(ਸਮਾਜ ਵੀਕਲੀ)
ਇਕ ਵਿਕਸਤ ਭਾਰਤ ਦੀ ਨੀਂਹ ਇਕ ਮਜ਼ਬੂਤ ਸਿਖਿਆ ਪ੍ਰਣਾਲੀ ਦੀ ਹੋ ਸਕਦੀ ਹੈ।ਪਰ ਕੇਂਦਰੀ ਸਿਖਿਆ ਮੰਤਰਾਲੇ ਦੀ ਰਿਪੋਰਟ ਬਹੁਤ ਹੀ ਨਿਰਾਸ਼ਾਜਨਕ ਹੈ ਨਵੇਂ ਸਕੂਲ ਖੁਲਣ ਦੀ ਬਜਾਏ ਸਕੂਲ ਬੰਦ ਹੋ ਰਹੇ ਹਨ,ਅਧਿਆਪਕਾਂ ਦੀ ਗਿਣਤੀ ਦਿਨੋ-ਦਿਨ ਘੱਟਦੀ ਜਾ ਰਹੀ ਹੈ,ਅੱਧੇ ਤੋਂ ਘੱਟ ਸਕੂਲਾਂ ਵਿੱਚ ਸਿਰਫ ਨਾ ਮਾਤਰ ਹੀ ਕੰਪਊਟਰ ਹਨ,ਇਥੋਂ ਤੱਕ ਕਿ ਬਹੁਤ ਘੱਟ ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਉਪਲੱਬਧ ਹੈ।ਸਿਖਿਆ ਮਮਤਰਾਲੇ ਦੀ ਇਕ ਨਵੀ ਰਿਪੋਰਟ ਦੇ ਅਨੁਸਾਰ,ਸਾਲ 2020-21 ਦੌਰਾਨ ਦੇਸ਼ ਵਿੱਚ 20,000 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਸਨ,ਜਦੋਂ ਕਿ ਅਧਿਆਪਕਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 1,95 ਪ੍ਰਤੀਸ਼ਤ ਦੀ ਗਿਰਾਵਟ ਦਰਜ਼ ਕੀਤੀ ਗਈ ਹੈ।
ਭਾਰਤ ਵਿੱਚ ਸਕੂਲੀ ਸਿਖਿਆ ਲਈ ਏਕੀਕ੍ਰਿਤ ਜਿਲ੍ਹਾ ਸਿਖਿਆ ਸੂਚਨਾ ਪ੍ਰਣਾਲੀ ਪਲੱਸ(ਯੂਡੀਆਈਐਸਈ-ਪਲੱਸ)ਦੀ ਰਿਪੋਰਟ ਸਾਲ 2021-22 ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਿਰਫ 44,85 ਪ੍ਰਤੀਸ਼ਤ ਸਕੂਲਾਂ ਵਿੱਚ ਕੰਪਿਊਟਰ ਦੀ ਸਹੂਲਤ ਹੈ,ਜਦੋਂ ਕਿ ਲੱਗਭਗ 34 ਪ੍ਰਤੀਸ਼ਤ ਕੋਲ ਇੰਟਰਨੈਟ ਕਨੈਕਸ਼ਨ ਹੈ।ਸਾਲ 2021-22 ਵਿੱਚ ਸਕੂਲਾਂ ਦੀ ਕੁਲ ਗਿਣਤੀ 14,89 ਲੱਖ ਹੈ ਜਦ ਕਿ ਸਾਲ 2020-21 ਵਿੱਚ ਇੰਨਾਂ ਦੀ ਗਿਣਤੀ 15,09 ਲੱਖ ਸੀ।ਸਿਰਫ਼ 27 ਪ੍ਰਤੀਸ਼ਤ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਪਖਾਨੇ ਹਨ ਅਤੇ ਉਨ੍ਹਾਂ ਵਿੱਚੋ 49 ਪ੍ਰਤੀਸ਼ਤ ਵਿੱਚ ਰੈਪ ਅਤੇ ਪਹੁੰਚ ਸਹਾਇਤਾ ਸਹੂਲਤਾਂ ਹਨ।
ਇਕ ਪਾਸੇ ਦੇਸ਼ ਵਿੱਚ ਨਵੀ ਸਿਖਿਆ ਨੀਤੀ ਲਾਗੂ ਕੀਤੀ ਗਈ ਹੈ,ਦੂਜੇ ਪਾਸੇ ਦੇਸ਼ ਵਿੱਚ ਜੇਕਰ ਸਕੂਲ ਬੰਦ ਕੀਤੇ ਜਾ ਰਹੇ ਹਨ ਤਾਂ ਇਹ ਜਾਂਚ ਅਤੇ ਚਿੰਤਾਂ ਦਾ ਵਿਸ਼ਾਂ ਹੈ।ਕੇਂਦਰੀ ਸਿਖਿਆ ਮੰਤਰਾਲੇ ਨੂੰ ਦੇਸ਼ ਭਰ ਦੇ ਸਰਕਾਰੀ,ਅੰਤਮ ਅਤੇ ਪ੍ਰਾਈਵੇਟ ਸਕੂਲਾਂ ਦੀ ਸਥਿਤੀ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸਕੂਲ ਬੰਦ ਹੋਣ ਦੇ ਕਾਰਨਾ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਉਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਵਿਕਸਤ ਭਾਰਤ ਲਈ ਅੱਜ ਦੇਸ਼ ਵਿੱਚ ਵੱਡੇ ਸਿੱਖਿਆ ਸੁਧਾਰਾਂ ਦੀ ਲੋੜ ਹੈ,ਸਿਰਫ਼ ਨਵੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਨਾਲ ਕੋਈ ਫ਼ਾਇਦਾ ਨਹੀ ਹੋਵੇਗਾ।ਇਕ ਰਾਸ਼ਟਰ ਇਕ ਸਿੱਖਿਆ ਪ੍ਰਣਾਲੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ।ਦੇਸ਼ ਦੇ ਸਾਰੇ ਸਕੂਲਾਂ ਦੇ ਨਿਯਮ ਬਰਾਬਰ ਹੋਣੇ ਚਾਹੀਦੇ ਹਨ।ਸਕੂਲੀ ਨਿਯਮਾਂ ਨੂੰ ਭਾਰਤੀ ਲੋੜਾਂ ਮੁਤਾਬਕ ਤਿਆਰ ਕੀਤਾ ਜਾਣਾ ਚਾਹੀਦਾ ਹੈ,ਜਿਸ ਵਿੱਚ ਸਕੂਲੀ ਸਿਖਿਆ ਵਿੱਚ ਗਣਿਤ,ਭਸ਼ਾਵਾਂ,ਜੀਵਨ ਵਿਗਿਆਨ ਅਤੇ ਹੁਨਰਾਂ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਅੱਜ ਸਿਖਿਆ ਦੇ ਨਾਂ ‘ਤੇ ਬੱਚਿਆਂ ‘ਤੇ ਬੇਲੋੜੇ ਗਿਆਨ ਦਾ ਬੋਝ ਪਾਇਆ ਜਾਂਦਾ ਹੈ। ਭਾਰਤੀ ਜੀਵਨ ਦਾ ਫਲਸਫ਼ਾ ਪੂਰਨ ਵਿਗਿਅਨ ‘ਤੇ ਆਧਾਰਤ ਹੈ ਅਤੇ ਸਕਾਰਤਮਕ ਸਿਹਤਮੰਦ ਜੀਵਨ ਦਾ ਖਜ਼ਾਨਾ ਹੈ।ਜਿਸ ਨੂੰ ਸਾਡੀ ਸਿਖਿਆ ਪ੍ਰਣਾਲੀ ਵਿੱਚ ਥਾਂ ਨਹੀ ਦਿੱਤੀ ਜਾਂਦੀ।
ਬਦਕਿਸਮਤੀ ਨਾਲ,ਸਾਡੀ ਮੌਜੂਦਾ ਸਿਖਿਆ ‘ਤੇ ਕਿਤਾਬੀ ਅਤੇ ਮੈਕਾਲੇ ਦੀ ਕਲਰਕ ਦੀ ਤਿਆਰੀ ਦਾ ਵਧੇਰੇ ਦਬਦਬਾ ਹੈ,ਜਿਸ ਵਿੱਚ ਬੱਚਿਆਂ ਦੇ ਸੁਭਾਵਕ ਬੌਧਿਕ ਵਿਕਾਸ ‘ਤੇ ਘੱਟ ਧਿਆਨ ਦਿੱਤਾ ਜਾਦਾ ਹੈ।ਨਵੀ ਸਿਖਿਆ ਨੀਤੀ ਨਾਲ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ 5+3+2+2 ਪੈਟਰਨ ਵੀ ਪੱਛਮੀ ਪ੍ਰਣਾਲੀ ਦੀ ਹੀ ਨਕਲ ਹੈ।ਦੂਜਾ,ਨਿਯਮ ਅਤੇ ਸਿਖਿਆ ਬੋਰਡ ਦੇ ਮਿਆਰੀਕਰਨ ਵੱਲ ਬਹੁਤਾ ਧਿਆਨ ਨਹੀ ਦਿੱਤਾ ਗਿਆ।ਸਾਲ ਦੇ ਪੈਟਰਨ ਨਾਲੋ ਬੱਚਿਆਂ ਨੂੰ ਜੋ ਪੜ੍ਹਾਇਆ ਜਾਂਦਾ ਹੈ,ਉਸ ਵੱਲ ਜਿਆਦਾ ਦਿਆਨ ਦੇਣ ਦੀ ਲੋੜ ਹੈ।ਅੰਕਾਂ ਅਤੇ ਅੱਖਰਾਂ ਦੇ ਗਿਆਨ ਦੇ ਨਾਲ ਨਾਲ ਰਹਿਣ ਦੇ ਤਰੀਕੇ,ਖਾਣ ਪੀਣ ਦੀਆਂ ਆਦਤਾਂ,ਯੋਗਾ,ਕਸਰਤ-ਧਿਆਨ,ਕੁਦਰਤ ਅਤੇ ਵਾਤਾਵਰਨ ਸੁਰੱਖਿਆ ਅਤੇ ਜੀਵਨ-ਲਾਭਕਾਰੀ ਹੁਨਰਾਂ ਨੂੰ 12 ਸਾਲਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿਖਿਆ ਕੋਰਸਾ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕਰਨ ਦੀ ਲੋੜ ਹੈ।
ਦੇਸ਼ ਸਿਖਿਆ ਬੋਰਡ ਨਾਲ ਭਰਿਆ ਹੋਇਆ ਹੈ,ਪੂਰੇ ਦੇਸ਼ ਦੀ ਪ੍ਰਾਇਮਰੀ ਅਤੇ ਸੈਕੰਡਰੀ ਸਿਖਿਆ ਪ੍ਰਣਾਲੀ ਨੂੰ ਕੰਟਰੋਲ ਕਰਨ ਲਈ ਸੀਬੀਐਸਈ ਵਰਗਾ ਇਕ ਬੋਰਡ ਕਾਫੀ ਹੈ।ਸਟੇਟ ਬੋਰਡ ਦਾ ਸੰਚਾਲਨ ਅਤੇ ਨਿਯਮ ਸਰਕਾਰੀ ਪੈਸੇ ਦੀ ਬਰਬਾਦੀ ਹੈ।ਸਰਕਾਰਾਂ ਨੂੰ ਇਸ ਦਿਸ਼ਾਂ ਵੱਲ ਜਰੂਰ ਸੋਚਣਾ ਚਾਹੀਦਾ ਹੈ।ਇਕ ਰਾਸ਼ਟਰ,ਇਕ ਬੋਰਡ ਅਤੇ ਨਿਯਮ ਪੂਰੇ ਦੇਸ਼ ਵਿੱਚ ਸੱਭ ਲਈ ਬਰਾਬਰ ਅਤੇ ਮਿਆਰੀ ਸਿਖਿਆ ਪ੍ਰਦਾਨ ਕਰੇਗਾ।ਇਸ ਸਮ੍ਹੇ ਦੇਸ਼ ਵਿੱਚ ਬਹੁਤ ਸਾਰੇ ਬੋਰਡ,ਬਹੁਤ ਸਾਰੇ ਕੋਰਸ ਅਤੇ ਬਹੁਤ ਸਾਰੇ ਵਿਚਾਰ ਹਨ,ਜਿਸ ਕਾਰਨ ਅਸੀ ਦੇਸ਼ ਲਈ ਵਿਦਿਅਕ ਪੱਧਰ ਦੇ ਰਾਸ਼ਟਰੀ ਨਾਗਰਿਕ ਤਿਆਰ ਨਹੀ ਕਰ ਪਾ ਰਹੇ ਹਾਂ।ਉਚੇਰੀ ਸਿਖਿਆ ਵਿੱਚ ਬਹੁਤ ਸੁਧਾਰ ਦੀ ਲੋੜ ਹੈ,ਇਸ ਨੂੰ ਵਿਸ਼ੇ ਅਤੇ ਨਿਯਮਾਂ ਦੇ ਅਨੁਸਾਰ ਅਤੇ ਆਧੁਨਿਕ ਉਦਯੋਗ ਅਤੇ ਸੇਵਾ ਦੀਆਂ ਲੋੜਾਂ ਅਨੁਸਾਰ ਪੂਰਾ ਕੀਤਾ ਜਾਣਾ ਚਾਹੀਦਾ ਹੇ।ਵੀਹ ਹਜ਼ਾਂ੍ਰ ਸਕੂਲਾਂ ਦਾ ਬੰਦ ਹੋਣਾ ਚਿੰਤਾਂ ਦਾ ਵਿਸ਼ਾਂ ਹੈ ਪਰ ਭਾਰਤ ਨੂੰ ਵਿਦਿਅਕ ਸੁਧਾਰ ਕ੍ਰਾਤੀ ਦੀ ਲੋੜ ਹੈ।
ਅਮਰਜੀਤ ਚੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly