ਬਿੱਟੂ ਅਤੇ ਸਰੋਵਰ ਦੁਗਾਲ ਯਾਦਗਾਰੀ ਕਬੱਡੀ ਟੂਰਨਾਮੈਂਟ 22,23 ਜਨਵਰੀ ਨੂੰ  ਕਬੱਡੀ ਦੇ ਵੱਡੇ ਸਟਾਰ ਖ਼ਿਡਾਰੀ ਕਰਨਗੇ ਸਿਰਕਤ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਸੰਸਾਰ ਪ੍ਰਸਿੱਧ ਖ਼ਿਡਾਰੀ ਨਰਿੰਦਰ ਰਾਮ ਬਿੱਟੂ ਅਤੇ ਸਰੋਵਰ ਦੁਗਾਲ ਦੀ ਯਾਦ ਵਿੱਚ ਸਾਲਾਨਾ ਖੇਡ ਮੇਲਾ 22,23 ਜਨਵਰੀ ਨੂੰ ਮਹਾਂਪੁਰਸ਼ ਬ੍ਰਹਮਲੀਨ ਬਾਬਾ ਬਾਬੂ ਰਾਮ ਮੁਨੀ ਜੀ ਦੀ ਅਪਾਰ ਕਿਰਪਾ ਨਾਲ ਪਿੰਡ ਦੁਗਾਲ ਵਿਖੇ ਹੋਵੇਗਾ।ਅੱਜ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਬੁਲਾਰੇ ਰੁਪਿੰਦਰ ਸਿੰਘ ਜਲਾਲ ਅਤੇ ਮੁੱਖ ਪ੍ਰਬੰਧਕ ਲੱਖਾ ਦੁਗਾਲ ਨੇ ਦੱਸਿਆ ਕਿ ਕਬੱਡੀ ਕੱਪ ਸਮੂਹ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੀ ਬਦੌਲਤ ਹੋਵੇਗਾ। ਜਿਸ ਵਿਚ ਸਵ ਬਿੱਟੂ ਦੁਗਾਲ ਦੀ ਸੋਚ ਨੂੰ ਮੁੱਖ ਰੱਖਦਿਆਂ 22 ਜਨਵਰੀ ਨੂੰ ਕਬੱਡੀ 47 ਕਿਲੋਗ੍ਰਾਮ ਦੇ ਬੈਸਟ ਖ਼ਿਡਾਰੀ ਨੂੰ ਨਕਦ ਇਨਾਮ ਦੇ ਨਾਲ ਤਿੰਨ ਕਿਲੋਗ੍ਰਾਮ ਬਦਾਮ ਅਤੇ  ਨਿਰੋਲ ਓਪਨ ਕਬੱਡੀ ਪਿੰਡ ਵਾਰ ( 32 ਟੀਮਾ ) ਦੇ ਮੁਕਾਬਲੇ ਹੋਣਗੇ ਜਿਸ ਵਿਚ ਬੈਸਟ ਰੇਡਰ ਜਾਫੀ ਨੂੰ 11 ਕਿਲੋਗ੍ਰਾਮ ਬਦਾਮ ਦਿੱਤੇ ਜਾਣਗੇ।ਇਸ ਤਰ੍ਹਾਂ 23 ਜਨਵਰੀ ਨੂੰ ਕਬੱਡੀ 65 ਕਿਲੋਗ੍ਰਾਮ ਦੀਆਂ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਜਿੰਨਾ ਨੂੰ ਨਕਦ ਇਨਾਮ ਤੋ ਇਲਾਵਾ ਬੈਸਟ ਰੇਡਰ ਜਾਫੀ ਨੂੰ 5-5  ਕਿਲੋਗ੍ਰਾਮ ਸ਼ੁੱਧ ਦੇਸੀ ਘਿਓ ਦਿੱਤਾ ਜਾਵੇਗਾ।
ਕਬੱਡੀ ਓਪਨ ( 3 ਬਾਹਰੋਂ ) ਕੁੱਲ 16 ਟੀਮਾਂ ਭਾਗ ਲੈਣਗੀਆਂ। ਜਿਸ ਵਿਚ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਫਾਸਟ ਸੈਕਿੰਡ ਨੂੰ 75 ਹਜ਼ਾਰ ਰੁਪਏ ਬੈਸਟ ਰੇਡਰ ਜਾਫੀ ਨੂੰ 51-5 1ਹਜ਼ਾਰ ਰੁਪਏ ਦਿੱਤੇ ਜਾਣਗੇ। ਸਵ ਬਿੱਟੂ ਦੁਗਾਲ ਦੇ ਸਪੁੱਤਰ ਰਸ਼ਮੀਤ ਦੁਗਾਲ ਨੂੰ ਹਰ ਸਾਲ ਵਾਂਗ ਸ੍ਰ ਸੇਵਾ ਸਿੰਘ ਰਾਣਾ ਸਟਾਰ ਆਟੋ ਬਾਡੀ ਕੈਨੇਡਾ ਵਲੋਂ ਇੱਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਕਬੱਡੀ ਸੁਪਰ  ਸਟਾਰ ਪਾਲਾ ਜਲਾਲਪੁਰ, ਦੁੱਲਾ ਬੱਗਾ ਪਿੰਡ, ਸੀਲੂ ਹਰਿਆਣਾ, ਜੱਗੂ ਹਾਕਮਵਾਲਾ, ਮੱਖਣ ਮੱਖੀ, ਸ਼ਰਨਾ ਡਗੋਰਮਾਨਾ ,ਯਾਦਾ ਸੁਰਖਪੁਰ, ਫਰਿਆਦ ਸਕਰਪੁਰ, ਸਾਜੀ ਸਕਰਪੁਰ, ਗੁਰਵਿੰਦਰ ਘਾਂਗਾ, ਰੱਜੀ ਭੁੱਲਣ, ਸਿਆਰਾ ਬੋਪੁਰ, ਪਿੰਦੂ ਦੂਤਾਲ, ਬੂਟਾ ਅਨੰਦਾਨਾ, ਮਨ ਸਿੰਘ ਦਿੜ੍ਹਬਾ, ਬੱਬੂ ਝਨੇੜੀ, ਲੱਖਾ ਢੰਡੋਲੀ, ਸੱਤੀ ਦਿੜ੍ਹਬਾ, ਜੱਸੀ ਧੂਹੜ, ਚਰਨੀ ਰਾਏਧਰਾਣਾ , ਬਿੰਦਰ ਬਾਹਮਣੀ ਵਾਲਾ, ਸੋਨੀ ਭਾਦੜਾ, ਆਦਿ ਸਮੇਤ ਬਹੁਤ ਸਾਰੇ ਹੋਰ ਵੀ ਖ਼ਿਡਾਰੀ ਆਉਣਗੇ। ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ।ਉਹਨਾਂ ਸਮੂਹ ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ।।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਲ ਇੰਡੀਆ ਐਸ.ਸੀ./ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੁਆਰਾ ਭੀਮਾ ਕੋਰੇਗਾਓਂ ਦੇ ਨਾਇਕਾਂ ਨੂੰ ਸਮਰਪਿਤ ਸਮਾਗਮ ਕਰਵਾਇਆ 
Next articleਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਯਾਦਗਾਰੀ ਹੋ ਨਿਬੜਿਆ