ਮਾਨਯੋਗ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਨਾਲ ਮੁਲਾਕਾਤ

(ਸਮਾਜ ਵੀਕਲੀ): ਨੈਤਿਕਤਾ ਨੂੰ ਸਕੂਲਾਂ ਵਿਚ ਪੜ੍ਹਾਉਣ ਲਈ ਮਾਨਯੋਗ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨਾਲ ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਨੇ ਮੁਲਾਕਾਤ ਕੀਤੀ। ਬਹੁਤ ਹੀ ਵਧੀਆ ਮਹੌਲ ਵਿਚ ਨੈਤਿਕਤਾ ਦੀ ਪੜ੍ਹਾਈ ਦੀ ਜਰੂਰਤ ‘ਤੇ ਸਲਾਹਾਂ ਕੀਤੀਆਂ। ਜਗਤ ਪੰਜਾਬੀ ਸਭਾ ਵਲੋਂ ਤਿਆਰ ਕਰਵਾਈਆਂ ਨੈਤਿਕਤਾ ਦੀਆਂ ਕਿਤਾਬਾਂ ਵੀ ਮੰਤਰੀ ਸਾਹਿਬ ਨੂੰ ਭੇਂਟ ਕੀਤੀਆਂ। ਚੱਠਾ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿਚ ਨੈਤਿਕਤਾ ਦੀ ਪ੍ਰੀਭਾਸ਼ਾ, ਸ਼੍ਰੇਣੀਆਂ ਤੇ ਦੁਨੀਆਂ ਦੇ 31 ਵਿਦਵਾਨਾਂ ਦੇ ਲੇਖ ਹਨ। ਪੰਜਾਬ ਦੇ ਹਾਇਰ ਸੈਕੰਡਰੀ ਸਕੂਲਾਂ ਲਈ 2000 ਨੈਤਿਕਤਾ ਦੀਆਂ ਕਿਤਾਬਾਂ ਦੇਣ ਦੀ ਪੇਸ਼ਕਸ਼ ਵੀ ਕੀਤੀ। ਇਸ ਕਿਤਾਬ ਨੂੰ ਪੜ੍ਹ ਕੇ ਆਪਣੇ ਸਕੂਲ ਦੇ ਬੱਚਿਆਂ ਨੂੰ ਨੈਤਿਕਤਾ ਦਾ ਗਿਆਨ ਦੇ ਸਕਣਗੇ। ਮੰਤਰੀ ਸਾਹਿਬ ਨੇ ਇਨ੍ਹਾਂ ਕਿਤਾਬਾਂ ਬਾਰੇ ਆਪਣੇ ਮਾਹਿਰਾਂ ਤੋਂ ਰਾਇ ਲੈਣ ਦਾ ਭਰੋਸਾ ਦਿੱਤਾ। ਮੁਲਾਕਾਤ ਸਮੇਂ ਸੰਸਾਰ ਪ੍ਰਸਿੱਧ ਹਾਸਰਸ ਕਲਾਕਾਰ ਸ੍ਰੀ ਬਾਲ ਮੁਕੰਦ ਸ਼ਰਮਾਂ ਜੀ ਵੀ ਹਾਜਰ ਸਨ।

ਨੈਤਿਕ ਸਿੱਖਿਆ ਤੋਂ ਬਿਨਾਂ ਪੜ੍ਹਾਈ ਅਧੂਰੀ ਹੈ। ਨੈਤਿਕ ਗੁਣਾ ਤੋਂ ਬਿਨਾਂ ਇਨਸਾਨ ਅਧੂਰਾ ਹੈ। ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣਾ ਹੈ, ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ। ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ 24 ਘੰਟੇ ਦਾ ਅਗਾਊਂ ਨੋਟਿਸ ਦੇ ਕੇ ਗੁਰਮੁਖੀ ਦੇ 35 ਅੱਖਰ ਅਤੇ ਪੰਜਾਬ ਦੀ ਮੁਢਲੀ ਜਾਣਕਾਰੀ ਬਾਰੇ ਪੁੱਛਣ ਨਾਲ ਸਾਰੇ ਪੰਜਾਬੀਆਂ ਨੂੰ ਗੁਰਮੁਖੀ ਅਤੇ ਪੰਜਾਬੀ ਬਾਰੇ ਜਾਣ ਜਾਣਗੇ। ਅਚਾਨਕ ਪੁੱਛਣ ਨਾਲ 50 ਪ੍ਰਤੀਸ਼ਤ ਹੀ ਪੰਜਾਬੀ ਇਸਦਾ ਸਹੀ ਜਵਾਬ ਦੇ ਸਕਣਗੇ। ਉਮੀਦ ਹੈ ਇਸ ਮੁਲਾਕਾਤ ਨਾਲ ਬੱਚਿਆਂ ‘ਤੇ ਸਾਰੇ ਪੰਜਾਬੀਆਂ ਨੂੰ ਗੁਰਮੁਖੀ ਤੇ ਨੈਤਿਕਤਾ ਬਾਰੇ ਸਹੀ ਜਾਣਕਾਰੀ ਮਿਲੇਗੀ। ਚੱਠਾ ਸਾਹਿਬ ਨੇ ਇਸ ਮੁਲਾਕਾਤ ਲਈ ਮਾਨਯੋਗ ਹਰਜੋਤ ਸਿੰਘ ਬੈਂਸ ਅਤੇ ਬਾਲ ਮੁਕੰਦ ਸ਼ਰਮਾਂ ਜੀ ਦਾ ਧੰਨਵਾਦ ਕੀਤਾ। ਇਹ ਨਿਊਜ਼ ਸ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ ਰਮਿੰਦਰ ਵਾਲੀਆ ਨੂੰ ਸ਼ੇਅਰ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਪ੍ਰਧਾਨ
ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ ।

 

Previous articleਬਹੁਤ ਕਾਮਯਾਬ ਰਿਹਾ ਸਨਮਾਨ ਸਮਾਰੋਹ
Next articleਯਾਦਾਂ ਦੀ ਲੋਅ