HOME ” ਮਨ ਦੀਆਂ ਪਰਤਾਂ ਉਧੇੜਦਾ ਗ਼ਜ਼ਲ ਸੰਗ੍ਰਹਿ – ਵੰਝਲੀ”

” ਮਨ ਦੀਆਂ ਪਰਤਾਂ ਉਧੇੜਦਾ ਗ਼ਜ਼ਲ ਸੰਗ੍ਰਹਿ – ਵੰਝਲੀ”

ਪੁਸਤਕ ਦਾ ਨਾਂ –   ਵੰਝਲੀ (ਹਾਸ – ਗ਼ਜ਼ਲ ਸੰਗ੍ਰਹਿ)
ਲੇਖਕ –              ਅਮਨਦੀਪ ਦਰਦੀ
ਪੰਨੇ –      136      ਕੀਮਤ – 250/- ਰੁਪਏ
ਪ੍ਰਕਾਸ਼ਕ –             ਪ੍ਰੀਤ ਪਬਲੀਕੇਸ਼ਨਜ਼, ਨਾਭਾ ।

-ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

 (ਸਮਾਜ ਵੀਕਲੀ)  ਹਥਲੀ ਪੁਸਤਕ ” ਵੰਝਲੀ ” ਦਾ ਰਚੇਤਾ ਅਮਨਦੀਪ ਦਰਦੀ ਬਹੁ ਪੱਖੀ ਸਖਸ਼ੀਅਤ ਹੈ। ਹੋਰ ਪੱਖਾਂ ਨੂੰ ਪਾਸੇ ਰੱਖ ਕੇ ਦੇਖੀਏ ਤਾਂ ਉਹ ਪ੍ਰਸਿੱਧ ਲੇਖਕ ਭਾਗ ਸਿੰਘ ਦਰਦੀ ਦਾ ਪੁੱਤਰ ਅਤੇ ਸਾਹਿਤ ਕਲਾ ਮੰਚ ਰਜਿ. ਅਹਿਮਦਗੜ੍ਹ ਦਾ ਪ੍ਰਧਾਨ ਵੀ ਹੈ ਅਤੇ ਸਾਹਿਤ ਸਿਰਜਣਾ ਦਾ ਥੰਮ੍ਹ ਹੈ। ਉਸਦੀ ਪੁਸਤਕ ਬਾਰੇ ਸਾਹਿਤਕ ਵਿਦਵਾਨਾਂ ਡਾਕਟਰ ਸਹਿਬਾਨਾਂ ਗੁਰਚਰਨ ਕੌਰ ਕੋਚਰ, ਹਰਿ ਸਿੰਘ ਜਾਚਕ, ਰੂਬੀਨਾ ਸ਼ਬਨਮ ਅਤੇ ਹਰਨੇਕ ਸਿੰਘ ਕਲੇਰ ਤੋਂ ਇਲਾਵਾਂ ਸੁਖਵਿੰਦਰ ਅੰਮ੍ਰਿਤ, ਤਰਲੋਚਨ ਸਿੰਘ ਸਫ਼ਰੀ ਆਦਿ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਦਰਦੀ ਦੀ ਵਿਚਾਰ ਅਧੀਨ ਪੁਸਤਕ ਵੰਝਲੀ ਦੂਜੇ ਗ਼ਜ਼ਲ ਸੰਗ੍ਰਹਿ ਦੇ ਰੂਪ ਵਿਚ ਸਾਹਮਣੇ ਆਈ ਹੈ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਅਲਫ਼ਾਜ਼, ਕਾਵਿ ਸੰਗ੍ਰਹਿ ਅਤੇ ਪੰਜ ਸਾਂਝੇ ਕਾਵਿ ਸੰਗ੍ਰਹਿ ਆ ਚੁੱਕੇ ਹਨ। ਅਜੋਕੇ ਸਮੇਂ ਗ਼ਜ਼ਲ ਦੀਆਂ ਬਾਰੀਕੀਆਂ ਅਤੇ ਬੰਦਸ਼ਾਂ ਕਰਕੇ ਗ਼ਜ਼ਲ ਦਾ ਅਸਲ ਨੂੰ ਰੂਪਮਾਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇਸ ਪੁਸਤਕ ਦੇ ਵਿੱਚੋ ਲੰਘਦਿਆਂ ਮੇਰੇ ਵਿਚਾਰ ਅਨੁਸਾਰ ਸ਼ਾਇਰ ਨੇ ਸਮਾਜਿਕ, ਧਾਰਮਿਕ ਅਤੇ ਰਾਜਸੀ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਮਨੁੱਖੀ ਪਿਆਰ, ਮਾਤ ਭੂਮੀ ਨਾਲ ਮੋਹ, ਖਤਮ ਹੋ ਰਹੇ ਜੀਵ ਜੰਤੂ, ਵਫ਼ਾ, ਆਪਣਿਆਂ ਬੇਗਾਨਿਆਂ ਦੀ ਪਰਖ, ਸ਼ਾਇਰਾਂ ਦੇ ਮੌਜੂਦਾ ਹਾਲਾਤ, ਪੁਰਾਣੇ ਵੇਲਿਆਂ ਦੀ ਗੱਲ, ਮਤਲਬੀ ਲੋਕ, ਹੰਕਾਰ, ਮਨਾਂ ਚੋ ਹਨੇਰਾ ਦੂਰ ਕਰਨ ਅਤੇ ਨਾਰੀ ਸਸ਼ਕਤੀਕਰਨ ਜਿਹੇ ਪਹਿਲੂਆਂ ਨੂੰ ਬਾਖੂਬੀ ਪੇਸ਼ ਕੀਤਾ ਹੈ।
ਆਪਣੇ ਵਤਨ ਦੇ ਮੋਹ ਵਿਚ ਲਿਖਦਾ ਹੈ – ” ਮਨ ਚੋਂ ਕਦੇ ਮੋਹ ਨਹੀਂ ਘਟਦਾ, ਹੁੰਦਾ ਅਸਲ ਟਿਕਾਣੇ ਦਾ।
ਬੇਟਾ ਵਿੱਚ ਕੈਨੇਡਾ ਵੱਸਦਾ, ਕਾਰ ਨੰਬਰ ਲੁਧਿਆਣੇ ਦਾ।” (ਪੰਨਾ 34)
ਮਨੁੱਖ ਦੇ ਹੰਕਾਰ ਦੀ ਗੱਲ ਕਰਦਾ ਉਸ ਦਾ ਸ਼ਿਅਰ ਵੀ ਸ਼ਾਮਲ ਹੈ ਜਿਸ ਵਿਚ ਉਹ ਮਨੁੱਖ ਕਾਹਦਾ ਮਾਣ ਕਰਦਾ ਹੈ ਜਦੋਂ ਕਿ ਉਹ ਧਰਤੀ ਉਪਰ ਸਿਰਫ ਮਹਿਮਾਨਾਂ ਵਾਂਗ ਆਇਆ ਹੈ ਅਤੇ ਮਹਿਮਾਨਾਂ ਵਾਂਗ ਇਸ ਧਰਤੀ ਤੋਂ ਚਲੇ ਜਾਣਾ ਹੈ। ਮਨੁੱਖ ਜਾਣਦੇ ਹੋਏ ਵੀ ਅਮਲ ਨਹੀਂ ਕਰਦਾ ਸੰਸਾਰ ਵਿਚ ਲੋਭ ਲਾਲਚ, ਨਾਦਾਨੀ ਕਰਦਿਆਂ ਆਪਣੇ ਆਪ ਨੂੰ ਭਗਵਾਨ ਮੰਨ ਬੈਠਦਾ ਹੈ। ਸ਼ਿਅਰ ਗੌਰ ਤਲਬ ਹੈ –
” ਕਾਹਦਾ ਕਰਦੇ ਮਾਣ  ਅਸੀਂ ਹਾਂ।
ਧਰਤੀ ਤੇ ਮਹਿਮਾਨ ਅਸੀਂ ਹਾਂ।”  (ਪੰਨਾ 54)
ਸੰਸਾਰ ਵਿਚ ਕਲਯੁੱਗ ਦੇ ਜ਼ਮਾਨੇ ਵਿੱਚ ਬਹੁਤੇ ਲੋਕ ਮਤਲਬ ਪ੍ਰਸਤ ਹਨ। ਲੋੜ ਸਮੇਂ ਕੋਈ ਨੇੜੇ ਨਹੀਂ ਆਉਂਦਾ। ਜਿਹਨਾਂ ਦੀ ਪਹਿਚਾਣ ਸੰਕਟ ਸਮੇਂ ਹੁੰਦੀ ਹੈ। ਲੋਕ ਦੁੱਖ ਸੁੱਖ ਅੱਜਕਲ ਸੋਸ਼ਲ ਮੀਡੀਆ ਤੇ ਹੀ ਕਰ ਲੈਂਦੇ ਹਨ। ਇਕ ਸ਼ਿਅਰ ਇਸ ਗੱਲ ਦੀ ਪ੍ਰੋੜਤਾ ਕਰਦਾ ਨਜ਼ਰ ਆਉਂਦਾ ਹੈ –
” ਸੰਕਟ ਦੇ ਵਿਚ ਆਪਣਾ ਕੋਈ ਖੜ੍ਹਦਾ ਨਾ,
ਮੈਂ ਖੁਦ ਆਪਣੇ ਵੀ ਪਹਿਚਣੇ ਹੋਏ ਨੇ।
ਸ਼ਗਨ ਵਿਆਹ ਦਾ ਵੀ ਨੇ ਗੂਗਲ ਕਰ ਦਿੰਦੇ,
ਦਰਦੀ ਅੱਜ ਕਲ੍ਹ ਲੋਕ ਸਿਆਣੇ ਹੋਏ ਨੇ। ” (ਪੰਨਾ 61)
ਸ਼ਾਇਰ ਧਰਮ ਦੇ ਨਾਂ ਲੁੱਟ ਘਸੁਟ ਕਰਨ ਵਾਲਿਆਂ ਦਾ ਵੀ ਪਰਦਾ ਫਾਸ਼ ਕਰਦਾ ਹੈ ਜਦੋਂ ਉਹ ਲਿਖਦਾ ਹੈ – ” ਧਰਮ ਦੇ ਨਾਂ ਤੇ ਲੁੱਟ ਘਸੁੱਟ, ਜਾ ਕੇ ਰਾਮ ਦੁਆਰੇ ਦੇਖ। ” (ਪੰਨਾ 85)
ਵਰਤਮਾਨ ਸਮੇਂ ਪੰਜਾਬ ਦੇ ਹਾਲਾਤਾਂ ਦੇ ਮਧੇ ਨਜ਼ਰ ਪਹਿਲੇ ਵੇਲਿਆਂ ਦੀ ਗੱਲ ਕਰਦਾ ਹੈ। ਅੱਜ ਦੇ ਹਾਲਾਤਾਂ ਵਿੱਚ ਕਿੱਧਰ ਸ਼ਾਂਤੀ ਨਹੀਂ, ਬੱਸ ਲੋਕ ਝੋਰੇ ਵਿਚ ਨੇ। ਬੱਚਿਆਂ ਨੂੰ ਕਿਸੇ ਮਾੜੇ ਹਾਲਾਤ ਕਰਕੇ ਵਿਦੇਸ਼ ਭੇਜਦੇ ਨੇ। ਹੁਣ ਤਾਂ ਨਸ਼ਾ, ਬੇਰੁਜਗਾਰੀ ਅਤੇ ਸਿਆਸਤ ਦਾ ਬੋਲਬਾਲਾ ਹੈ।
ਲੇਖਕ ਨੇ ਪੁਸਤਕ ਦੇ ਅਖੀਰ ਵਿੱਚ ਕੈਨੇਡਾ ਵੱਸਦੇ ਬੱਚਿਆਂ, ਵਿਛੋੜਾ ਦੇ ਗਈ ਮਾਂ ਅਤੇ ਪਿਤਾ ਦੀ ਮਹੱਤਤਾ ਬਾਰੇ ਗੀਤ ਅਤੇ ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਪੁਸਤਕ ਵਿਚ ਪੰਨਾ ਨੰਬਰ 71/78 ਅਤੇ 85/93 ਤੇ ਗ਼ਜ਼ਲਾਂ ਦਾ ਦੋਹਰਾਅ ਕੀਤਾ ਗਿਆ ਹੈ। ਵੈਸੇ ਪੁਸਤਕ ਸਰਲ ਭਾਸ਼ਾ ਅਤੇ ਲਿੱਪੀ ਵਿੱਚ ਸਿਰਜੀ ਗਈ ਹੈ। ਸ਼ਾਇਰ ਵਧਾਈ ਦਾ ਪਾਤਰ ਹੈ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਉਮੀਦਵਾਰ ਰਕੇਸ਼ ਕੁਮਾਰ (ਹੈਪੀ ਭਾਟੀਆ ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Next articleਜਿਲ੍ਹਾਂ ਪਰਿਸ਼ਦ ਗੜ੍ਹੀ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ ਸਰਪੰਚ ਮੋਹਨ ਲਾਲ ਸੰਧੂ ਮੁੱਤੋਂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾਂ