ਸਾਲ ਨਵਾਂ

(ਸਮਾਜ ਵੀਕਲੀ)

ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।
ਹਰ ਘਰ ਖੁਸ਼ੀਆਂ ਲੈ ਕੇ ਆਏ ਸਾਲ ਨਵਾਂ।
ਪਿਛਲੇ ਸਾਲ ਬਥੇਰਾ ਤੰਗ ਕੀਤਾ ਹੈ ਮਹਿੰਗਾਈ ਨੇ,
ਇਸ ਤੋਂ ਛੁਟਕਾਰਾ ਦੁਆਏ ਸਾਲ ਨਵਾਂ।
ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ, ਖੁਸ਼ੀ ਖੁਸ਼ੀ ਉਨ੍ਹਾਂ ਦੇ ਘਰ ਪੁਚਾਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।
ਆਪਣੇ ‘ਤੇ ਹੀ ਕਰੋੜਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਪਹਿਲਾਂ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੁਲੀ ਹੈ,
ਹੁਣ ਧੀਆਂ-ਭੈਣਾਂ ਦੀ ਇੱਜ਼ਤ ਬਚਾਏ ਸਾਲ ਨਵਾਂ।
ਜਿਹੜੇ ਜਨਤਾ ਨੂੰ ਬਿਲਕੁਲ ਟਿੱਚ ਸਮਝਦੇ ਨੇ,
ਉਨ੍ਹਾਂ ਨੂੰ ਖੁੱਡੇ ਲਾਈਨ ਲਾਏ ਸਾਲ ਨਵਾਂ।
ਪਿਛਲੇ ਸਾਲ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ। ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਾਸਾਂ ਦੀ ਮਾਲਾ
Next articleਕੈਨੇਡਾ ’ਚ 4 ਭਾਰਤੀਆਂ ਸਣੇ 135 ਲੋਕਾਂ ਨੂੰ ਦਿੱਤਾ ਜਾਵੇਗਾ ‘ਆਰਡਰ ਆਫ਼ ਕੈਨੇਡਾ’ ਖਿਤਾਬ