ਗੁਰੂ ਨਾਨਕ ਜੀ…….

(ਸਮਾਜ ਵੀਕਲੀ)

ਗੁਰੂ ਨਾਨਕ ਜੀ ਲੈ ਕੇ ਆਏ,
ਦੁਨੀਆਂ ਤੇ ਅਵਤਾਰ ਸੀ।
ਉੱਚੀ ਸੁੱਚੀ ਸੋਚ ਉਹਨਾਂ ਦੀ,
ਉੱਚੇ ਬਹੁਤ ਵਿਚਾਰ ਸੀ।
ਗੁਰੂ ਨਾਨਕ ਜੀ……
ਸੱਭ ਤੋਂ ਪਹਿਲਾਂ ਪਾਂਧੇ ਤਾਈਂ, ਸੱਚਾ ਸਬਕ ਪੜ੍ਹਾਇਆ ਸੀ।
ਝੂਠੇ ਛੱਡ ਪਾਖੰਡ ਉਹਨਾਂ ਨੇ,
ਗਿਆਨ ਦਾ ਰਾਹ ਦਿਖਾਇਆ ਸੀ।
ਚਾਰੋਂ ਪਾਸੇ ਨਜ਼ਰ ਘੁੰਮਾ ਕੇ,
ਆਖਿਆ ਇੱਕੋ ਦਾ ਪ੍ਰਸਾਰ ਸੀ।
ਗੁਰੂ ਨਾਨਕ ਜੀ…..
ਸਾਰੀ ਧਰਤੀ ਤ੍ਰਾਹ-ਤ੍ਰਾਹ ਕਰਦੀ,
ਠੰਡ ਉਹਨਾਂ ਵਰਤਾਈ ਸੀ।
ਮਾਨਵਤਾ ਦਾ ਦੇ ਕੇ ਸੁਨੇਹਾ,
ਮਿਹਰ ਉਹਨਾਂ ਵਰਸਾਈ ਸੀ।
ਰੱਬ ਦੇ ਬਾਅਦ ‘ਚ ਦੂਜਾ,
ਕੀਤਾ ਔਰਤ ਦਾ ਕਿਰਦਾਰ ਸੀ।
ਗੁਰੂ ਨਾਨਕ ਜੀ…..
ਕਿਰਤ ਕਰਨ ਤੇ ਵੰਡ ਛੱਕਣ ਦਾ,
ਗੁਰ ਉਹਨਾਂ ਨੇ ਦੱਸਿਆ ਸੀ।
ਊਚ ਨੀਚ ਤੇ ਛੋਟ ਬੜੇ ਦਾ,
ਕੋਹੜ ਦਿਲਾਂ ‘ਚੋਂ ਕੱਢਿਆ ਸੀ।
ਲਾਲੋ ਦੇ ਘਰ ਡੇਰੇ ਲਾਏ,
ਛੱਡ ਭਾਗੋ ਦਾ ਦਰਬਾਰ ਸੀ।
ਗੁਰੂ ਨਾਨਕ ਜੀ…..
ਗ੍ਰਹਿਸਥ ਜੀਵਨ ਦੇ ਨਾਲ਼ੋਂ-ਨਾਲ਼,
ਤੱਕਿਆ ਉਹਨਾਂ ਨੇ ਜੀਵਨ ਸਾਰ।
ਉੱਪਰ ਵਾਲ਼ਾ ਇੱਕੋ ਹੀ ਹੈ,
ਰੱਖ ਲਓ ਚਾਹੇ ਨਾਮ ਹਜ਼ਾਰ।
ਦਿਲਾਂ ਦੀ ਅੰਦਰੋਂ ਜੁੜਦੀ ਤਾਰ,
ਮਿਲ਼ ਜਾਂਦਾ ਕਰਤਾਰ ਸੀ।
ਗੁਰੂ ਨਾਨਕ ਜੀ….
ਜਨੇਉਂ ਉਹਨਾਂ ਨੇ ਪਾਇਆ ਨਹੀਂ,
ਨਾ ਕੋਈ ਹੱਥ ਵਿੱਚ ਮਾਲ਼ਾ ਫੜ੍ਹੀ।
ਸਮਝ ਸਾਨੂੰ ਆ ਜਾਂਦੇ ਆਡੰਬਰ,
ਜੇ ਮਨੋਂ ਹੁੰਦੀ ਗੁਰਬਾਣੀ ਪੜ੍ਹੀ।
ਭੱਟਕੇ ਰਾਹੋਂ ਹੋ ਕੇ ਕੁਰਾਹੀਏ,
ਹੋ ਗਏ ਫ਼ੇਰ ਖੁਆਰ ਸੀ।
ਗੁਰੂ ਨਾਨਕ ਜੀ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਠਾਸ !
Next articleਵੀਹ ਹਜ਼ਾਰ ਸਕੂਲਾਂ ਦਾ ਬੰਦ ਹੋਣਾ ਚਿੰਤਾਂ ਦਾ ਵਿਸ਼ਾਂ