ਕਰਮਜੀਤਪੁਰ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤ ਪੁਰ ਨੂੰ ਗੋਦ ਲੈ ਚੁੱਕੇ ਪੰਥਕ ਸੰਤ ਸਮਾਜ ਭਾਰਤ (ਰਜਿ) ਦੇ ਸੇਵਕ ਸੰਤ ਬਾਬਾ ਅਜੀਤ ਕਾਰਸੇਵਾ ਗੁਰੂਦੁਆਰਾ ਬਾਬਾ ਸ਼੍ਰੀ ਚੰਦ ਜੀ ਭਾਗੌਬੁੱਢਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਤੇ ਸਰਕਾਰੀ ਮਿਡਲ ਸਕੂਲ ਕਰਮਜੀਤ ਪੁਰ ਦੇ ਬੱਚਿਆਂ ਨੂੰ ਫਲ ਅਤੇ ਸਟੇਸ਼ਨਰੀ ਵੰਡੀ ਗਈ। ਸਕੂਲ ਪਹੁੰਚਣ ਮੋਕੇ ਬਾਬਾ ਅਜੀਤ ਸਿੰਘ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸੂਬਾ ਪ੍ਰਧਾਨ ਸਰਦੂਲ ਸਿੰਘ ਥਿੰਦ, ਸਤਨਾਮ ਸਿੰਘ, ਗੁਰਜੰਟ ਸਿੰਘ ਗੁਰ ਪੁਰੀ ਗਿਆਨ ਸਾਗਰ ਆਸ਼ਰਮ, ਦਾ ਨਰੇਸ਼ ਕੋਹਲੀ,ਮਨੋਜ ਸ਼ਰਮਾ,ਅਰੁਣ ਹਾਂਡਾ ਆਦਿ ਅਧਿਆਪਕਾਂ ਵਲੋ ਮਾਤਾ ਸੁਲੱਖਣੀ ਜੀ ਨਰਸਰੀ ਵਿੱਚ ਤਿਆਰ ਪਿੱਪਲ, ਬੋਹੜ ਨਿੱਮ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਬੂਟੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ
ਤੇ ਹਾਜ਼ਰ ਸੰਗਤਾਂ ਵਿੱਚ ਜੱਥੇਦਾਰ ਸੁੱਚਾ ਸਿੰਘ, ਨਰਿੰਦਰਜੀਤ ਸਿੰਘ, ਜਸਕਰਨ ਸਿੰਘ, ਜਸ਼ਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਨੇ ਵੀ ਨਰਸਰੀ ਵਿੱਚੋਂ ਬੂਟੇ ਪ੍ਰਾਪਤ ਕੀਤੇ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
Next articleਅਕਾਲ ਅਕੈਡਮੀ ਮੰਡੇਰ ਦੋਨਾਂ ਵੱਲੀਂ ਫੁੱਟਬਾਲ ਕੱਪ ਤੇ ਕਬਜ਼ਾ