HOME ਅਖੌਤੀ ਧੁੰਦ

ਅਖੌਤੀ ਧੁੰਦ

ਜਸਵੀਰ ਮੋਰੋਂ

 (ਸਮਾਜ ਵੀਕਲੀ) 

ਬੰਦੇ ਨੂੰ ਨਹੀਂ, ਦਿਸ ਰਿਹਾ ਬੰਦਾ,
ਇੱਥੇ ਜਾਤ-ਪਾਤ ਦੀ ਧੁੰਦ ਹੈ ਛਾਈ l

ਛੂਤ-ਅਛੂਤ, ਕਰਨ ਜੋ ਮੰਨਣ ,
ਪੜ੍ਹ-ਲਿਖ ਕੇ ਵੀ,ਰਹੇ ਸ਼ੁਦਾਈl

ਸੁੱਚ-ਭਿੱਟ ਅਤੇ ਊਚ-ਨੀਚ ਦੀ,
ਕਰਾਵੇ ਅਖੌਤੀ,ਧਰਮ ਪੜ੍ਹਾਈ l

ਹੈ ਕੇਹਾ,ਸਭਿਆਚਾਰ ਪੁਰਾਣਾ,
ਸਾਂਝ ਪਾਉਣ ਦੀ,ਕਰੇ ਮਨਾਹੀl

ਨੀਚ ਜਾਤ ਨੇ,ਨੀਚ ਹੀ ਰਹਿਣਾ,
ਦੱਸਣ ਇਹ ਨੇ,ਹੁਕਮ ਇਲਾਹੀ l

ਜਾਤ ਨਾਲ,ਜਨਮ-ਕਰਮ ਜੋੜ ਕੇ,
ਹੈ ਪੱਕੀ ਗੱਲ,ਅਫ਼ਵਾਹ ਫੈਲਾਈ l

ਜੇ ਅਜੇ ਵੀ ਇਹੇ,ਚੱਲਦਾ ਰਹਿਣਾ,
ਹੋਣੀ ਦੇਸ਼ ਸਾਡੇ ਦੀ,ਹੋਰ ਤਬਾਹੀ l

ਜਸਵੀਰ ਮੋਰੋਂ,ਸੱਚ ਜਾਣ ਗਿਆ,
ਪਰਖਿਆ ਨਿੱਕਲੀ,ਝੂਠ ਪੜ੍ਹਾਈl

Previous articleਸਿੱਖ ਨੈਸ਼ਨਲ ਕਾਲਜ ਆਪਣੇ ਇਤਿਹਾਸ ‘ਚ ਲਗਾਤਾਰ ਪੰਜਵੀਂ ਵਾਰ ਬਣਿਆ ਯੂਥ ਫੈਸੀਵਲ ਚੈਂਪੀਅਨ
Next articleਲੱਧੜ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਔੜ ਵਿਖੇ ਹੋਇਆ