(ਸਮਾਜ ਵੀਕਲੀ)
ਹੰਝੂ ਐਨੇ ਗਿਰੇ,
ਅੱਖ਼ੀਆਂ ‘ਚੋਂ ਮੇਰੇ।
ਦੇਖਦੇ ਦੇਖਦੇ “ਅਦਲੀ”,
ਕਈ ਤਖ਼ਤ ਰੁੜ੍ਹੇ।
ਅੱਥਰੂ ਐਨੇ ਗਿਰੇ,
ਅੱਖ਼ੀਆਂ ‘ਚੋਂ ਮੇਰੇ।
ਵਹਿੰਦੇ ਵਹਿੰਦੇ ਕਈ,
“ਬੁਝਦਿਲ” ਪੱਥਰ ਖੁਰੇ।
ਆਂਸੂ ਐਨੇ ਗਿਰੇ,ਮਾਰੂਥਲ ਵੀ,
ਸਮੁੰਦਰ ਬਣਿਆ।
ਤਪਸ਼ ਐਨੀ ਸੀ ਕਿ,
ਸਹਿਰਾ ‘ਚ ਵੀ,ਨੇ ਪਏ ਗੜੇ।
ਮਾਲਾ ਮੋਤੀਆਂ ਦੀ,
ਅੱਖ਼ਾਂ ‘ਚ,ਐਸੀ ਉੱਤਰੀ।
ਮਹਿਲਾਂ ਵਾਲੇ,ਨਹਾਉਣ,
“ਡਰਦੇ”ਗੰਗਾ ਗਏ।
ਅੱਗ ਐਨੀ ਵਰ੍ਹੀ,
ਅੱਖ਼ੀਆਂ ‘ਚੋਂ ਮੇਰੇ।
ਭਰ ਭਰ ਕੇ ਮਸ਼ਾਲਾਂ,
ਕਈ “ਕਾਫ਼ਿਲੇ” ਤੁਰੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly