ਬਾਜ਼ਾਰ ’ਚ ਉਤਰਾਅ-ਚੜ੍ਹਾਅ ਕਾਰਨ ਐੱਫਪੀਓ ਵਾਪਸ ਲੈਣ ਦਾ ਫ਼ੈਸਲਾ ਕੀਤਾ: ਅਡਾਨੀ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਰੋਬਾਰੀ ਗੌਤਮ ਅਡਾਨੀ ਨੇ ਕਿਹਾ ਕਿ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਕਾਰਨ ਉਨ੍ਹਾਂ ਦੀ ਸਮੂਹ ਫਲੈਗਸ਼ਿਪ ਕੰਪਨੀ ਨੇ ਫਾਲੋਆਨ ਪਬਲਿਕ ਆਫਰਿੰਗ (ਐੱਫਪੀਓ) ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਪਿਛਲੇ ਹਫਤੇ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਅਰਬਾਂ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ ਐਂਟਰਪ੍ਰਾਈਜਿਜ਼ ਨੇ ਬੁੱਧਵਾਰ ਨੂੰ ਆਪਣੀ 20,000 ਕਰੋੜ ਰੁਪਏ ਦੀ ਫਾਲੋਆਨ ਪਬਲਿਕ ਪੇਸ਼ਕਸ਼ (ਐੱਫਪੀਓ) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ।

 

Previous articleਸਿੰਗਾਪੁਰ ਟ੍ਰੇਨਿੰਗ ਲਈ 4 ਨੂੰ ਰਵਾਨਾ ਹੋਵੇਗਾ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ: ਮਾਨ
Next articleਸੱਤ ਲੱਖ ਤੱਕ ਦੀ ਆਮਦਨ ’ਤੇ ਟੈਕਸ ਤੋਂ ਛੋਟ