ਕੁੜੀ ਆ ਗਈ ਪੰਜਾਬ

(ਸਮਾਜ ਵੀਕਲੀ)

ਕੁੜੀ ਆ ਗਈ ਪੰਜਾਬ ਬਾਰੇ ਸੁਣਕੇ,ਪੰਜਾਬੀ ਰਹਿੰਦੇ ਸੁੱਖ ‘ਚ ਬੜੇ,
ਤੇ ਨਾਲ ਲੈ ਆਈ ਸੱਜਣ ਸੁਹੇਲੜਾ,ਉਹ ਢੋਲਕੀ ਤੇ ਸਾਥ ਕਰੇ !

ਇਹ ਬਾਣ ਹੈ ਪੰਜਾਬੀਆਂ ਦੀ ਮੁੱਢ ਤੋਂ ਹੀ,ਖੁਸ਼ੀਆਂ ਮਨਾਉਣ ਰੱਜਕੇ,
ਕਰਜ਼ਾ ਚੁੱਕ ਲੈਂਦੇ ਰਤੀ ਵੀ ਨਾ ਡਰਦੇ ਜਿਵੇਂ ਜਿਦਾਂ ਚ ਭੱਜ ਭੱਜਕੇ,
ਟੌਹਰਾਂ ਕੱਢ ਲੈਂਦੇ ਹੱਦੋਂ ਪਰਵਾਹਰੇ ਹੋ,ਫੇਰ ਡੋਰਿਆਂ ਨੂੰ ਦਾਰੂ ਜਾ ਚੜ੍ਹੇ…

ਸ਼ੁਰੂ ਕਰੇ ਪਹਿਲਾਂ ਦੇਣੀਆਂ ਮੁਬਾਰਕਾਂ,ਫੇਰ ਫ਼ਰਮਾਇਸ਼ਾਂ ਪਾਲਦੀ,
ਮੁੱਛ-ਫੁੱਟ ਤੇ ਜਵਾਨ ਹੋਈਆਂ ਸਧਰਾਂ ਖਹੀ ਜਾਵੇ ਨਾਲ ਨਾਲ ਦੀ,
ਗੁਲਾਬੀ ਹੋਠਾਂ ਵਿੱਚ ਬੜਾ ਸੁਹਣਾ ਜਚਦੀ,ਪੰਜਾਬੀ ਗਾਣੇ ਬੋਲਦੀ ਖਰੇ….

ਸੱਠੇ ਸੱਤਰੇ ਆ ਮੁੜਨ ਜਵਾਨੀ ਨੂੰ,ਉਹ ਅੱਖਾਂ ਕਰੀ ਜਾਣ ਤੱਤੀਆਂ,
ਖੁੱਲ੍ਹੇ ਪਿੜ ਵਿੱਚ ਹਲਚਲ ਬੜੀ ਮੱਚਦੀ,ਸੀਟੀਆਂ ਨਾ ਪੈਣ ਮੱਠੀਆਂ,
ਕਈ ਬਾਜ਼ੂ ਫੜ ਚਾਹੁੰਦੇ ਨਾਲ ਨੱਚਣਾ,ਹੋ ਗਏ ਜਿੱਦਾਂ ਮੁੜ ਕੇ ਹਰੇ….

ਵਿੱਚੋਂ ਟਿੱਚਰਾਂ ਮਜ਼ਾਕਾਂ ਵਿੱਚ ਚੌਧਰੀ ਵੀ ਹਿੱਲਜੁਲ ਕਰ ਉੱਠਦੇ,
ਕਰਕੇ ਵਾਰਨੇ ਸੁਆਦ ਲੈਣ ਲੋਹੜੇ ਦਾ,ਨਾਲੇ ਸਿਰਨਾਵਾਂ ਪੁੱਛਦੇ,
ਹੱਥ ਜੋੜ ਕੇ ਅਖਾੜਾ ਬੰਦ ਕਰਦੀ,ਰਹਿ ਜਾਂਦੇ ਲੋਕੀਂ ਹਾਉਕਿਆਂ ਭਰੇ….

ਦੇਰ ਸ਼ਾਮ ਜਾਂ ਸਰਘੀ ਦੀ ਲੋਏ,ਸ਼ਗਨਾਂ ਦੇ ਘਰ ਟੋਲਦੀ,
ਉਹ ਬਣਕੇ ਵਿਚਾਰੀ ਜਿੰਦਜਾਨ ਜਹੀ,ਸਾਰੇ ਰਾਹ ਪੈਂਡੇ ਫੋਲਦੀ,
ਨਿੱਤ ਪੇਟ ਦੀਆਂ ਆਂਦਰਾਂ ਨੂੰ ਕਿਵੇਂ ਸਮਝਾਵੇ,ਲੰਘੀ ਜਾਂਦੇ ਵਰ੍ਹੇ ਤੇ ਵਰ੍ਹੇ ….

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ ਪੀ ਐੱਫ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਮੀਟਿੰਗ
Next articleਕਵਿਤਾ