HOME ਜੰਗ ਮੁਰਦਾਬਾਦ

ਜੰਗ ਮੁਰਦਾਬਾਦ

ਧਰਮ ਪਾਲ ਪੈਂਥਰ ਅਮਰੀਕਾ

  (ਸਮਾਜ ਵੀਕਲੀ)   ਅਸੀਂ ਜੰਗ ਨਹੀਂ, ਅਮਨ ਚਾਹੁੰਦੇ ਹਾਂ। ਸਾਰੇ ਪਾਸੇ ਖਿੜੀ ਚਮਨ ਚਾਹੁੰਦੇ ਹਾਂ। ਜੀਓ ਅਤੇ ਜਿਊਣ ਦਿਓ ਚਾਹੁੰਦਾ ਆਵਾਮ। ਮਾਨਵ ਵਿਰੋਧੀ ਜੋ ਜੰਗ ਦਾ ਦਿੰਦੇ ਪੈਗ਼ਾਮ। ਜੰਗ ਕਿਸੇ ਵੀ ਮਸਲੇ ਦਾ ਨਹੀਂ ਹੈ ਹੱਲ। ਨਾ ਕੱਲ੍ਹ ਸੀ, ਨਾ ਅੱਜ, ਨਾ ਹੋਵੇਗਾ ਕੱਲ੍ਹ। ਜੰਗੀ ਜ਼ਿੰਦਗੀ ਤਾਂ ਯਾਰੋ ਘੜੀ ਪਲ ਹੈ। ਪਛਾਣੋ ਕੌਣ ਕਰਦਾ ਜੰਤਾ ਨਾਲ ਛੱਲ ਹੈ? ਮਾਪਿਆਂ ਦੇ ਪੁੱਤਰ ਜੰਗ ਵਿੱਚ ਮਾਰਨਗੇ। ਧੀਆਂ ਅਤੇ ਭੈਣਾਂ ਦੇ ਸੁਹਾਗ ਉੱਜੜਨਗੇ। ਨੇਤਾ ਮਗਰਮੱਛ ਦੇ ਹੰਝੂ ਵਹਾਉਣਗੇ। ਲੋਕ ਖੂਬ ਮੋਮਬੱਤੀਆਂ ਜਗਾਉਣਗੇ। ਮਾਅਨੇ ਨਹੀਂ ਰੱਖਦਾ ਜੰਗ ਕੌਣ ਜਿੱਤੇਗਾ। ਦੋਸਤੋ, ਕਿਸਦਾ ਨਾਮੋ ਨਿਸ਼ਾਨ ਮਿਟੇਗਾ? ਹਾਕਮਰਾਨੋਂ ਇਸ ਜੰਗ ਨੂੰ ਟਾਲੋ। ਦਿਲਾਂ ਚੋਂ ਪੈਦਾ ਨਫ਼ਰਤ ਮਿਟਾ ਲਓ। ਅਮਨ, ਭਾਈਚਾਰਾ ਹੋਵੇ ਸਾਡਾ ਪ੍ਰਚਾਰ। ਪੈਂਥਰ, ਸੁੱਖੀ ਵਸੈ ਇਹ ਸਾਰਾ ਸੰਸਾਰ। ਜੰਗ ਮੁਰਦਾਬਾਦ, ਅਮਨ ਜ਼ਿੰਦਾਬਾਦ। ਜੰਗ ਮੁਰਦਾਬਾਦ, ਅਮਨ ਜ਼ਿੰਦਾਬਾਦ।

ਧਰਮ ਪਾਲ ਪੈਂਥਰ ਅਮਰੀਕਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪ੍ਰੇਸ਼ਨ ਸਿੰਦੂਰ ਦੀ ਸਫਲਤਾ ‘ਤੇ ਭਾਰਤੀ ਫੌਜ ਨੂੰ ਸਲਾਮ – ਸੰਜੀਵ ਅਰੋੜਾ
Next articleSAMAJ WEEKLY = 09/05/2025