(ਸਮਾਜ ਵੀਕਲੀ)
ਤੂੰ ਹੀ ਹੈ ਸਭ ਤੋਂ ਵੱਡਾ ਵੈਦ ਮਾਲਕਾ
ਦੁਨੀਆ ਨੂੰ ਦੁੱਖਾ ਤੋਂ ਬਚਾਈ ਮਾਲਕਾ
ਕਲਯੁਗ ਨੀ ਅਗੇ ਤੇਰੇ ਟਿਕ ਸਕਿਆ
ਦੁੱਖਾਂ ਦੀ ਵੀ ਕਰਦੇ ਸਫਾਈ ਮਾਲਕਾ
ਤੂੰ ਹੀ ਹੈ ਸਭ ਤੋਂ ਵੱਡਾ ਵੈਦ ਮਾਲਕਾ
ਅਰਦਾਸ ਹੁੰਦੀ ਵੱਡੀ ਦਵਾਈ ਮਾਲਕਾ !!
ਧਰਤੀ ਤੇ ਪਾਣੀ ਸਭ ਤੇਰੀ ਦੇਣ ਨੇ
ਦੁੱਖ ਤੇ ਸੁਖ ਸਭ ਤੇਰੀ ਰਜ਼ਾ ਏ
ਆਪਣੀ ਰਜ਼ਾ ਦੇ ਵਿਚ ਰੱਖ ਮਾਲਕਾ
ਦੁਨੀਆ ਦਾ ਦੁੱਖ ਹੁਣ ਕੱਟ ਮਾਲਕਾ
ਤੂੰ ਹੀ ਹੈ ਸਭ ਤੋਂ ਵੱਡਾ ਵੈਦ ਮਾਲਕਾ
ਅਰਦਾਸ ਹੁੰਦੀ ਵੱਡੀ ਦਵਾਈ ਮਾਲਕਾ !!
ਪਸ਼ੂ ਤੇ ਪੰਛੀ ਤੇਰਾ ਜਸ ਗਾਵਦੇ
ਕੁਦਰਤ ਤਾਂ ਸਾਰੀ ਰੁਸ਼ਨਾਈ ਪਈ ਏ
ਬੰਦੇ ਨੂੰ ਵੀ ਕਰ ਦਿਉ ਮਾਫ ਮਾਲਕਾ
ਤੂੰ ਹੀ ਹੈ ਸਭ ਤੋਂ ਵੱਡਾ ਵੈਦ ਮਾਲਕਾ
ਅਰਦਾਸ ਹੁੰਦੀ ਵੱਡੀ ਦਵਾਈ ਮਾਲਕਾ !!
ਕਰੀ ਹੋਈ ਮਿਹਨਤ ਕੋਈ ਪਾਵੇ ਮੁੱਲ ਨਾ
ਧਾਹਾਂ ਮਾਰ ਰੋਂਦੇ ਇਨਸਾਨ ਵੇਖ ਲੈ
ਕਰ ਲੈ ਤਰਸ ਪਾ ਦਿਉ ਮਿਹਨਤਾਂ ਨੂੰ ਫ਼ਲ
ਸੁਣ ਸਰਬਜੀਤ ਦੀ ਦੁਹਾਈ ਮਾਲਕਾ
ਤੂੰ ਹੀ ਹੈ ਸਭ ਤੋਂ ਵੱਡਾ ਵੈਦ ਮਾਲਕਾ
ਅਰਦਾਸ ਬਣਾਦੇ ਵੱਡੀ ਦਵਾਈ ਮਾਲਕਾ !!
ਸਰਬਜੀਤ ਸਿੰਘ ਜਰਮਨੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly