ਸਾਂਝਾ ਅਧਿਆਪਕ ਨੇ ਹਾਰੇ ਹੋਏ ਉਮੀਦਵਾਰ ਦੇ ਪੀਏ ਦੇ ਖਿਲਾਫ ਖੋਲ੍ਹਿਆ ਮੋਰਚਾ 

ਪੁਲਿਸ ਪ੍ਰਸ਼ਾਸਨ ਪਾਸੋਂ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਮਾਮਲਾ ਮਹਿਲਾ ਅਧਿਆਪਕ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਤੇ ਸਰਕਾਰੀ ਡਿਉਟੀ ਚ’ਵਿਘਨ ਪਾਉਣ ਦਾ ਕਿਸੇ ਵੀ ਸਿਆਸੀ ਵਿਅਕਤੀ ਨੂੰ ਸਰਕਾਰੀ ਸਕੂਲਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ – ਬੱਧਣ, ਵੜੈਚ , ਅੱਲੂਵਾਲ 
ਕਪੂਰਥਲਾ,( ਪੱਤਰ ਪ੍ਰੇਰਕ) – ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਵੱਲੋਂ ਸਰਕਾਰੀ ਮਿਡਲ ਸਕੂਲ ਕਰਮਜੀਤਪੁਰ ਵਿੱਚ ਗੈਂਗਵਾਰ ਤਰੀਕੇ ਨਾਲ ਐਂਟਰੀ ਕਰਦੇ ਹੋਏ ਪੰਜ ਤੋਂ ਛੇ ਅਨਸਰਾਂ ਵੱਲੋਂ ਜੋ ਕਿ ਸਕੂਲ ਦੇ ਰਜਿਸਟਰ ਅਤੇ ਸਕੂਲ ਵਿੱਚ ਔਰਤ ਅਧਿਆਪਕਾ ਨਾਲ ਗੈਰ ਕਾਨੂੰਨੀ ਢੰਗ ਨਾਲ ਫੋਟੋ ਖਿਚਵਾਉਣਾ ਅਤੇ ਸਕੂਲ ਨੂੰ ਚੈੱਕ ਕਰਨ ਦੀ ਧਮਕੀ ਦੇਣ ਦੀ ਘਿਨੌਨੀ ਹਰਕਤ ਨੂੰ ਲੈ ਕੇ  ਸਖਤ ਸਟੈਂਡ ਦੇ ਚੱਲਦੇ ਸਾਂਝਾ ਅਧਿਆਪਕ ਮੋਰਚਾ ਦੀ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਹੋਈ।
ਮੀਟਿੰਗ ਦੀ ਅਗਵਾਈ ਸਾਂਝੇ ਮੋਰਚੇ ਦੇ ਆਗੂਆਂ ਸੁਖਚੈਨ ਸਿੰਘ ਬੱਧਣ, ਰਛਪਾਲ ਸਿੰਘ ਵੜੈਚ, ਸੁਖਦਿਆਲ ਸਿੰਘ ਝੰਡ, ਹਰਵਿੰਦਰ ਸਿੰਘ ਅੱਲੂਵਾਲ, ਨਰੇਸ਼ ਕੋਹਲੀ, ਇੰਦਰਜੀਤ ਸਿੰਘ, ਆਦਿ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ  ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਚੀਮਾ ਵੱਲੋਂ ਸਕੂਲਾਂ ਵਿੱਚੋਂ ਸਿਫਾਰਸ਼ ਵਾਲੇ ਅਧਿਆਪਕ ਹੋਰ ਸਕੂਲਾਂ ਵਿੱਚ ਸ਼ਿਫਟ ਕਰਕੇ ਸਕੂਲ ਟੀਚਰ ਲੈਸ ਕਰਨ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਗਿਆ । ਵਰਣਨਯੋਗ ਹੈ ਕਿ ਹਲਕੇ ਦੇ ਸਕੂਲ ਕਰਮਜੀਤ ਪੁਰ ਜੋ ਟੀਚਰ ਲੈਸ ਹੈ, ਵਿਖੇ ਲੰਬੇ ਸਮੇਂ ਤੋਂ ਇੱਕ ਅਧਿਆਪਕ ਆਰਜੀ ਪ੍ਰਬੰਧ ਤੇ ਚਲਾ ਰਿਹਾ ਹੈ ਅਤੇ ਹੁਣ ਕੁਝ ਦਿਨ ਪਹਿਲਾਂ ਵਿਭਾਗ ਨੇ ਇੱਕ ਐਸੋਸੀਏਟ ਟੀਚਰ ਜੋ ਮਿਡਲ ਸਕੂਲ ਵਿੱਚ ਸੀ ਨੂੰ ਇਸ ਸਕੂਲ ਵਿੱਚ ਭੇਜਿਆ ਸੀ। ਪਰ ਹਲਕਾ  ਇੰਚਾਰਜ  ਵੱਲੋਂ  ਟੀਚਰ ਜੁਆਇਨ ਕਰਨ ਤੋਂ ਕੁਝ ਘੰਟੇ ਬਾਅਦ ਹੀ ਵਿਭਾਗ ਦੇ ਅਧਿਕਾਰੀਆਂ ਉਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਟੀਚਰ ਨੂੰ ਤੁਰੰਤ ਘੱਟ ਬੱਚਿਆਂ ਵਾਲੇ ਸਕੂਲ ਭੇਜ ਦਿੱਤਾ ਜਾਵੇ। ਪਰ ਜਦ ਸਕੂਲ ਵਿੱਚ ਆਰਜੀ ਪ੍ਰਬੰਧ ਚਲਾ ਰਹੇ ਅਧਿਆਪਕ ਨੇ ਰਿਲੀਵ ਕਰਨ ਤੋਂ ਮਨਾ ਕਰ ਦਿੱਤਾ ਤਾਂ ਹਲਕਾ ਇੰਚਾਰਜ ਦੇ ਪੀ.ਏ.ਲਵਪ੍ਰੀਤ  ਸੱਤ ਅੱਠ ਅਣਪਛਾਤੇ ਵਿਅਕਤੀ ਲੈ ਕੇ ਸਕੂਲ ਵਿੱਚ ਅਧਿਆਪਕ ਰਿਲੀਵ ਕਰਨ ਲਈ  ਪੁੱਜ ਗਿਆ ਅਤੇ ਭੁਲੇਖੇ ਨਾਲ ਮਿਡਲ ਸਕੂਲ ਵਿੱਚ ਜਾ ਕੇ ਓਥੇ ਮੌਜੂਦ ਮਹਿਲਾ ਅਧਿਆਪਕਾ ਨਾਲ ਬਹਿਸਬਾਜੀ ਕੀਤੀ ਅਤੇ ਸਕੂਲ ਰਿਕਾਰਡ ਦੀ ਫਰੋਲਾ ਫਰਾਲੀ ਕੀਤੀ ਅਤੇ ਅਧਿਆਪਕ ਵਰਗ ਦੀ ਸ਼ਾਨ ਖਿਲਾਫ ਲਫਜ ਵਰਤੇ। ਇਸ ਮੁੱਦੇ ਉਪਰ ਸਮੂਹ ਜਥੇਬੰਦੀਆਂ ਨੇ ਮਤਾ ਪਾਸ ਕਰਕੇ ਸਕੂਲ ਵਿੱਚ ਡਰ ਦਾ ਮਹੌਲ ਬਣਾਉਣ ਵਾਲੇ ਅਨਸਰਾਂ ਖਿਲਾਫ ਪਰਚਾ ਦਰਜ ਕਰਾਉਣ ਲਈ ਦਰਖਾਸਤ ਡੀ.ਐਸ ਪੀ.ਸੁਲਤਾਨਪੁਰ ਲੋਧੀ ਦੇ ਨਾਮ ਸੌਂਪੀ।ਇਸ ਮੌਕੇ ਤੇ ਮੈਡਮ ਪੂਜਾ ਰਾਣੀ, ਹਰਵਿੰਦਰ ਕੌਰ ਸੀਐਚਟੀ, ਰਾਜ ਕੁਮਾਰ ਸੀਐਚਟੀ, ਪਰਮਜੀਤ ਕੌਰ, ਵਿਸ਼ਾਲੀ ਸੂਦ, ਪ੍ਰਵੀਨ ਕੁਮਾਰੀ, ਜਸਵਿੰਦਰ ਸਿੰਘ, ਅਰੂਣ ਹਾਂਡਾ, ਸੁਖਨਿੰਦਰ ਸਿੰਘ, ਹਰਵਿੰਦਰ ਸਿੰਘ ਢਿੱਲੋਂ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਦਵਿੰਦਰ ਸ਼ਰਮਾ, ਅਜੇ ਕੁਮਾਰ ਗੁਪਤਾ, ਜਗਤਾਰ ਸਿੰਘ, ਇੰਦਰਵੀਰ ਸਿੰਘ ਅਰੋੜਾ, ਕਮਲਪ੍ਰੀਤ ਸਿੰਘ, ਅਮਨਦੀਪ ਸਿੰਘ ਬਾਊਪੁਰ, ਅਮਨਦੀਪ ਸਿੰਘ ਖਿੰਡਾ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਅਸ਼ਵਨੀ ਕੁਮਾਰ, ਰਜੀਵ ਕੁਮਾਰ ਆਦਿ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ। ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਪੀਏ ਲਵਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਹ ਸਕੂਲ ਚ’ ਅਧਿਆਪਕਾਂ ਦੀ ਘਾਟ ਸੰਬਧੀ ਜਾਣਕਾਰੀ ਲੈਣ ਗਏ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਕਲਮਛੋੜ ਹੜਤਾਲ 37ਵੇ ਦਿਨ ਵੀ ਜਾਰੀ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਚ ਮੋਗਾ ਜਿਲ੍ਹੇ ਤੋਂ 25 ਗੱਡੀਆਂ ਲੈਕੇ ਰਵਾਨਾਂ ਹੋਵਾਂਗੇ-ਗਿੱਲ,ਵਿਰਕ,ਵਾਰਿਸਵਾਲਾ