ਪਿਓ

ਨੀਤੂ ਰਾਣੀ 
(ਸਮਾਜ ਵੀਕਲੀ)
ਦੁਨੀਆਂ ਦੀ ਹਰ ਸ਼ੈਅ ਹੈ ਪਿਓ,
ਆਪਣੇ ਬੱਚਿਆਂ ਦੇ ਸੁਪਨਿਆਂ ਦੀ ਤਸਵੀਰ ਹੈ ਪਿਓ।
ਆਪਣੇ ਚਾਅ ਇੱਕ ਪਾਸੇ ਰੱਖ ਕੇ ਹਰ ਇੱਕ ਰੀਝ ਪੁਗਾਉਂਦਾ ਹੈ,
ਧੀਆਂ ਪੁੱਤਾਂ ਦੀਆਂ ਖੁਸ਼ੀਆ ਲਈ ਆਪਣਾ ਆਪ ਗਵਾਉਂਦਾ ਹੈ।
ਪੱਥਰ ਜਿਹਾ ਜਿਗਰਾ ਕਰਕੇ, ਲਾਡਾਂ ਨਾਲ ਪਾਲੀ਼ ਧੀ ਨੂੰ  ਤੋਰਦਾ ਹੈ,
ਦਿਲ ਭਰ ਆਉਂਦਾ ਹੈ, ਜਦ ਦੁਨੀਆਂ ਤੋਂ ਉਹਲੇ ਹੋ ਕੇ ਕਿਸੇ ਕੋਨੇ ਲੱਗ ਕੇ ਰੋਂਦਾ ਹੈ।
ਹਰ ਇੱਕ ਔਕੜ ਨੂੰ ਆਪਣੇ ਸਿਰ ਉਹ ਲੈ ਲਵੇ,
ਔਲਾਦ ਵੱਲ ਨਾ ਕਦੇ ਵੀ ਆਣ ਦੇਵੇ।
ਜੇ ਮਾਂ ਹੈ ਰੱਬ ਦਾ ਰੂਪ ਦੂਜਾ,
ਤਾਂ ਪਿਓ ਰੱਬ ਦਾ ਰੂਪ ਹੈ ਤੀਜਾ।
ਮੇਰੇ ਤੋਂ ਵੀ ਜਿਆਦਾ ਮੇਰੀ ਔਲਾਦ ਕਾਮਯਾਬ ਹੋ ਜਾਵੇ,
ਮੈਂ ਆਪ ਦੁੱਖ ਹੰਢਾ ਲਾ, ਪਰ ਮੇਰੀ ਔਲਾਦ ਸੁਖੀ ਹੋ ਜਾਵੇ।
ਇਹੀ ਹੁੰਦਾ ਹੈ ਪਿਓ ,ਇਹੀ ਹੁੰਦਾ ਹੈ ਪਿਓ,
ਸੱਚੀ ਦੁਨੀਆਂ ਤੇ ਜਿਉਂਦਾ ਜਾਗਦਾ ਰੱਬ ਹੁੰਦਾ ਹੈ ਪਿਓ, ਸੱਚੀ ਦੁਨੀਆਂ ਤੇ ਜਿਉਂਦਾ ਜਾਗਦਾ ਰੱਬ ਹੁੰਦਾ ਹੈ ਪਿਓ।
ਨੀਤੂ ਰਾਣੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਰਜਿੰਦਰ ਸਿੰਘ ਰਾਜਨ ਨੂੰ ਭਾਰਤੀ ਛੰਦ-ਵਿਧਾਨ ਦੀ ਸੂਖਮ ਸੂਝ: ਤੇਜਾ ਸਿੰਘ ਤਿਲਕ
Next articleਗ਼ਜ਼ਲ