HOME ਮਾੜੀ ਵਿਵਸਥਾ ਨੂੰ ਲੈ ਕੇ ਬਸਪਾ ਨੇ ਕਰਤਾਰਪੁਰ ਵਿੱਚ ਕੀਤਾ ਪ੍ਰਦਰਸ਼ਨ

ਮਾੜੀ ਵਿਵਸਥਾ ਨੂੰ ਲੈ ਕੇ ਬਸਪਾ ਨੇ ਕਰਤਾਰਪੁਰ ਵਿੱਚ ਕੀਤਾ ਪ੍ਰਦਰਸ਼ਨ

5

ਨਸ਼ੇ ਨਾਲ ਲੋਕਾਂ ਦੀਆਂ ਹੋ ਰਹੀਆਂ ਹਨ ਮੌਤਾਂ : ਬਸਪਾ

ਕਰਤਾਰਪੁਰ ਵਿੱਚ ਲੋਕ ਰੋਜ਼ਾਨਾ ਲੁੱਟ ਖਸੁੱਟ ਤੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ: ਬਸਪਾ

ਕਰਤਾਰਪੁਰ    (ਸਮਾਜ ਵੀਕਲੀ)   ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਕਰਤਾਰਪੁਰ ਡੀਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਤੇ ਲੋਕਾਂ ਨੂੰ ਇਨਸਾਫ਼ ਵੀ ਨਹੀਂ ਮਿਲ ਰਿਹਾ ਹੈ। ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਵੱਲ ਵੀ ਪੁਲਿਸ ਦਾ ਧਿਆਨ ਨਹੀਂ ਹੈ। ਬਸਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨਸ਼ੇ ਦੇ ਖਾਤਮੇ ਦੇ ਮੁੱਦੇ ‘ਤੇ ਸੱਤਾ ਵਿੱਚ ਆਈ ਸੀ, ਪਰ ਹਲਕਾ ਕਰਤਾਰਪੁਰ ਵਿੱਚ ਨਸ਼ਾ ਪਹਿਲਾ ਨਾਲੋਂ ਵੀ ਵਧ ਗਿਆ ਹੈ। ਕਈ ਪਿੰਡ ਨਸ਼ੇ ਦੇ ਗੜ੍ਹ ਬਣ ਚੁੱਕੇ ਹਨ ਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਰੋਜ਼ਾਨਾ ਹੀ ਲੋਕ ਲੁੱਟ-ਖਸੁੱਟ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਦੀ ਜਗ੍ਹਾ ਸੱਤਾਧਤੀ ਧਿਰ ਦਾ ਸਾਰਾ ਜ਼ੋਰ ਪੁਲਿਸ ਰਾਹੀਂ ਲੋਕਾਂ ਨੂੰ ਦਬਾਉਣ ‘ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ ਤੇ ਹਲਕੇ ਵਿੱਚ ਆਪ ਦੇ ਵਿਧਾਇਕ ਬਣੇ ਹਨ, ਉਦੋਂ ਤੋਂ ਲੋਕਾਂ ਤੇ ਖਾਸਕਰ ਵਿਰੋਧੀ ਧਿਰਾਂ ਨੂੰ ਦਬਾਉਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਰਾਹੀਂ ਉਨ੍ਹਾਂ ਦੇ ਹੱਕ ਕੁਚਲੇ ਜਾ ਰਹੇ ਹਨ ਤੇ ਉਨ੍ਹਾਂ ‘ਤੇ ਲਗਾਤਾਰ ਝੂਠੇ ਪਰਚੇ ਪਾਏ ਜਾ ਰਹੇ ਹਨ। ਕਰਤਾਰਪੁਰ ਹਲਕੇ ਵਿੱਚ ਆਪ ਦੇ ਰਾਜ ਵਿੱਚ ਔਰਤਾਂ ਖਿਲਾਫ ਵੀ ਫਿਰੌਤੀ ਵਰਗੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਬਸਪਾ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਮੌਤਾਂ ‘ਤੇ ਆਪ ਵਿਧਾਇਕ ਜਵਾਬ ਦੇਣ। ਬਸਪਾ ਆਗੂਆਂ ਨੇ ਕਿਹਾ ਕਿ ਜੋ ਲੋਕ ਨਸ਼ੇ ਖਿਲਾਫ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਦਿੱਤਾ ਜਾਂਦਾ ਹੈ ਤਾਂ ਕਿ ਨਸ਼ਿਆਂ ਦਾ ਖਾਤਮਾ ਨਾ ਹੋ ਸਕੇ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸੁਧਾਰ ਲਈ ਬਸਪਾ ਹਲਕੇ ਵਿੱਚ ਲਗਾਤਾਰ ਜੱਦੋਜਹਿਦ ਕਰਦੀ ਰਹੇਗੀ ਤੇ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਦਿੱਤੇ ਜਾਣਗੇ। ਇਸ ਧਰਨੇ ਪ੍ਰਦਰਸ਼ਨ ਵਿੱਚ ਬਸਪਾ ਦੇ ਹਲਕਾ ਕਰਤਾਰਪੁਰ ਦੇ ਸੰਗਠਨ ਇੰਚਾਰਜ ਸਲਵਿੰਦਰ ਕੁਮਾਰ, ਪ੍ਰਧਾਨ ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ, ਕਮਲ ਬਾਦਸ਼ਾਹਪੁਰ, ਚਮਨ ਘੋੜਾਵਾਹੀ, ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਕੁੱਕੂ ਕਰਤਾਰਪੁਰ, ਗਿੰਦਰ ਖੁਸਰੋਪੁਰ, ਪਰਮਜੀਤ ਮੰਗਾ ਦੇਸਲਪੁਰ, ਪਾਲੀ ਹੁਸੈਨਪੁਰ, ਜੱਸੀ ਤਾਜਪੁਰ, ਪਰਮਜੀਤ ਮੰਨਣ ਆਦਿ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੇ ਧਰਨੇ ਲਈ ਆਏ ਆਗੂਆਂ ਨੂੰ ਬੀਜੇਪੀ ਵਲੋਂ ਲਾਈਵ ਹੋ ਕੇ ਭੜਕਾਉਣਾ ਮੰਦਭਾਗਾ :ਬ੍ਰਿਗੇਡੀਅਰ ਰਾਜ ਕੁਮਾਰ
Next articleਕੈਲਗਰੀ ਨੇੜੇ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਤ: ਬੱਚੇ ਸਮੇਤ ਤਿੰਨ ਜਖਮੀ