ਮਕਬੂਲ ਭਾਰਤੀ ਸ਼ਾਇਰ ਮੁਨੱਵਰ ਰਾਣਾ  ਦੇ ਦੇਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ

 ਅੰਮ੍ਰਿਤਸਰ ,ਜਲੰਧਰ, ਫਿਲੌਰ (ਜੱਸੀ)-ਮਾਂ ਉੱਤੇ ਖ਼ੂਬਸੂਰਤ ਸ਼ਿਅਰ ਲਿਖ ਕੇ ਦੁਨੀਆ ਭਰ ਵਿੱਚ ਦਾਦ ਹਾਸਲ ਕਰਨ ਵਾਲੇ ਉਰਦੂ ਜ਼ਬਾਨ ਦੇ ਮਕਬੂਲ  ਸ਼ਾਇਰ ਰਾਣਾ ਮੁਨੱਵਰ ਦੇ ਦੇਹਾਂਤ ‘ਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ  ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਦਫ਼ਤਰ ਸਕੱਤਰ ਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਇਹ ਦੁੱਖ ਦੀ ਗੱਲ ਹੈ ਕਿ  ਉਰਦੂ ਸਾਹਿਤ ਦੇ ਮਸ਼ਹੂਰ ਸਿਤਾਰੇ ਮੁਨੱਵਰ ਰਾਣਾ ਨਹੀਂ ਰਹੇ। ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਣਾ ਦੀ ਮੌਤ ‘ਤੇ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ।  ਮਾਂ ‘ਤੇ ਲਿਖੇ  ਸ਼ਾਨਦਾਰ ਸ਼ਿਅਰਾਂ ਤੋਂ ਇਲਾਵਾ, ਮੁਨੱਵਰ ਰਾਣਾ ਨੇ ਜ਼ਿੰਦਗੀ ਅਤੇ ਮੌਤ ‘ਤੇ ਕਈ ਗ਼ਜ਼ਲਾਂ ਲਿਖੀਆਂ ਸਨ। ਹੁਣ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਹਨਾਂ ਨੂੰ
“ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾ ਕੋਈ ਦੁਕਾਂ ਆਈ, ਮੈ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇ ਮਾਂ ਆਈ”  ਵਰਗੇ ਅਨੇਕਾਂ ਸਿਅਰਾਂ ਨਾਲ ਯਾਦ ਕਰ ਰਹੇ ਹਨ। ਉਹਨਾਂ ਉਰਦੂ ਜ਼ਬਾਨ ਦੇ ਨਾਲ ਨਾਲ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਸ਼ਾਇਰੀ ਰਚੀ ਅਤੇ ਉਹਨਾਂ ਦੀ ਸ਼ਾਇਰੀ ਵਖ ਵਖ ਸਮੇਂ ਪੰਜਾਬੀ ਦੀਆਂ ਅਖਬਾਰਾਂ ਅਤੇ ਰਸਾਲਿਆਂ ਦਾ ਵੀ ਸ਼ਿੰਗਾਰ ਬਣੀ।
   ਗੌਰਤਲਬ ਹੈ ਕਿ ਮੁਨੱਵਰ ਰਾਣਾ ਨੇ ਤਿੰਨ ਕਾਲੇ ਖੇਤੀ ਕਨੂੰਨ, ਸੀਏਏ ,ਐਨ ਆਰ ਸੀ ਅਤੇ ਅਯੁੱਧਿਆ ਮਾਮਲੇ ‘ਤੇ ਵੀ ਵਿਰੋਧ ਜਤਾਇਆ ਸੀ ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਮੂਲ ਚੰਦ ਸ਼ਰਮਾ , ਰਜਿੰਦਰ ਰਾਜਨ, ਮਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਮੁਨੱਵਰ ਰਾਣਾ ਦੇ ਦੇਹਾਂਤ ‘ਤੇ ਕਿਹਾ ਕਿ ਉਹਨਾਂ ਦੇ ਤੁਰ ਜਾਣ ‘ਤੇ ਚੇਤਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -487
Next articleਧਰਮ ਦੇ ਠੇਕੇਦਾਰ।