ਗੀਤ

ਮਨਦੀਪ ਗਿੱਲ ਧੜਾਕ

(ਸਮਾਜ ਵੀਕਲੀ)

ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸ਼ਹਿਰਾ ਤੇ ਦੀਵਾਲੀ ,
ਬਾਲ-ਬਾਲ ਦੀਵੇ ਯਾਰੋ ਰੁਸ਼ਨਾਉਦੇ ਸੀ ਰਾਤ ਕਾਲੀ।

ਦਿਨ ਬਚਪਨ ਵਾਲੇ ਆਪਣੀ ਮੌਜ ਵਿਚ ਰਹਿੰਦੇ ਸੀ ,
ਲੜ੍ਹਦੇ ਝਗੜਦੇ ਤੇ ਰੁਸਿਆਂ ਨੂੰ ਆਪੇ ਮਨਾਂ ਲੈਂਦੇ ਸੀ ।
ਭਰਕੇ ਰੱਖਦੇ ਸੀ ਜੇਬਾ, ਭਾਵੇਂ ਹੁੰਦੇ ਸੀ ਨੋਟ ਜਾਅਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸ਼ਹਿਰਾ ਤੇ ਦੀਵਾਲੀ ।

ਬਚਪਨ ਲੰਘਿਆ ਜਵਾਨੀ ਆ ਗਈ ਗਲ਼ ਪਈ ਕਬੀਲਦਾਰੀ ,
ਸ਼ੌਕ ਮਰ ਗਏ ,ਫਰਜ ਵੱਧ ਗਏ, ਵਿਖਾਉਣ ਲਗੇ ਸਮਝਦਾਰੀ ।
ਪਤਾ ਨਾ ਲੱਗੇ , ਕਿੰਝ ਬਦਲੇ ਸਮਾਂ ਯਾਰੋ ਕਾਹਲੀ-ਕਾਹਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸ਼ਹਿਰਾ ਤੇ ਦੀਵਾਲੀ ।

ਆਈ ਜਾਣ ਤਿਉਂਹਾਰ ਸਾਰੇ ਹੁਣ ਯਾਰਾਂ ਵਾਰੋ – ਵਾਰੀ ,
ਮੂੰਹ ਚਿੜ੍ਹਾਵੇ ਮਹਿਗਾਈ, ਦਸ ਕਿਵੇ ਕਰੀਏ ਖਰੀਦਦਾਰੀ ।
ਕਿਵੇ ਮਨਾਉਣ ਖ਼ੁਸ਼ੀਆਂ ਮਨਦੀਪ ਖਾਲੀ ਜਿਨ੍ਹਾਂ ਦੀ ਥਾਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸ਼ਹਿਰਾ ਤੇ ਦੀਵਾਲੀ ॥

ਮਨਦੀਪ ਗਿੱਲ ਧੜਾਕ
ਪਿੰਡ ਧੜਾਕ ਕਲਾਂ,
9988111134

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਕਿੱਕਰੇ ਨੀ ਕੰਡਿਆਲੀਏ !!! “
Next articleਲੋਕਤੰਤਰ ਕਿੰਨਾਂ ਕੁ ਲੋਕਾਂ ਦਾ ਹੈ…..?