮਨਾਇਆ ਗਿਆ ਵਿਸਾਖੀ ਦਾ ਪਵਿੱਤਰ ਦਿਹਾੜਾ।

ਭਵਾਨੀਗੜ੍ਹ , ਸੰਗਰੂਰ (ਸਮਾਜ ਵੀਕਲੀ) – ਸੰਦੀਪ ਸਿੰਘ ਬਖੋਪੀਰ: ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨ ਪਿੰਡ ਬਖੋਪੀਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ , ਸਮੂਹ ਨਗਰ ਨਿਵਾਸੀਆਂ ਦੁਆਰਾ ਰਲ਼-ਮਿਲ ਕੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਸਵੇਰ 10ਵਜੇ ਸ਼ਬਦ ਕੀਰਤਨ ਉਪਰੰਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ  ਗਏ। ਭੋਗ ਉਪਰੰਤ ਸੰਗਤਾਂ ਨੇ ਪਿਆਰ ਭਾਵਨਾ ਦੇ ਨਾਲ ਲੰਗਰ ਛਕਿਆ । ਇਸ ਦੇ ਨਾਲ ਹੀ ਪਿੰਡ ਬਖੋਪੀਰ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ‘ਮਨੀ’ ਅਤੇ ਉਹਨਾਂ ਦੀ ਸਮੁੱਚੀ ਨੌਜਵਾਨ ਸਭਾ ਵੱਲੋਂ ਨਗਰ ਨਿਵਾਸੀਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਿੱਖ ਵਿਰਾਸਤ ਨਾਲ ਜੋੜਨ ਸਬੰਧੀ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਲਗਾਈ,ਜਿਸ ਵਿੱਚ ਜੋ ਵੀ ਨਗਰ ਨਿਵਾਸੀ ਕਿਤਾਬਾਂ ਪੜ੍ਹਨੀਆਂ ਚਾਹੁੰਦਾ ਸੀ । ਉਹਨਾਂ ਨੂੰ ਮੁਫ਼ਤ ਵਿੱਚ ਕਿਤਾਬਾਂ ਵੰਡੀਆਂ ਗਈਆਂ। ਤੇ ਨਗਰ ਨਿਵਾਸੀਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਸਦਕਾ ਇਹ ਵਿਸਾਖੀ ਦਾ ਤਿਉਹਾਰ ਇੱਕ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਮੌਕੇ ਉੱਤੇ ਸਮੂਹ ਨਗਰ ਪੰਚਾਇਤ ਗੁਰਦੁਆਰਾ ਪ੍ਰਧਾਨ ਸੰਦੀਪ ਸਿੰਘ ਸਰਦਾਰ ਦਰਸ਼ਨ ਸਿੰਘ ਲਖਵੀਰ ਸਿੰਘ ਲੱਖੀ, ਸਾਬਕਾ ਸਰਪੰਚ ਕੁਲਵੰਤ ਸਿੰਘ ,ਸਰਦਾਰ ਜਰਨੈਲ ਸਿੰਘ, ਕੁਲਜੀਤ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ ਸੁੱਖੂ ਸਿੰਘ, ਆਦਿ ਮੈਂਬਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਛੀਵਾੜਾ ਦੇ ਕਾਗਰਸੀ ਆਗੂ ਸੁਰਿੰਦਰ 
Next articleਰੇਡੀਓ ਚੜ੍ਹਦੀ ਕਲਾ ਯੂ.ਐੱਸ.ਏ. ਵੱਲੋਂ ‘ਸਾਂਝ ਮਾਵਾਂ ਧੀਆਂ ਦੀ’ ਸਮਾਗਮ 05 ਮਈ ਨੂੰ