(ਸਮਾਜ ਵੀਕਲੀ)
ਪਹਿਲਾਂ ਦੇ ਜਾਂ ਅੱਜ ਦੇ ਬੂਹੇ
ਘਰ ਦਾ ਕੱਜਣ ਕੱਜਦੇ ਬੂਹੇ
ਘਰਾਂ ਤੇ ਪਈ ਮੁਸੀਬਤ ਜਦ ਵੀ
ਇੱਕ ਦੂਜੇ ਵਿੱਚ ਵੱਜਦੇ ਬੂਹੇ
ਦੁੱਖਾਂ ਵਿੱਚ ਇਹ ਸਹਿਮੇ ਰਹਿੰਦੇ
ਸੁੱਖਾਂ ਵਿੱਚ ਨੇ ਸੱਜਦੇ ਬੂਹੇ
ਧੀਆਂ ਭੈਣਾਂ ਮਹਿਫ਼ੂਜ਼ ਨੇ ਹੁੰਦੀਆਂ
ਲੱਗੇ ਹੋਵਣ ਜੇ ਚੱਜ ਦੇ ਬੂਹੇ
ਭਰਿਆ ਪੂਰਾ ਘਰ ਹੋਵੇ ਭਾਵੇਂ
ਫਿਰ ਵੀ ਕਦ ਨੇ ਰੱਜਦੇ ਬੂਹੇ
ਇਹਨਾਂ ਹਵਾਲੇ ਹਰ ਸ਼ੈਅ ਛੱਡੀ
ਜਿੰਮੇਵਾਰੀਓਂ ਕਦ ਨੇ ਭੱਜਦੇ ਬੂਹੇ
ਮੀਨਾ ਮਹਿਰੋਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly