(ਸਮਾਜ ਵੀਕਲੀ)
ਆ ਗਈ ਸਾਇੰਸ ਖੋਜਾਂ ਹੋਣ ਲੱਗੀਆਂ ਨੇ,
ਕੁੱਖ ਵਿੱਚ ਕੀ ਇਹ ਦੱਸਣ ਲੱਗੀਆਂ ਨੇ,
ਮੁੰਡਾ ਹੋਵੇ ਤਾਂ ਚਾਅ ਚੜ੍ਹ ਜਾਂਦੇ,
ਕੁੜੀ ਹੋਣ ਕਰਕੇ ਸਭ ਜੀਅ ਬੁੱਤ ਬਣ ਖੜ੍ਹ ਜਾਂਦੇ,
ਕੁੱਖ ਵਿੱਚ ਕਿਉਂ ਧੀਆਂ ਨੂੰ ਮਾਰਦੇ ਹੋ,
ਘਰ ਆਈ ਲਕਸ਼ਮੀ ਕਿਉਂ ਨਕਾਰਦੇ ਹੋ, ਧੀਆਂ ਦੇ ਸਾਰੇ ਸੁੱਖ ਨਾ ਖੋਹ ਲਓ,
ਸਾਨੂੰ ਵੀ ਜਿਉਣ ਦਾ ਹੱਕ ਦਿਓ,
ਸਤਿਗੁਰ ਵੀ ਸਾਨੂੰ ਬਾਣੀ ਵਿੱਚ ਫਰਮਾਉਂਦੇ ਨੇ,
“ਸੋਂ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ”
ਆਪਾ ਕਿਉਂ ਇਸ ਕਥਨ ਨੂੰ ਭੁਲਾਇਆ,
ਧੀਆਂ ਨੂੰ ਨਾ ਮਾਰੋ ਲੋਕੋ ਇਨ੍ਹਾਂ ਜਗਤ ਵਸਾਇਆ,
“ਪ੍ਰੀਤ ਬ੍ਰਹਮ” ਕਹਿੰਦੀ ਮੈ ਵੀ ਇਕ ਧੀ,
ਬਣਾ ਲਓ ਸਾਨੂੰ ਵੀ ਆਪਣੇ ਘਰ ਦਾ ਜੀਅ,
ਪੁੱਤਾਂ ਨਾਲ ਅਸੀਂ ਤੁਹਾਡਾ ਵੱਧ ਕਰਾਂਗੀਆਂ,
ਹਰ ਜਗ੍ਹਾ ਤੁਹਾਡੇ ਨਾਲ ਖੜ੍ਹਾਂਗੀਆਂ।
ਸੁਖਮਨਪ੍ਰੀਤ ਕੌਰ
ਪਿੰਡ: ਤਿੰਮੋਵਾਲ ਜਿਲ੍ਹਾ ਅੰਮ੍ਰਿਤਸਰ


