ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਯਾਦਗਾਰੀ ਹੋ ਨਿਬੜਿਆ

 (ਸਮਾਜ ਵੀਕਲੀ) – ਵਿਦਿਆਰਥੀਆਂ ਨੂੰ ਪ੍ਰਾਪਤ ਕਿਤਾਬੀ ਗਿਆਨ ਨੂੰ ਆਪਣੇ ਜੀਵਨ ਵਿੱਚ ਸਹੀ ਮੌਕੇ ਤੇ ਵਰਤੋਂ ਯੋਗ ਬਣਾਉਣ ਲੲੀ ਸਿੱਖਿਆ ਵਿਭਾਗ, ਪੰਜਾਬ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ , ਜਿਸ ਦੀ ਮਿਸਾਲ ਹਨ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿੱਦਿਅਕ ਮੇਲੇ। ਇਸ ਲੜੀ ਦੀ ਲਗਾਤਾਰਤਾ ਨੂੰ ਕਾਇਮ ਰੱਖਦੇ ਹੋਏ ਸਰਕਾਰੀ ਹਾਈ ਸਕੂਲ ,ਖੇੜੀ ਬਰਨਾ (ਪਟਿਆਲਾ) ਵਿਖੇ ਅੱਜ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਕਰਵਾਇਆ ਗਿਆ, ਜਿਸ ਨੂੰ ਮੁੱਖ ਅਧਿਆਪਕ ਸ਼੍ਰੀ ਅਮਿਤ ਕੁਮਾਰ ਜੀ ਦੀ ਰਹਿਨੁਮਾਈ ਹੇਠ ਗਾਈਡ ਅਧਿਆਪਕ ਮੈਡਮ ਰੁਪਿੰਦਰ ਕੌਰ, ਮੈਡਮ ਸ਼ਿਵਾਨੀ ਸਿਆਨ , ਸ਼੍ਰੀ ਅਵਤਾਰ ਸਿੰਘ ਅਤੇ ਸ਼੍ਰੀ ਚਰਨਜੀਤ ਸਿੰਘ ਦੇ ਵੱਡਮੁੱਲੇ ਯੋਗਦਾਨ ਨਾਲ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਸੈਕੰਡਰੀ ਵਿਭਾਗ ਦੇ ਨੌਵੀਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀਆਂ ਕਿਰਿਆਵਾਂ ਨੂੰ ਦਿਲ ਖਿੱਚਵੇਂ ਢੰਗ ਨਾਲ ਪ੍ਰਦਰਸ਼ਿਤ ਕੀਤਾ। ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਕਹਾਣੀਆਂ ਨੂੰ ਮਾਡਲਾਂ ਨਾਲ ਪ੍ਰਦਰਸ਼ਿਤ ਕੀਤਾ ਜੋ ਕਿ ਰੋਚਕਤਾ ਨਾਲ ਭਰਪੂਰ ਸੀ। ਸਮਾਜਿਕ ਵਿਗਿਆਨ ਨਾਲ ਸਬੰਧਤ ਕਿਰਿਆਵਾਂ ਅਤੇ ਮਾਡਲਾਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਦੇ ਜਲਵਾਯੂ,ਮੌਸਮ ਪਰਿਵਰਤਨ, ਸੂਰਜ ਮੰਡਲ, ਗ੍ਰਹਿ ਉਪਗ੍ਰਹਿ ਆਦਿ ਬਾਰੇ ਦਿੱਲ ਖਿੱਚਵੇਂ ਮਾਡਲ ਤਿਆਰ ਕੀਤੇ ਜੋ ਸਮਾਜਿਕ ਵਿਗਿਆਨ ਵਿਸ਼ੇ ਨੂੰ ਰੋਚਕਤਾ ਭਰਪੂਰ ਬਨਾਉਣ ਲਈ ਸਹਾਈ ਹਨ ਅਜਿਹੇ ਮਾਡਲ ਵਿਸ਼ੇ ਨੂੰ ਸੌਖਾ ਅਤੇ ਦਿਲਚਸਪ ਬਨਾਉਣ ਲਈ ਵਿਸ਼ੇਸ਼ ਯੋਗਦਾਨ ਪਾਉਂਦੇ ਹਨ।
 ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ , ਮੈਂਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿੱਟੂ ਅਤੇ ਸਰੋਵਰ ਦੁਗਾਲ ਯਾਦਗਾਰੀ ਕਬੱਡੀ ਟੂਰਨਾਮੈਂਟ 22,23 ਜਨਵਰੀ ਨੂੰ  ਕਬੱਡੀ ਦੇ ਵੱਡੇ ਸਟਾਰ ਖ਼ਿਡਾਰੀ ਕਰਨਗੇ ਸਿਰਕਤ
Next article ਮਾਮੂਲੀ ਤਕਰਾਰ ਬਣੀ ਦੁਕਾਨਦਾਰ ਦੀ ਮੌਤ ਦਾ ਕਾਰਨ