ਕੌਮੀ ਰਾਜਧਾਨੀ ’ਚ ਲੜਕੀਆਂ ਦੇ ਸੁਰੱਖਿਆ ਦੇ ਮੁੱਦੇ ’ਤੇ ਕਾਂਗਰਸ ਨੇ ਕੇਜਰੀਵਾਲ ਨੂੰ ਘੇਰਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮੋਦੀ -ਕੇਜਰੀਵਾਲ ਦੇ ਰਾਜ ਵਿੱਚ ਰਾਜਧਾਨੀ ਵਿੱਚ ਲੜਕੀਆਂ ਦੇ ਖ਼ਿਲਾਫ਼ ਵਧਦੇ ਅਪਰਾਧਿਕ ਮਾਮਲਿਆਂ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਰਭਿਆ ਮਾਮਲੇ ’ਤੇ ਅੰਦੋਲਨ ਕਰਕੇ ਸੱਤਾ ਸੰਭਾਲੀ ਸੀ। ਸੂਬਾਈ ਪ੍ਰਧਾਨ ਨੇ ਅੱਜ ਰਾਜੀਵ ਭਵਨ, ਰਾਜ ਦਫਤਰ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹੀ।

ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਪੁਰਾਣੇ ਨਾਗਲ ਪਿੰਡ ਵਿੱਚ ਪੀੜਤ ਦਲਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਮਾਮਲੇ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਦਬਾਅ ਤੋਂ ਬਾਅਦ ਹੀ ਪੁਲੀਸ ਨੇ ਅਪਰਾਧੀਆਂ ਨੂੰ ਫੜ੍ਹ ਲਿਆ ਤੇ ਦਲਿਤ ਧੀ ਗੁਡੀਆ ਦੀ ਅੱਧੀ ਸੜੀ ਹੋਈ ਲਾਸ਼ ਨੂੰ ਪੋਸਟਮਾਰਟਮ ਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਜਦੋਂ ਇੱਕ ਦਲਿਤ ਪਰਿਵਾਰ ਦੀ 9 ਸਾਲਾ ਲੜਕੀ ਐਤਵਾਰ ਸ਼ਾਮ ਨੂੰ ਦਿੱਲੀ ਛਾਉਣੀ ਦੇ ਪੁਰਾਣੇ ਨੰਗਲ ਪਿੰਡ ਵਿੱਚ ਨੰਗਲ ਸ਼ਮਸ਼ਾਨਘਾਟ ਵਿੱਚ ਪਾਣੀ ਲੈਣ ਗਈ ਤਾਂ ਉਹ ਕਦੇ ਵਾਪਸ ਨਹੀਂ ਆ ਸਕੀ।

ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਵਰਕਰਾਂ ਵੱਲੋਂ ਦਲਿਤ ਪਰਿਵਾਰ ਦੀ ਮਦਦ ਕਰਕੇ ਪੁਲੀਸ ’ਤੇ ਦਬਾਅ ਪਾਇਆ ਗਿਆ ਤਾਂ ਪੁਲੀਸ ਨੇ ਅਪਰਾਧੀਆਂ ਦੇ ਖ਼ਿਲਾਫ਼ ਲੜਕੀ ਨਾਲ ਜਬਰ-ਜਨਾਹ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਜਦੋਂ ਕਿ ਐਤਵਾਰ ਰਾਤ ਨੂੰ ਪੁਲੀਸ ਵੱਲੋਂ ਇਹ ਦੱਸਿਆ ਗਿਆ ਕਿ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਚਾਰਾਂ ਅਪਰਾਧੀਆਂ ਦੇ ਵਿਰੁੱਧ ਆਈਪੀਸੀ ਦੀ ਧਾਰਾ 304, 342 ਅਤੇ 201 ਦੇ ਤਹਿਤ ਐਸਸੀ/ਐਸਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਦਿੱਲੀ ਕਾਂਗਰਸ ਦਾ ਕਾਨੂੰਨੀ ਅਤੇ ਮਨੁੱਖੀ ਅਧਿਕਾਰ ਵਿਭਾਗ ਪੀੜਤ ਪਰਿਵਾਰ ਨੂੰ ਪੂਰੀ ਕਾਨੂੰਨੀ ਸਹਾਇਤਾ ਦੇਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ ਸਰਕਾਰ: ਰਾਹੁਲ
Next articleਕੇਜਰੀਵਾਲ ਨੇ ਦਿੱਲੀ ਲਈ ਸ਼ਹਿਰਵਾਸੀਆਂ ਦੇ ਸੁਝਾਅ ਮੰਗੇ