ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਚ ਮੋਗਾ ਜਿਲ੍ਹੇ ਤੋਂ 25 ਗੱਡੀਆਂ ਲੈਕੇ ਰਵਾਨਾਂ ਹੋਵਾਂਗੇ-ਗਿੱਲ,ਵਿਰਕ,ਵਾਰਿਸਵਾਲਾ

19 ਦਿਸੰਬਰ ਨੂੰ ਮੋਗਾ ਦੇ ਬੁੱਗੀਪੁਰਾ ਚੌਂਕ ਤੋਂ ਗੱਡੀਆਂ ਅਤੇ ਟਰੇਨ ਰਾਹੀਂ ਜਥੇ ਹੋਣਗੇ ਰਵਾਨਾਂ
ਧਰਮਕੋਟ  ( ਚੰਦੀ ) ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ  ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਕੀਤੀ ਗਈ। ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ,ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਗੁਰਦੇਵ ਸਿੰਘ ਵਾਰਿਸ ਵਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਯੁਕਤ ਮੋਰਚਾ ਪੰਜਾਬ ਨੂੰ ਭੇਜੀ ਗਈ ਲਿਖਤੀ ਚਿੱਠੀ ਰਾਹੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ 20 ਦਿਸੰਬਰ ਨੂੰ ਹੋਣ ਵਾਲੇ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਓਸੇ ਕੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਗੁਰਦੁਆਰਾ ਹਜ਼ੂਰ ਸਾਹਿਬ ਢੋਲੇਵਾਲਾ ਰੋਡ ਧਰਮਕੋਟ ਵਿਖੇ ਕੀਤੀ ਗਈ ਅਤੇ ਆਗੂਆਂ ਨੇ ਦਿੱਲੀ ਮਾਰਚ ਵਿੱਚ ਜਾਣ ਦਾ ਐਲਾਨ ਕਰਦਿਆਂ ਕਿਹਾ ਕੇ ਸਾਡੀ ਜਥੇਬੰਦੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੌਜਵਾਨਾਂ ਨੂੰ ਲੈਕੇ ਸ਼ਿਰਕਤ ਕਰੇਗੀ। ਵਿਰਕ ਅਤੇ ਗਿੱਲ ਨੇ ਬੋਲਦਿਆਂ ਕਿਹਾ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ 100 ਗੱਡੀਆਂ ਦਾ ਕਾਫਲਾ ਲੈ ਕੇ 19 ਦਿਸੰਬਰ ਨੂੰ ਸਵੇਰੇ 10 ਵਜੇ ਬੁੱਗੀਪੁਰਾ ਚੌਂਕ ਚ ਸਾਰੇ ਜਿਲ੍ਹੇ ਇਕੱਠੇ ਕਰਕੇ ਰਵਾਨਾਂ ਹੋਣਗੇ ਅਤੇ ਕੁਝ ਸਾਡੇ ਸਾਥੀ ਟਰੇਨਾਂ ਰਾਹੀਂ ਜਾਣਗੇ।ਸੁੱਖਾ ਸਿੰਘ ਵਿਰਕ,ਹਰਬੰਸ ਸਿੰਘ ਬਹਿਰਾਮਕੇ,ਕਾਰਜ ਸਿੰਘ ਮਸੀਤਾਂ ਨੇ ਦੱਸਿਆ ਕੇ ਅੱਜ ਸਾਰੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੌਮ ਨੂੰ ਇੱਕਜੁੱਟ ਹੋਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿਖੇ 20 ਦਿਸੰਬਰ ਨੂੰ ਸਵੇਰੇ 11 ਵਜੇ ਪਹੁੰਚਕੇ ਰਾਸ਼ਟਰਪਤੀ ਭਵਨ ਵੱਲ ਸ਼ਾਤਮਈ ਰੋਸ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ।ਜਿਸ ਵਿੱਚ ਪੰਜਾਬ ਭਰ ਚੋਂ ਸਿੱਖ ਜਥੇਬੰਦੀਆਂ,ਸੰਪਰਦਾਵਾਂ,ਕਿਸਾਨ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ ਧਰਮਾਂ ਨੂੰ ਤਿੰਨ ਦਹਾਕਿਆਂ ਤੋਂ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਇੱਕਜੁੱਟ ਹੋਕੇ ਕੌਮ ਦੀ ਲੜਾਈ ਲੜਨ ਦੀ ਅਪੀਲ ਕੀਤੀ। ਇਸ ਮੌਕੇ ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਲਾਲਜੀਤ ਸਿੰਘ ਭੁੱਲਰ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਕਾਰਜ ਸਿੰਘ ਮਸੀਤਾਂ,ਹਰਬੰਸ ਸਿੰਘ ਬਹਿਰਾਮਕੇ,ਸੁਖਵਿੰਦਰ ਸਿੰਘ ਕਾਲਾ ਬਹਿਰਾਮਕੇ,ਹੈਪੀ ਸਰਪੰਚ ਮਸੀਤਾਂ,ਸੋਨੂੰ ਚਿਰਾਗ ਸ਼ਾਹ,ਅਮਰਿੰਦਰ ਸਿੰਘ ਖੰਬਾ,ਤਲਵਿੰਦਰ ਗਿੱਲ,ਦਵਿੰਦਰ ਸਿੰਘ ਕੋਟ ਈਸੇ ਖਾਂ ਆਦਿ ਕਿਸਾਨ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂਝਾ ਅਧਿਆਪਕ ਨੇ ਹਾਰੇ ਹੋਏ ਉਮੀਦਵਾਰ ਦੇ ਪੀਏ ਦੇ ਖਿਲਾਫ ਖੋਲ੍ਹਿਆ ਮੋਰਚਾ 
Next articleਏਹੁ ਹਮਾਰਾ ਜੀਵਣਾ ਹੈ -462