ਨਵਜੋਤ ਸਿੰਘ ਸਿੱਧੂ ਗ਼ਲਤ ਬਿਆਨੀ ਨਾ ਕਰੇ

Jaswinder Wariana

ਜਲੰਧਰ-(ਸਮਾਜ ਵੀਕਲੀ)– ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ
ਵਰਿਆਣਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਮੇਡੀ ਸ਼ੋਆਂ ਵਿੱਚ ਹਾਸੇ-ਮਜ਼ਾਕ ਵਾਲੇ
ਵਿਅਕਤੀ ਦਾ ਰੋਲ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਪੰਜਾਬ ਬਾਰੇ ਊਟਪਟਾਂਗ ਬਿਆਨ ਦੇ ਕੇ ਉਹ ਲੋਕਾਂ ਨੂੰ ਗੁਮਰਾਹ ਕਰ
ਰਿਹਾ ਹੈ ਅਤੇ ਉਨ੍ਹਾਂ ਵਿਚ ਫੁੱਟ ਪਾ ਰਿਹਾ ਹੈ। ਸਿੱਧੂ ਦੀ ਕੋਈ ਨੈਤਿਕਤਾ ਨਹੀਂ ਹੈ। ਵਰਿਆਣਾ ਨੇ ਕਿਹਾ ਕਿ ਸਿੱਧੂ ਨੂੰ ਇਹ
ਵੀ ਨਹੀਂ ਪਤਾ ਕਿ ਭਾਰਤ ਦੇ ਲੋਕਾਂ ਨੂੰ ਵੋਟ ਦਾ ਹੱਕ ਕਿਸ ਨੇ ਲੈ ਕੇ ਦਿੱਤਾ ਹੈ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ
ਨੇ ਸਾਲ 1928 ਵਿਚ ਸਾਰੇ ਬਾਲਗਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮੋਹਨ ਦਾਸ ਕਰਮ
ਚੰਦ ਗਾਂਧੀ ਨਾਲ ਵਿਚਾਰਕ ਲੜਾਈ ਲੜਕੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਦਲਿਤਾਂ ਨੂੰ 1932 ਵਿਚ ਪੂਨਾ ਪੈਕਟ
ਦੁਆਰਾ ਰਾਜਨੀਤਕ ਅਧਿਕਾਰ ਲੈ ਕੇ ਦਿੱਤੇ ਅਤੇ ਜਦੋਂ ਉਨ੍ਹਾਂ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ
ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਅਤੇ ਹੋਰ ਨੇਤਾਵਾਂ ਦੀ ਸਹਿਮਤੀ ਨਾਲ ਸਾਰੇ ਬਾਲਗਾਂ ਨੂੰ ਵੋਟ
ਦਾ ਅਧਿਕਾਰ ਪ੍ਰਦਾਨ ਕੀਤਾ ਸੀ। ਪੂਰਾ ਦੇਸ਼ ਆਜ਼ਾਦੀ ਘੁਲਾਟੀਆਂ ਦਾ ਰਿਣੀ ਹੈ ਅਤੇ ਸਤਿਕਾਰ ਨਾਲ ਉਨ੍ਹਾਂ ਅਗੇ ਸਿਰ
ਝੁਕਦਾ ਹੈ। ਨਵਜੋਤ ਸਿੰਘ ਸਿੱਧੂ ਗ਼ਲਤ ਬਿਆਨੀ ਕਰਕੇ ਦੇਸ਼ ਦਾ ਅਪਮਾਨ ਵੀ ਕਰ ਰਿਹਾ ਹੈ।

ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ
ਮੋਬਾਈਲ: +91 75080 80709

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleआर् सी एफ गैस सोसाइटी का चुनाव रद्द होने से समूह यूनियनों में रोष
Next articlePM security breach: SC directs Punjab HC registrar general to preserve all records