ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਜਸਵਿੰਦਰ ਸਿੰਘ ਜੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਾਬਾ ਲੱਖ ਦਾਤਾ ਜੀ ਦਾ ਮੇਲਾ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ । ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੀਆ ਬਹੁਤ ਹੀ ਮਸ਼ਹੂਰ ਗਾਇਕ ਜੋੜੀਆਂ ਬੁਲਾਈਆਂ ਗਈਆਂ । ਜਿਹਨਾ ਦੇ ਵਿੱਚੋ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਈਕਲ ਤੇ ਸੁਨੈਨਾ ਨੰਦਾ ਅੰਮ੍ਰਿਤਸਰ, ਕੁਲਦੀਪ ਰਸੀਲਾ ਤੇ ਖੁਸ਼ਦੀਪ ਖੁਸ਼ੀ । ਬਹੁਤ ਖੂਬਸੂਰਤ ਤਰੀਕੇ ਨਾਲ ਬਾਬਾ ਜੀ ਦਾ ਗੁਣਗਾਨ ਕੀਤਾ ਤੇ ਪੰਜਾਬੀ ਸਭਿਆਚਾਰ ਵਿੱਚ ਰਹਿ ਕੇ ਪਰਿਵਾਰਿਕ ਗੀਤਾਂ ਨਾਲ ਹਾਜ਼ਰੀ ਕੀਤੀ । ਲੋਕ ਬਹੁਤ ਖੁਸ਼ ਹੋਏ । ਦਰਬਾਰ ਤੇ ਠੰਡੇ ਮਿੱਠੇ ਜਲ ਦੀਆ ਸ਼ਬੀਲਾ ਲਗਾਈਆਂ ਗਈਆਂ ਤੇ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ । ਅਲੱਗ ਅਲੱਗ ਤਰ੍ਹਾ ਦੇ ਆਈਸਕ੍ਰੀਮ ਫਰੂਟ ਤੇ ਕੋਲਡ ਡਰਿੰਕ ਦੇ ਲੰਗਰ ਲਗਾਏ ਗਏ । ਸ਼ਾਮ ਦੇ ਸਮੇਂ ਪੰਜਾਬ ਦੇ ਬਹੁਤ ਹੀ ਮੰਨੇ ਤੰਨੇ ਪਹਿਲਵਾਨਾਂ ਨੇ ਛਿੰਝ ਵਿਚ ਖੂਬ ਰੰਗ ਬੰਨੇ ਜਿਵੇਂ ਕਿ ਪਹਿਲਵਾਨ ਕਮਲ ਡੂਮਛੇੜੀ, ਅੰਮ੍ਰਿਤ ਬਾੜੋਵਾਲ, ਬੌਬੀ ਚਿੱਟੀ ਅਤੇ ਹੋਰ ਪਹਿਲਵਾਨ । ਮੇਲੇ ਵਿੱਚ ਪਿੰਡ ਦੀ ਨਗਰ ਪੰਚਾਇਤ ਤੇ ਸਾਧ ਸੰਗਤ ਦਾ ਬਹੁਤ ਸਹਿਯੋਗ ਰਿਹਾ । ਇਸ ਤੋ ਇਲਾਵਾ ਬਹੁਤ ਸਾਰੇ ਐਨ ਆਰ ਆਈ ਵੀਰਾਂ ਨੇ ਵੀ ਮੇਲੇ ਵਿੱਚ ਆਪਣਾ ਸਹਿਯੋਗ ਪਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



