ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 26 ਅਕਤੂਬਰ 2025 ਨੂੰ ਲੱਧੜ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਔੜ ਵਿਖੇ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਸੇਵਾ ਕੀਤੀ ਇਸ ਮੇਲੇ ਵਿੱਚ ਰਾਣੀ ਅਰਮਾਨ ਵਲੋਂ ਧਾਰਮਿਕ ਪ੍ਰੋਗ੍ਰਾਮ ਕੀਤਾ ਗਿਆ ਇਸ ਮੌਕੇ ਤੇ ਰਿਟਾਇਰਡ ਆਈ ਏ ਐਸ ਐਰ ਐਸ ਲੱਧੜ ਸਾਹਿਬ ਜੀ ਨੇ ਪਹਿਲਾਂ ਤਾਂ ਜਿਨ੍ਹੇਂ ਵੀ ਲੱਧੜ ਪਰਿਵਾਰ ਆਏ ਹੋਏ ਸਨ ਉਨ੍ਹਾਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੰਘਰਸ਼ ਭਰੇ ਜੀਵਨ ਦੇ ਕਰਕੇ ਸਾਡੇ ਲੋਕਾਂ ਨੂੰ ਜੁੜ੍ਹਕੇ ਬੈਠਣ ਦਾ ਸੁਹਾਗ (ਖੁਸ਼ੀ ) ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ ਨਹੀਂ ਤਾਂ ਸਾਡੀ ਜ਼ਿੰਦਗੀ ਪਸ਼ੂਆਂ ਤੋਂ ਵੀ ਮਾੜੀ ਸੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਡੇ ਸਮਾਜ ਨੂੰ ਪੜ੍ਹਾਈ ਕਰਨ ਵੱਲ ਪ੍ਰੇਰਿਤ ਕੀਤਾ ਪੜ੍ਹਾਈ ਸਭ ਤੋਂ ਵੱਡਾ ਹਥਿਆਰ ਹੈ ਜਿਸ ਨਾਲ ਤੁਸੀਂ ਕਿਸੇ ਵੀ ਖੇਤਰ ਵਿੱਚ ਅੱਗੇ ਵੱਧ ਸਕਦੇ ਹੋ ਉਹ ਚਾਹੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਨੌਕਰੀ ਕਰਨੀ ਹੋਵੇ ਪੜ੍ਹਾਈ ਤੁਹਾਡਾ ਸਾਥ ਦਿੰਦੀ ਹੈ ਇਸ ਕਰਕੇ ਮੇਰੀਆਂ ਮਾਵਾਂ ਭੈਣਾਂ ਧੀਆਂ ਨੂੰ ਖ਼ਾਸ ਕਰਕੇ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਵਾਉਣਾ ਹੈ ਕਿਉਂਕਿ ਗਿਆਨ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਇਸ ਨੂੰ ਪੀਵੇਗਾ ਉਹ ਜ਼ਰੂਰ ਦਹਾੜੇਗਾ।ਆਉਣ ਵਾਲਾ ਸਮਾਂ ਤੁਹਾਡਾ ਹੈ ਕਿਉਂਕਿ ਕਿ ਤੁਸੀਂ ਚਾਲੀ ਪ੍ਰਸੈਂਟ ਹੋ ਪਰ ਹਾਲੇ ਤੱਕ ਨਹੀਂ ਸਮਝੇ ਸਮਝ ਆਉਂਣ ਨੂੰ ਬਹੁਤੀ ਦੇਰ ਨਹੀਂ ਲੱਗਣੀ। ਇਸ ਮੌਕੇ ਤੇ ਰਾਕੇਸ਼ ਕੁਮਾਰ ਕਰਨਾਣਾ ਡਿਪਟੀ ਚੇਅਰਮੈਨ ਵੀ ਪਹੁੰਚੇ ਹੋਏ ਸਨ। ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਕੀਤਾ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


