ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿਛਲੇ ਕੁਝ ਸਮੇਂ ਤੋਂ ਸੂਬੇ ਚ ਦਿਨੋ ਦਿਨ ਵਧ ਰਹੀਆਂ ਚੋਰੀ ਅਤੇ ਗੋਲੀਬਾਰੀ ਦੀਆਂ ਦੁਰਘਟਨਾਵਾਂ ਆਮ ਪਬਲਿਕ ਦੀ ਸੁਰੱਖਿਆ ਪ੍ਰਤੀ ਸਰਕਾਰ ਦੇ ਇੰਤਜ਼ਾਮਾਂ ਤੇ ਬਹੁਤ ਬੜਾ ਸਵਾਲੀਆਂ ਨਿਸ਼ਾਨ ਲਗਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਰੱਖੇ ਉਹਨਾਂ ਕਿਹਾ ਪਿਛਲੇ ਕੁਝ ਸਮੇਂ ਤੋਂ ਪੂਰੇ ਸੂਬੇ ਭਰ ‘ਚ ਚੋਰੀ, ਗੋਲੀਬਾਰੀ ਅਤੇ ਫਿਰੌਤੀ ਮੰਗ ਵਰਗੀਆਂ ਦੁਰਘਟਨਾਵਾਂ ਨੇ ਆਮ ਵਸਨੀਕਾਂ ਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਸੂਬਾ ਸਰਕਾਰ ਦੇ ਸੁਰੱਖਿਆ ਇੰਤਜ਼ਾਮਾਂ ਦੇ ਬਹੁਤ ਬੜਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ, ਕਿ ਸਰਕਾਰ ਦੀ ਮੁੱਖ ਡਿਊਟੀ ਆਮ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ, ਪਰ ਇਥੇ ਤਾਂ ਸਰਕਾਰ ਪੂਰੀ ਤਰਾਂ ਫੇਲ ਦਿਖ ਰਹੀ ਹੈ, ਕਿਉਂਕਿ ਅੱਜ ਕੋਈ ਵੀ ਆ ਕੇ ਕਿਸੇ ਦੇ ਘਰ ਤੇ ਆ ਕੇ ਗੋਲੀਬਾਰੀ ਕਰ ਕੇ ਚਲਾ ਜਾਂਦਾ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ , ਵਿਉਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਲੀਡਰ ਸਹਿਬਾਨ 15 ਤੋ 20 ਦੀ ਗਿਣਤੀ ‘ਚ ਸੁਰੱਖਿਆ ਕਰਮੀ ਲੈ ਕੇ ਘੁੰਮ ਰਹੇ ਹਨ ਅਤੇ ਆਮ ਪਬਲਿਕ ਦੀ ਸੁਰੱਖਿਆ ਨੂੰ ਛਿੱਕੇ ਟੰਗਿਆ ਹੋਇਆ ਹੈ ਅਤੇ ਉਸਨੂੰ ਇਹਨਾਂ ਗੈਂਗਸਟਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜਿਆ ਸੂਬਿਆਂ ਤੋਂ ਨਜਾਇਜ ਹਥਿਆਰਾਂ ਦੀ ਤਸਕਰੀ ਧੜੱਲੇ ਨਾਲ ਹੋ ਰਹੀ ਹੈ, ਇਸ ਤੇ ਰੋਕ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕਰਦੀ ਹੈ ਕਿ ਸਰਕਾਰ ਗਹਿਰੀ ਨੀਂਦ ਤਿਆਗ ਕੇ ਫੋਰੀ ਕਾਰਵਾਈ ਕਰਕੇ ਸੂਬੇ ਚ ਗੈਂਗਸਟਰਾਂ ਤੇ ਨੱਥ ਪਾ ਕੇ ਜਿਹਨਾ ਕੋਲ ਨਜਾਇਜ ਹਥੀਆਰ ਹਨ, ਉਹ ਜ਼ਬਤ ਕਰਕੇ ਆਮ ਪਬਲਿਕ ਦੀ ਸਰੁਖਿਆ ਨੂੰ ਯਕੀਨੀ ਬਣਾਵੇ।
HOME ਪੰਜਾਬ ‘ਚ ਆਏ ਦਿਨ ਵਧ ਰਹੀਆਂ ਵਾਰਦਾਤਾਂ ਨੇ ਬਣਾਇਆ ਚਿੰਤਾ ਦਾ ਮਾਹੌਲ...



