ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕੱਲ ਆਮ ਆਦਮੀ ਪਾਰਟੀ ਦੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੂੰ ਬਦਲੇ ਦੀ ਭਾਵਨਾ ਨਾਲ ਗ੍ਰਿਫ਼ਤਾਰ ਕਰਨ ਵਿਰੁੱਧ ਸ਼ਾਂਤਮਈ ਤਰੀਕੇ ਨਾਲ ਆਏ ਪਾਰਟੀ ਦੇ ਜੱਥੇ ਨੂੰ ਬੀਜੇਪੀ ਦੇ ਜਿਲ੍ਹਾਂ ਪ੍ਰਧਾਨ ਨੇ ਇਕ ਦਮ ਲਾਇਵ ਹੋ ਕੇ ਭੜਕਾਉ ਸ਼ਬਦਾਵਲੀ ਬੋਲਕੇ ਮਹੌਲ ਖਰਾਬ ਹੋਣ ਦੀ ਦਿਸ਼ਾ ਵਲ ਧਕਿਆ। ਯਾਦ ਰਹੇ ਕਿ ‘ਆਪ’ ਦੇ ਧਰਨਾ ਦੇਣ ਦੀ ਖਬਰ ਤੇ ਬੀਜੇਪੀ ਦੇ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਲਾਇਵ ਹੋ ਕੇ ਕਿਹਾ ਕਿ ‘ਆਪ’ ਦੇ ਮੈਂਬਰਾਂ ਨਾਲ ਚਾਹ ਦੇ ਕੱਪ ਤੇ ਬੀਜੇਪੀ ਆਫਿਸ ਵਿਚ ਵਧੀਆ ਮਹੌਲ ਵਿਚ ਮਸਲੇ ਤੇ ਆਦਾਨ ਪ੍ਰਦਾਨ ਕੀਤਾ ਜਾਵੇਗਾ। ਲੇਕਿਨ ਜਿਉਂ ਹੀ ‘ਆਪ ‘ ਵਾਲੇ,ਜਿਨਾ ਵਿਚ ਸਾਬਕਾ ਚੈਅਰਮੈਨ ਅਤੇ ਕੈਬਨਿਟ ਮੰਤਰੀ ਤੇ ਮਜੂਦਾ ਵਿਧਾਇਕ ਬੰਗਾ ਸੁਖਵਿੰਦਰ ਸੁੱਖੀ ਸਨ, ਨਜਦੀਕ ਆਏ ਉਹਨਾ ਵਾਰੇ ਲਾਇਵ ਹੋਕੇ ਸ਼ਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿਤਾ। ‘ਇਹਨਾ ਉਤੇ ਪਥਰ,ਡਾਂਗਾ ਪੈਣਗੇ’ ਵਗੈਰਾ ਸ਼ਬਦਾਵਲੀ ਕੋਈ ਸਭਿਆਚਾਰਕ ਸੋਚ ਨਹੀਂ ਸੀ ਜਿਸ ਕਾਰਨ ਮਹੌਲ ਖਰਾਬ ਹੋ ਗਿਆ। ਆਉਣ ਵਾਲੇ ਸਮੇ ਵਿਚ ਇਲਾਕੇ ਵਿਚ ਸਭ ਪਾਰਟੀਆ ਦੇ ਲੀਡਰਾਂ ਤੋ ਉਮੀਦ ਕਰਦੇ ਹਾਂ ਕਿ ਸ਼ਾਂਤਮਈ ਮਹੌਲ ਕਾਇਮ ਰੱਖਣ ਲਈ ਹਰ ਸ਼ਬਦ ਤੋਲ ਮੋਲ ਕੇ ਬੋਲਿਆ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



