ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ

ਸਮੂਹ ਸੈਂਟਰ ਹੈੱਡ ਟੀਚਰ ,ਪੜ੍ਹੋ ਪੰਜਾਬ ਟੀਮ, ਸਮੂਹ ਸਕੂਲ ਮੁੱਖੀ ਤੇ ਪ੍ਰੀ ਪ੍ਰਾਇਮਰੀ ਅਧਿਆਪਕ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਵਧਾਈ ਦੇ ਪਾਤਰ- ਜਗਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹੇ ਵਿੱਚ ਪੈਂਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ -1 ਅਤੇ ਪ੍ਰੀ ਪ੍ਰਾਇਮਰੀ- 2 ਤੋਂ ਇਲਾਵਾ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਮੂਹ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕਪੂਰਥਲਾ ਜਗਵਿੰਦਰ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਾਲ ਵਿੱਚ ਤਿੰਨ ਮਦਰ ਵਰਕਸ਼ਾਪ ਆਯੋਜਿਤ ਹੋਣੀਆਂ ਹਨ । ਜਿਸ ਦਾ ਆਗਾਜ਼ ਅੱਜ ਪੂਰੇ ਉਤਸ਼ਾਹ ਨਾਲ ਸਮੂਹ ਸਕੂਲ ਮੁਖੀਆਂ ਤੇ ਸਮੂਹ ਅਧਿਆਪਕਾਂ ਵੱਲੋਂ ਕੀਤਾ ਗਿਆ।

ਉਹਨਾਂ ਕਿਹਾ ਕਿ ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਆਪਣੇ ਬਚਿਆਂ ਨੂੰ ਘਰ ਵਿੱਚ ਸਕੂਲ਼ ਤੋਂ ਮਿਲ਼ੇ ਹੋਮਵਰਕ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ, ਬੱਚਿਆਂ ਨੂੰ ਸਕੂਲ ਤੋਂ ਜ਼ਿਆਦਾ ਛੁੱਟੀਆਂ ਨਾ ਕਰਵਾਉਣ, ਘਰ ਵਿੱਚ ਖੇਡ ਖੇਡ ਵਿਧੀ ਰਾਹੀਂ ਬੱਚਿਆਂ ਨੂੰ ਪੜ੍ਹਨ ਅਤੇ ਸਿੱਖਣ ਦੀ ਆਦਤ ਪਾਉਣ, ਬੱਚਿਆਂ ਨੂੰ ਸਾਫ਼ ਸੁਥਰੀ ਦਿੱਖ ਬਣਾ ਕੇ ਸਮੇਂ ਸਿਰ ਸਕੂਲ ਭੇਜਣ, ਸਕੂਲ਼ ਵਿੱਖੇ ਹੋਣ ਵਾਲੀਆਂ ਪੀ ਟੀ ਐੱਮ ਅਤੇ ਐਸ ਐਮ ਸੀ ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋਇਆ ਕਰਨ, ਅਤੇ ਘਰ ਵਿੱਚ ਪਏ ਰਾਅ ( ਵੇਸਟ) ਮਟੀਰੀਅਲ ਤੋਂ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕਰਕੇ ਆਪਣੇ ਬੱਚਿਆਂ ਦੇ ਸਿੱਖਣ ਸਿਖਾਉਣ ਵਿਧੀ ਲਈ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਅਧਿਆਪਕਾਵਾਂ ਨੇ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਬਾਲ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਤੇ ਹੋਰ ਸਿੱਖਣ ਸਿਖਾਉਣ ਵਾਲੀਆਂ ਐਕਟਿਵਟੀਜ ਕਰਵਾਈਆਂ ।

ਬੱਚਿਆਂ ਦੀਆਂ ਮਾਵਾਂ ਨਾਲ਼ ਟੀਚਰਾਂ ਨੇ 4 ਐਮਰਜੈਂਸੀ ਵੇਲੇ ਵਰਤੋਂ ਵਿੱਚ ਆਉਣ ਵਾਲ਼ੇ ਸਰਕਾਰੀ ਵਿਭਾਗਾਂ ਦੇ ਨੰਬਰ ਵੀ ਸਾਂਝੇ ਕੀਤੇ ਅਤੇ ਮਾਂਵਾਂ ਵੱਲੋਂ ਬੱਚਿਆਂ ਦੀਆਂ ਬਾਲ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਜਗਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਨੇ ਜ਼ਿਲੇ ਦੇ ਸਮੂਹ ਸੈਂਟਰ ਹੈੱਡ ਟੀਚਰਾਂ ,ਪੜ੍ਹੋ ਪੰਜਾਬ ਟੀਮ, ਸਮੂਹ ਸਕੂਲ ਮੁੱਖੀਆਂ ਤੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦਾ ਇਸ ਪਲੇਠੀ ਵਿਦਿਆਰਥੀਆਂ ਦੀਆਂ ਮਾਤਾਵਾਂ ਦੀ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਉਥੇ ਹੀ ਉਹਨਾਂ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸਮੁੱਚੀਆਂ ਗਤੀਵਿਧੀਆਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਕਰਵਾਉਣ ਦੀ ਅਪੀਲ ਕੀਤੀ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਮਾਓ ਸਾਹਿਬ ਵਿਚ ਚੋਰੀ
Next articleਕਰਮਜੀਤਪੁਰ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ