ਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ‘ ਤੇ ਪਰਿਵਾਰ ਦਾ ਕੀਤਾ ਸਨਮਾਨ

ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ।

* ਪ੍ਰੀਸ਼ਦ ਨੇ ਹੁਣ ਤੱਕ 135 ਵਿਅਕਤੀਆਂ ਕਰਵਾਈਆਂ ਅੱਖਾਂ ਦਾਨ
* ਡੇਰਾਬਸੀ ਸ਼ਾਖਾ ਨੂੰ ਅੱਖਾਂ ਦਾਨ ਕਰਵਾਉਣ ਵਿੱਚ ਮਿਲ ਚੁੱਕਿਆ ਹੈ ਪਹਿਲਾ ਸਥਾਨ

ਡੇਰਾਬਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ, ਮੋਹਾਲੀ) : ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਅੱਖਾਂ ਦਾਨ ਕਰਵਾਉਣ ਵਾਲਿਆਂ ਦੀ ਲਿਸਟ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ । ਪ੍ਰੀਸ਼ਦ ਦੀ ਡੇਰਾਬਸੀ ਸ਼ਾਖਾ ਨੂੰ ਅੱਖਾਂ ਦਾਨ ਕਰਾਉਣ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਈਸਟ ਵੱਲੋਂ ਪਹਿਲਾ ਸਥਾਨ ਵੀ ਪ੍ਰਾਪਤ ਹੋ ਚੁੱਕਿਆ ਹੈ ।

ਸਮਾਜ ਸੇਵੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਪਰਮਜੀਤ ਰੰਮੀ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾਬਸੀ ਸ਼ਾਖਾ ਵੱਲੋਂ 135 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ।ਜਿਸ ਨਾਲ 270 ਵਿਅਕਤੀਆਂ ਦੇ ਹਨੇਰੇ ਜੀਵਨ ਵਿੱਚ ਰੌਸ਼ਨੀ ਆ ਚੁੱਕੀ ਹੈ l
ਲੰਘੀ 7 ਮਈ ਨੂੰ ਡੇਰਾਬਸੀ ਸੈਣੀ ਮੁਹੱਲੇ ਵਿਚ ਕਮਲ ਬੁੱਕ ਸਟੋਰ ਦੀ ਮਾਤਾ ਮਾਇਆ ਦੇਵੀ ਪਤਨੀ ਲੇਟ ਸ੍ਰੀ ਕਿਸ਼ੋਰੀ ਲਾਲ ਦਾ ਅਚਾਨਕ ਦਿਹਾਂਤ ਹੋ ਗਿਆ ਸੀl ਪ੍ਰੀਸ਼ਦ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪੁੱਤਰ ਕਮਲ ਸੈਣੀ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾl ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ, ਰਮੇਸ਼ ਮਹਿੰਦਰੂ, ਸੰਜੀਵ ਥੰਮਨ ਆਦਿ ਹਾਜ਼ਰ ਸਨ ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਬ ਦੇ ਢਾਰੇ…..
Next articleਕਿਲੇ ਦੀ ਹੋਣੀ…..ਹੰਝੂਆਂ ਦੀ ਮਸ਼ਾਲ !