ਭਾਰਤ ਤੇ ਚੀਨ ਸਰਹੱਦੀ ਮਸਲੇ ਨੂੰ ਸੁਲਝਾਉਣ ਲਈ ਸੁਖਾਵਾਂ ਮਾਹੌਲ ਬਣਾਉਣ: ਚੀਨੀ ਵਿਦੇਸ਼ ਮੰਤਰੀ

ਪੇਈਚਿੰਗ (ਸਮਾਜ ਵੀਕਲੀ): ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਕਿਹਾ ਕਿ ਚੀਨ ਅਤੇ ਭਾਰਤ ਨੂੰ ਸਰਹੱਦੀ ਮੁੱਦਾ ਸੁਲਝਾਉਣ ਲਈ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਸੀ ‘ਸ਼ੱਕ’ ਕਰਨਾ ਛੱਡ ਦੇਣਾ ਚਾਹੀਦਾ ਅਤੇ ਦੁਵੱਲਾ ਸਹਿਯੋਗ ਵਧਾ ਕੇ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ। ਵਾਂਗ ਨੇ ਕਿਹਾ ਕਿ ਭਾਰਤ-ਚੀਨ ਦਰਮਿਆਨ ਸਬੰਧਾਂ ਲਈ ਸਰਹੱਦੀ ਵਿਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਦੋਸਤ ਅਤੇ ਭਾਈਵਾਲ ਹਨ, ਪਰ ਉਨ੍ਹਾਂ ਨੂੰ ਇੱਕ-ਦੂਜੇ ’ਤੇ ਸ਼ੱਕ ਕਰਨਾ ਛੱਡ ਦੇਣਾ ਚਾਹੀਦਾ ਹੈ।

ਵਾਂਗ ਨੂੰ ਪੂਰਬੀ ਲੱਦਾਖ ਵਿੱਚ ਸਰਹੱਦ ’ਤੇ ਤਣਾਅ ਮਗਰੋਂ ਭਾਰਤ-ਚੀਨ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਸਬੰਧਾਂ ਦੇ ਅੱਗੇ ਵਧਣ ਪ੍ਰਤੀ ਚੀਨ ਦੇ ਨਜ਼ਰੀਏ ਬਾਰੇ ਪੁੱਛਿਆ ਗਿਆ ਸੀ। ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਵਾਲ ਦੇ ਜਵਾਬ ਵਿੱਚ ਵਾਂਗ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਦੋਵੇਂ ਦੇਸ਼ ਆਪਣੇ ਵਿਵਾਦਾਂ ਨੂੰ ਹੱਲ ਕਰਨ ਅਤੇ ਦੁਵੱਲੇ ਸਹਿਯੋਗ ਨੂੰ ਵਧਾਉਣ। ਉਨ੍ਹਾਂ ਕਿਹਾ, ‘‘ਸਰਹੱਦੀ ਵਿਵਾਦ, ਇਤਿਹਾਸ ਦੀ ਦੇਣ ਹੈ, ਇਹ ਚੀਨ-ਭਾਰਤ ਰਿਸ਼ਤਿਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ।’’

Previous articleਸੌ ਦਿਨ…
Next articleਮੋਦੀ ਵੋਟਰਾਂ ਨੂੰ ਭਰਮਾਉਣ ਲਈ ਝੂਠ ਦਾ ਸਹਾਰਾ ਲੈਂਦੇ ਹਨ: ਮਮਤਾ