ਗੁਜਰਾਤ ਵਿੱਚ ਆਪ ਪਾਰਟੀ ਨੂੰ ਮਿਲ ਰਿਹੇ ਭਰਵਾ ਹੁੰਗਾਰਾ : ਕੁਲਦੀਪ ਧਾਲੀਵਾਲ ।

ਦਿੜਬਾ ਮੰਡੀ  (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਗੁਜਰਾਤ ਚੋਣਾ ਦੌਰਾਨ ਲੋਕਾ ਵੱਲੋ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਲੋਕ ਆਪ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ । ਗੁਜਰਾਤ ਤੋਂ ਫੋਨ ਤੇ ਪੱਤਰਕਾਰ ਨਾਲ ਗੱਲ ਕਰਦਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ 27 ਸਾਲ ਵਿੱਚ ਬੀ.ਜੇ.ਪੀ ਸਰਕਾਰ ਵੱਲੋ ਕੀਤਾ ਵਿਕਾਸ ਕਿਧਰੇ ਵੀ ਨਜ਼ਰ ਨਹੀ ਆ ਰਿਹਾ। ਜਿਸ ਕਾਰਨ ਏਥੇ ਦੇ ਲੋਕੀਂ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਆਮ ਆਦਮੀ ਨੂੰ ਇੱਥੇ ਕੋਈ ਸਹੂਲਤ ਮਿਲਦੀ ਨਜ਼ਰ ਨਹੀਂ ਆ ਰਹੀ। ਪਿੰਡਾਂ ਵਿਚ ਬੁਨਿਆਦੀ ਸਹੁਲਤਾਂ ਦੀ ਬਹੁਤ ਕਮੀ ਹੈ।

ਉਹਨਾਂ ਲੋਕਾਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਆਪ ਸਰਕਾਰ ਆਉਣ ਤੇ ਪੰਜਾਬ ਅਤੇ ਦਿੱਲੀ ਦੀ ਤਰਜ ਤੇ ਗੁਜਰਾਤ ਦਾ ਵਿਕਾਸ ਕੀਤਾ ਜਾਵੇਗਾ। ਸ੍ਰ ਧਾਲੀਵਾਲ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਖੇਤਰ ਜਮਜੋਧਪੁਰ ਦੇ ਉਮੀਦਵਾਰ ਹੇਮੰਤ ਖਵਾ ਨਾਲ ਜਾ ਕੇ ਲਾਲਪੁਰ ਵਿਖੇ ਨਾਮਜ਼ਦਗੀ ਪੱਤਰ ਵੀ ਭਰਵਾਏ । ਇਸ ਤੋਂ ਪਹਿਲਾ ਇੱਕ ਭਰਵੀਂ ਅਤੇ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕੀਤਾ। ਇਸ ਸਮੇਂ ਹੋਰਨਾ ਤੋਂ ਇਲਾਵਾ ਸਾਗਰ ਮਨਸੁੱਖ ਮੈਂਬਰ ਤਾਲੁਕਾ ਪੰਚਾਇਤ, ਨਲਿਨ ਦੇਤਰੋਜਾ, ਸੰਘਠਨ ਮੰਤਰੀ, ਬਸ਼ੀਰ ਪਠਾਂ ਅਤੇ ਆਪ ਉਮੀਦਵਾਰ ਹੇਮੰਤ ਖਵਾ ਨੇ ਵੀ ਸੰਬੋਧਨ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵ ਗਗਨਦੀਪ ਚੱਢਾ ਯਾਦਗਾਰੀ ਕਬੱਡੀ ਕੱਪ ਦਾ ਸਟਿੱਕਰ ਵਿੱਤ ਮੰਤਰੀ ਚੀਮਾ ਵਲੋਂ ਜਾਰੀ ।
Next articleਸਭ ਤੋਂ ਵੱਡਾ ਵੈਦ