(ਸਮਾਜ ਵੀਕਲੀ) ਧਰਮੇਂਦਰ ਦੀ ਮੌ’ਤ ਦੀਆਂ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਦੀ ਬੜੀ ਨੇੜੇ ਹੋ ਕੇ ਰੱਬ ਨੇ ਆਖਿਰ ਸੁਣ ਹੀ ਲਈ ਤੇ ਧਰਮੇਂਦਰ ਕਹਿ ਗਏ ਆਖਰੀ ਅਲਵਿਦਾ। ਪਰ ਰੱਬ ਨੇ ਸ਼ੈਤਾਨ ਦੀ ਜਕੜ ਵਿੱਚ ਆਈ ਚੀਕਾਂ ਮਾਰਦੀ ਮਾਸੂਮ ਬੱਚੀ ਦੀ ਆਵਾਜ਼ ਨਹੀਂ ਸੁਣੀ। ਨਾ ਕੋਈ ਵਹਿਗੁਰੂ ਆਇਆ, ਨਾ ਕੋਈ ਗੌਡ, ਨਾ ਕੋਈ ਦੇਵੀ ਦੇਵਤਾ, ਸ਼ੈਤਾਨ ਆਪਣੀ ਘਟੀਆ ਕਰਤੂਤ ਨੂੰ ਅੰਜਾਮ ਦੇਣ ਲਈ ਪੂਰੀ ਤੌਰ ਤੇ ਸਫ਼ਲ ਹੋ ਗਿਆ , ਤੇ ਅੰਤ ਜਲੰਧਰ ਦੀ ਮਾਸੂਮ ਬੱਚੀ ਨੇਂ ਸ਼ੈਤਾਨ ਦੇ ਖ਼ੂਨੀ ਪੰਜਿਆਂ ਵਿੱਚ ਦਮ ਤੋੜ ਦਿੱਤਾ। ਜਲੰਧਰ ਦੇ ਇੱਕ ਮਹਿੰਦਰ ਸਿੰਘ ਨਾਂ ਦੇ ਅੰਮ੍ਰਿਤ ਧਾਰੀ ਸ਼ੈਤਾਨ ਨੇ ਘਰ ਆਈ ਤੇਰਾਂ ਸਾਲ ਦੀ ਬੱਚੀ ਉੱਪਰ ਆਪਣੀ ਹਵਸ਼ ਭਰੀ ਨਜ਼ਰ ਉਦੋਂ ਮਾਰੀ ਜਦੋਂ ਮਹਿੰਦਰ ਸਿੰਘ ਸ਼ੈਤਾਨ ਦੇ ਘਰ ਵਿੱਚ ਉਸਦੇ ਸ਼ਿਵਾਏ ਕੋਈ ਨਹੀਂ ਸੀ। ਸ਼ੈਤਾਨ ਨੇ ਦਰਿੰਦਗੀ ਦੀਆਂ ਸ਼ਭ ਹੱਦਾਂ ਪਾਰ ਕਰਕੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਹ ਘਟਨਾ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ। ਹਰ ਅੰਮ੍ਰਿਤ ਧਾਰੀ ਗੁਰੂ ਦਾ ਸਿੱਖ ਨਹੀਂ ਹੁੰਦਾ ਤੇ ਹਰ ਪੱਗ ਬੰਨ੍ਹਣ ਵਾਲਾ ਸਰਦਾਰ ਨਹੀਂ ਹੁੰਦਾ। ਧਰਮਾਂ ਦੇ ਬਾਣਿਆਂ ਵਿੱਚ ਲੁਕੇ ਹੋਏ ਸ਼ੈਤਾਨ ਨੂੰ ਜਲਦ ਤੋਂ ਜਲਦ ਪਹਿਚਾਣ ਲੈਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਸ਼ੈਤਾਨ ਕਿਸੇ ਹੋਰ ਬੱਚੀ ਨੂੰ ਆਪਣੀ ਹ/ਵਸ਼ ਦਾ ਸ਼ਿਕਾਰ ਬਣਾ ਲਵੇ। ਆਪਣੇ ਬੱਚੇ ਬੱਚੀਆਂ ਦਾ ਧਿਆਨ ਨਾ ਦੇਣ ਵਾਲੇ ਲੋਕ ਹੀ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਹੁੰਦੇ ਹਨ। ਮੈਂ ਵੇਖਿਆ ਹੈ ਕਿ ਲੋਕ ਸੋਸ਼ਲ ਮੀਡੀਆ ਤੇ ਵਿਊ ਲੈਣ ਲਈ ਜਾਂ ਪੈਸਾ ਕਮਾਉਣ ਲਈ ਆਪਣੇ ਛੋਟੇ ਛੋਟੇ ਬੱਚੇ ਬੱਚੀਆਂ ਨੂੰ ਰੀਲਾਂ ਬਣਾਉਣ ਦੇ ਕਿੱਤੇ ਵਿੱਚ ਜਬਰਦਸਤੀ ਧਕੇਲ ਰਹੇ ਹਨ। ਕੋਲ ਬੈਠ ਕੇ ਮਾਂ ਬਾਪ ਆਪਣੇ ਬੱਚਿਆਂ ਤੋਂ ਰੀਲਾਂ ਬਣਵਾਉਂਦੇ ਹਨ। ਜਿਹੜੇ ਲੋਕ ਸਿਰਫ਼ ਬਿਨਾਂ ਮਤਲਬ ਦੀਆਂ ਵੀਡੀਓਜ਼ ਵੇਖਣ ਜਾਂ ਵੀਡੀਓਜ਼ ਅਪਲੋਡ ਕਰਨ ਲਈ ਮਹਿੰਗੇ ਮੋਬਾਇਲ ਖਰੀਦਦੇ ਹਨ ਉਨ੍ਹਾਂ ਵਾਸਤੇ ਮੋਬਾਈਲ ਕੈਂਸਰ ਤੋਂ ਖਤਰਨਾਕ ਹੈ। ਲੋਕ ਮੋਬਾਈਲ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਬਿਨਾਂ ਜਾਣੇਂ ਪਹਿਚਾਣੇ ਦੋਸਤੀ ਕਰ ਲੈਂਦੇ ਹਨ। ਦੂਜਿਆਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਜਦੋਂ ਅਖ਼ਬਾਰਾਂ ਜਾਂ ਮੀਡੀਆ ਤੇ ਹੱਲਾ ਮੱਚਿਆ ਪਿਆ ਹੁੰਦਾ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਹੋਈ ਦੋਸਤੀ ਨੂੰ ਵਾਸਤਵਿਕ ਅੰਜਾਮ ਤੱਕ ਪਹੁੰਚਾਉਣ ਲਈ ਭਾਰਤ ਦੀ ਫਲਾਣੀ ਕੌਰ ਪਾਕਿਸਤਾਨ ਪਹੁੰਚ ਗਈ ਜਾਂ ਪਾਕਿਸਤਾਨ ਦੀ ਫਲਾਨੀ ਬੇਗ਼ਮ ਗ਼ਲਤ ਤਰੀਕੇ ਨਾਲ ਸਰਹੱਦ ਪਾਰ ਕਰਕੇ ਆਪਣੇ ਭਾਰਤ ਵਿੱਚ ਬਣਾਏ ਰਾਂਝੇ ਯਾਰ ਨੂੰ ਮਿਲਣ ਪਹੁੰਚ ਗਈ। ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਮੋਬਾਇਲ ਤੋਂ ਦੂਰ ਹੀ ਰੱਖੋ। ਧੰਨਵਾਦ।
ਦੇਵ ਮੁਹਾਫਿਜ਼
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



