(ਸਮਾਜ ਵੀਕਲੀ)
ਫੌਜ ਵਿੱਚ ਤਾਇਨਾਤ ਜੋ ਵੀਰੇ ਨੇ
ਉਹ ਆਮ ਬੰਦੇ ਨੀਂ ਦੇਸ਼ ਦੇ ਹੀਰੇ ਨੇ
ਦੇਸ਼ ਦੀ ਖਾਤਰ ਜੋ ਮਿਟ ਜਾਂਦੇ
ਇਤਿਹਾਸ ਦੇ ਪੰਨੇ ਨਾਂ ਲਿਖੇ ਜਾਂਦੇ
ਜੰਮੂ ਵਿੱਚ ਜਦ ਚਲਦੀ ਗੋਲੀ
ਡਰਦੇ ਨੀ ਏ ਡਾਹ ਹਿੱਕ ਜਾਂਦੇ
ਜਿੱਥੇ ਡਿੱਗਿਆ ਜਵਾਨ ਦੇਸ਼ ਦਾ
ਮਿੱਟੀ ਲਹੂ ਲੁਹਾਣ ਸੀ ਹੋਈ
ਆਪਣੀ ਮਾਂ ਨੇ ਤਾਂ ਰੋਣਾ ਹੀ ਸੀ
ਅੱਜ ਧਰਤੀ ਮਾਂ ਵੀ ਰੋਈ
ਜਿਸ ਦੀ ਰਾਖੀ ਕਰਦਾ ਤੁਰ ਗਿਆ
ਇਕ ਬੱਬਰ ਸ਼ੇਰ ਸੀ ਕੋਈ
ਛੁੱਟੀ ਵਿੱਚ ਵੀ ਵਾਪਸ ਮੁੜ ਜਾਈਏ
ਜੇ ਖ਼ਤਰੇ ਦੀ ਕੋਈ ਪਨਾਹ ਮਿਲਦੀ ਏ
ਅਸੀਂ ਫ਼ੌਜੀ ਹਾਂ ਭਾਰਤ ਮਾਤਾ ਦੇ
ਸਾਨੂੰ ਸੂਲਾਂ ਤੇ ਸੌਣ ਦੀ ਤਨਖਾਹ ਮਿਲਦੀ ਏ
ਹਾਲਾਤ ਹੀ ਗੋਲੀ ਚਲਾਉਂਦੇ ਨੇ
ਉਂਜ ਜੰਗ ਚਾਹੁੰਦਾ ਨਾ ਇਥੇ ਕੋਈ
ਆਪਣੀ ਮਾਂ ਨੇ ਤਾਂ ਰੋਣਾ ਹੀ ਸੀ
ਅੱਜ ਧਰਤੀ ਮਾਂ ਵੀ ਰੋਈ
ਜਿਸ ਦੀ ਰਾਖੀ ਕਰਦਾ ਤੁਰ ਗਿਆ
ਇਕ ਬੱਬਰ ਸ਼ੇਰ ਸੀ ਕੋਈ
ਸਾਡੀਆਂ ਭੈਣਾਂ ਦੇ ਵੀਰ ਕਈ ਖ਼ਤਮ ਹੁੰਦੇ
ਸਾਡੇ ਨਾਲ ਵਿਆਹੀਆਂ ਦੇ ਚੂੜੇ ਲੱਥ ਜਾਂਦੇ
ਸਾਡੇ ਨਾ ਹੋਣ ਦੀ ਖਬਰ ਜਦ ਪਿੰਡ ਪੁੱਜਦੀ
ਲੱਗਣ ਭਾਈਆਂ ਨੂੰ ਬਾਹਾਂ ਤੋਂ ਹੱਥ ਜਾਂਦੇ
ਲੇਖਕ -ਮਨਦੀਪ ਖਾਨਪੁਰੀ
ਪਤਾ – ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਇਲ ਨੰਬਰ -9779179060
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly