ਵਿਰਕ ਪ੍ਰੀਵਾਰ ਨੇ ਖੁਸ਼ੀ ਸਮੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ
(ਸਮਾਜ ਵੀਕਲੀ)- ਮਾਤਾ ਦਰਸ਼ਣ ਕੌਰ ਵਿਰਕ ਦੀ ਪੋਤਰੀ ਅਤੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਭਾਈ ਤਰਲੋਚਨ ਸਿੰਘ ਵਿਰਕ ਅਤੇ ਚਰਨਜੀਤ ਕੌਰ ਵਿਰਕ ਦੀ ਸਪੁੱਤਰੀ ਗੁਰਦੀਪ ਅਤੇ ਸੁਰਜੀਤ ਦੇ ਅਨੰਦ ਕਾਰਜ ਦੇ 10ਵੀਂ ਵਰੇਗੰਢ ਦੀ ਖੁਸ਼ੀ ਮੌਕੇ ਵਿਰਕ ਪ੍ਰੀਵਾਰ ਨੇ ਗੁਰਦਵਾਰਾ ਗੁਰੂ ਹਰਕ੍ਰਿਸ਼ਨ ਸਾਹਿਬ, ਓਡਬੀ, ਲੈਸਟਰਸ਼ਾਇਰ ਵਿਖੇ 11 ਮਈ 2024 ਨੂੰ ਦੁਪਿਹਰ ਬਾਅਦ 3.30 ਵਜੇ ਪੰਜਵੇ ਗੁਰੂੁ ਸ਼ਹੀਦਾਂ ਦੇ ਸਿਰਤਾਜ ਸੀ੍ਰ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਹੋਏ ਜਿਸਦੀ ਸਮਾਪਤੀ 5.15 ਵਜੇ ਹੋਈ।
ਦਿਵਾਨ ਹਾਲ ਵਿੱਚ ਆਈਆਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਸਾਰਾ ਪਾਠ ਕੀਤਾ, ਆਪਣੇ ਜੀਵਨ ਦੀਆਂ ਕੁੱਝ ਘੜੀਆਂ ਸਫਲ ਕਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਪਰੰਤ ਹਰ ਸਨਿਚਰਵਾਰ ਦੀ ਤਰਾਂ ਬੀਬੀਆਂ ਨੇ ਕੀਰਤਨ ਦੀ ਸੇਵਾ ਨਿਭਾਈ।
ਇਸ ਖੁਸ਼ੀ ਭਰੇ ਮੌਕੇ ਹੋਰਨਾ ਤੋਂ ਇਲਾਵਾ 108 ਸੰਤ ਬਾਬਾ ਫੁਲਾ ਸਿੰਘ ਜੀ ਵਿਰਕ ਦੇ ਯੂ.ਕੇ. ਨਿਵਾਸੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ: ਜੋਗਿੰਦਰ ਸਿੰਘ ਵਿਰਕ, ਲੈਸਟਰ ਸੰਗਤ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਗੁਰਨਾਮ ਸਿੰਘ ਰੁਪੋਵਾਲ, ਬਰਿਿਟੱਸ਼ ਹਾਰਟ ਫਾਂਊਡੇਸ਼ਨ ਦੇ ਰਾਜਦੂਤ ਭਾਈ ਸਾਹਿਬ ਸੁਲੱਖਣ ਸਿੰਘ ਦਰਦ ਬੀ.ਈ.ਐਮ. ਅਤੇ ਡਾ: ਸਨਦੀਪ ਸਿੰਘ ਜੀ ਨੇ ਗੁਰਬਾਣੀ ਸੁਣ ਕੇ, ਪਾਠ ਕਰ ਕੇ, ਸੰਗਤ ਕਰ ਕੇ ਅਨੰਦ ਮਾਣਿਆ।
ਪ੍ਰਸਿੱਧ ਕਥਾਵਾਚਕ ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨੇ ਕਿਹਾ “ ਸ੍ਰੀ ਗੁਰੁ ਅਰਜਨ ਦੇਵ ਜੀ ਮਹਾਰਜ ਨੇ ਸਾਡੇ ਤੇ ਬਹੁੱਤ ਅਪਾਰ ਕਿਰਪਾ ਕੀਤੀ ਹੇ ਕਿ ਸਾਨੂੰ ਸੁਖਮਨੀ ਨਾਮ ਦੀ ਬਾਣੀ ਬਖਸ਼ਿੱਸ਼ ਕੀਤੀ ਹੈ ਕਿਉਂਕਿ ਪੁਰਾਣੇ ਸਮਿਆ ਵਿੱਚ ਇੱਕ ਕੌਸ਼ਤਿਭ ਮਣੀ ਨਾਮ ਦਾ ਪਦਾਰਥ ਮੰਨਿਆ ਜਾਂਦਾ ਸੀ, ਕਹਿਆ ਜਾਂਦਾ ਸੀ ਇਹ ਮਨ ਇਛੇ ਫਲ ਦਿੰਦੀ ਹੈ। ਪਰ ਉਹ ਮਣੀ ਕਿਥੋਂ ਮਿਲਦੀ ਹੈ, ਕਦੋਂ ਮਿਲਦੀ ਹੈ, ਇਹ ਕੁਝ ਪਤਾ ਨਹੀ। ਗੁਰੁ ਜੀ ਨੇ ਸਾਨੂੰ ਇਹ ਬਾਣੀ ਸੁੱਖਾਂ ਦੀ ਮਣੀ ਦੇ ਦਿੱਤੀ ਹੈ। ਜਿਹੜਾ ਵੀ ਇਸ ਨੂੰ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ ਉਹਨੂੰ ਸੁੱਖ ਮਿਲਦੇ ਹਨ, ਉਹਨੂੰ ਸਾਰੇ ਸੁੱਖ ਪ੍ਰਮਾਤਮਾ ਬਖਸ਼ਿੱਸ਼ ਕਰਦਾ ਹੈ। ਇਹ ਸੁਖਮਨੀ ਸਾਹਿਬ ਬਾਣੀ ਦਾ ਮਹੱਤਵ ਹੈ।“
ਗੁਰਦੀਪ ਕੌਰ ਦੇ ਮਿਹਰੂਮ ਦਾਦਾ ਜੀ ਝਲਮਣ ਸਿੰਘ ਵਿਰਕ ਜੀ ਨੇ 30 ਸਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਰੋਜਾਨਾ ਪਾਠ ਕੀਤੇ ਸਨ ਅਤੇ ਉਨ੍ਹੀ ਆਪਣੇ ਆਖਰੀ ਸੁਆਸ ਲੈਸਟਰ ਦੇ ਗੁਰੂੁ ਨਾਨਕ ਗੁਰਦਵਾਰਾ ਸਾਹਿਬ ਵਿਖੇ 2010 ਨੁੰ ਲਏ ਸਨ। ਗੁਰਦੀਪ ਦੀ ਮਾਮੀ ਜੀ ਜਸਵਿੰਦਰ ਕੌਰ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੋ ਬਿਨਾ ਗੁਟਕਾ ਸਾਹਿਬ ਤੋਂ ਪੂਰਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲੈਂਦੇ ਹਨ।
ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਰਾਏ ਜੀ ਨੇ ਸਟੇਜ ਤੋਂ ਬੋਲਦਿਆ ਵਿਰਕ ਅਤੇ ਬੈਂਸ ਪਰਿਵਾਰਾਂ ਨੂੰ ਸੁਰਜੀਤ ਅਤੇ ਗੁਰਦੀਪ ਦੇ 10ਵੇਂ ਵਰੇਗੰਢ ਦੀਆਂ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਗੁਰਦਵਾਰਾ ਸਾਹਿਬ ਖੁਸ਼ੀਆਂ ਮਨਾਉਣ ਸਮੇ ਆਪਾਂ ਨੂੰ ਦੋਸਤਾਂ ਮਿਤਰਾਂ ਰਿਸ਼ਤੇਦਾਰਾਂ ਤੋਂ ਵਧਾਈਆਂ ਤਾਂ ਮਿਲਦੀਆਂ ਹੀ ਹਨ ਪਰ ਜਿਹੜੀਆਂ ਸੰਗਤਾਂ ਆਪਾਂ ਨੂੰ ਨਹੀਂ ਵੀ ਜਾਣਦੀਆਂ ਉਹ ਵੀ ਆਪਣੀ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ।