ਗੜੇਮਾਰੀ ਨਾਲ ਖ਼ਰਾਬ ਹੋਈ ਫਸਲ ਲਈ ਤੁਰੰਤ 100 ਫ਼ੀਸਦੀ ਮੁਆਵਜ਼ਾ ਜਾਰੀ ਕਰਨ ਦੀ ਕੀਤੀ ਮੰਗ
ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਪੱਧਰੀ ਦਿੱਤੇ ਸੱਦੇ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) , ਰਾਜੇਵਾਲ, ਲੱਖੋਵਾਲ, ਪੰਜਾਬ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਏਡੀਸੀ ਜਗਰਾਉਂ ਦਾ ਘਿਰਾਓ ਕਰਨ ਉਪਰੰਤ ਪ੍ਰਧਾਨ ਮੰਤਰੀ ਦੇ ਨਾਮ ਹੇਠ ਮੰਗ ਪੱਤਰ ਸੌਂਪਿਆ ਗਿਆ। ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਬੀਕੇਯੂ ਰਾਜੇਵਾਲ ਦੇ ਪਵਨਦੀਪ ਸਿੰਘ ਮੱਲ੍ਹਾ, ਪੰਜਾਬ ਕਿਸਾਨ ਯੂਨੀਅਨ ਦੇ ਮਲਕੀਤ ਸਿੰਘ ਭੈਣੀ ਬੜਿੰਗ, ਅਜਮੇਰ ਸਿੰਘ ਬੜਿੰਗ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਆਖਿਆ ਕਿ ਜਦੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਸਮੇਂ ਦਿੱਲੀ ਦੀਆ ਬਰੂਹਾਂ ਤੋਂ ਸੰਘਰਸ਼ ਮੁਅੱਤਲ ਕਰਨ ਸਮੇਂ ਕੇਂਦਰ ਸਰਕਾਰ ਨੇ ਜੋ ਭਰੋਸਾ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਸੀ, ਉਹ ਅੱਜ ਤੱਕ ਵਫ਼ਾ ਨਹੀਂ ਹੋਇਆ। ਇਸ ਸਮੇਂ ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈਂ ਜਦਕਿ ਖੇਤੀ ਖੇਤਰ ਦੇਸ਼ ਦੀ 60 ਪ੍ਰਤੀਸ਼ਤ ਅਬਾਦੀ ਦੀ ਉਪਜੀਵਕਾ ਦਾ ਸਾਧਨ ਹੈ ਅਤੇ 46 ਪ੍ਰਤੀਸ਼ਤ ਅਬਾਦੀ ਸਿੱਧੇ ਤੌਰ ਤੇ ਖੇਤੀ ਵਿੱਚ ਲੱਗੀ ਹੋਈ ਹੈਂ। ਇਸ ਸਮੇਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਹੀਂ ਪੰਜਾਬ ਦੇ ਅਰਥਚਾਰੇ ਦਾ ਧੁਰਾ ਹੈਂ, ਜਿਸ ਕਰਕੇ ਲਗਭਗ 75 ਪ੍ਰਤੀਸ਼ਤ ਅਨਾਜ ਉਤਪਾਦਨ ਪੰਜਾਬ ਹੀਂ ਕਰਦਾ ਹੈਂ ਤੇ ਦੇਸ਼ ਵਾਸੀਆ ਦਾ ਢਿੱਡ ਭਰ ਰਿਹਾ ਹੈਂ ਪ੍ਰੰਤੂ ਫ਼ਿਰ ਵੀਂ ਕੇੰਦਰ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਂ ਹੈਂ। ਉਹਨਾਂ ਕਿਹਾ ਕਿ ਪੰਜਾਬ ਦਰਿਆਵਾਂ ਦੀ ਧਰਤੀ ਵੀਂ ਹੈ, ਪਰ ਫਿਰ ਵੀਂ ਸਭ ਕੁਝ ਦੇ ਬਾਵਜੂਦ ਸੂਬੇ ਦੀ ਖੇਤੀ ਸੰਕਟ ਗ੍ਰਸਤ ਹੈਂ। ਇਹ ਸੰਕਟ ਦੇ ਬਹੁਪ੍ਰਤੀ ਹੋਣ ਦੇ ਕਾਰਨ ਸੂਬੇ ਦੀ ਆਰਥਿਕਤਾ ਅਤੇ ਸਮਾਜਿਕ ਜੀਵਨ ਉੱਪਰ ਵਿਆਪਕ ਪ੍ਰਭਾਵ ਪੈ ਰਿਹਾ ਹੈਂ। ਕਿਸਾਨਾਂ ਮਜ਼ਦੂਰਾਂ ਦੀਆ ਖੁਦਕਸ਼ੀਆਂ, ਹਵਾ, ਪਾਣੀ, ਜਮੀਨ ਦਾ ਦੂਸ਼ਿਤ ਹੋਣਾ, ਹੜ੍ਹਾਂ ਦਾ ਆਉਣਾ, ਬੇਮੌਸਮੀ ਬਾਰਿਸ਼ ਜਾਂ ਗੜ੍ਹੇਮਾਰੀ ਹੋਣਾ, ਫਸਲਾਂ ਦਾ ਸਹੀਂ ਸਮਰਥਨ ਮੁੱਲ ਨਾ ਮਿਲਣਾ ਇਸ ਸੰਕਟ ਦੀ ਸਪੱਸ਼ਟ ਉਦਾਹਰਣ ਹੈਂ। ਸਰਹੱਦੀ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 92 ਪ੍ਰਤੀਸ਼ਤ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਸੂਬੇ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਦੇ ਪੱਧਰ ਤੇ ਬਹੁਪੱਖੀ ਕਦਮ ਚੁੱਕਣ ਦੀ ਜ਼ਰੂਰਤ ਹੈਂ। ਜਿਹਨਾਂ ਵਿੱਚ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਪੰਜਾਬ ਦੀ ਦਰਿਆਵਾਂ, ਨਹਿਰਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਠੋਸ ਉਪਰਾਲੇ ਕਰਨ, ਡੈਮਾਂ ਉੱਤੇ ਸੂਬਿਆਂ ਦੇ ਮਾਲਕੀ ਹੱਕ ਹੋਣ, ਜੰਗਲੀ ਰਕਬਾ ਵਧਾਉਣ ਸੰਬੰਧੀ, ਬਿਜਲੀ ਖੇਤਰ ਦੇ ਮੁਕੰਮਲ ਨਿੱਜੀਕਰਨ ਲਈ ਪ੍ਰਸਤਾਵਿਤ ਬਿਜਲੀ ਬਿੱਲ 2025 ਵਾਪਸ ਲੈਣ, ਭਾਰਤ ਮਾਲਾ ਪ੍ਰੋਜੈਕਟਾਂ ਲਈ ਜਮੀਨਾਂ ਦਾ ਮੁਆਵਜ਼ਾ ਅਧਿਗ੍ਰਹਿਣ ਸੋਧ ਕਾਨੂੰਨ 2013 ਅਨੁਸਾਰ ਹੋਵੇ, 58 ਸਾਲ ਤੋਂ ਵੱਧ ਉਮਰ ਔਰਤਾਂ ਤੇ ਮਰਦ ਕਿਸਾਨਾਂ, ਮਜ਼ਦੂਰਾਂ ਤੇ ਪੇਂਡੂ ਦਸਤਕਾਰਾਂ ਨੂੰ 10 ਹਜ਼ਾਰ ਰੁਪਏ ਬੁਢਾਪਾ ਪਾਰਲੀਮੈਂਟ ਅੰਦਰ ਕਾਨੂੰਨ ਪਾਸ ਕਰਕੇ ਦਿੱਤੀ ਜਾਣ ਸੰਬੰਧੀ, ਬੀਜ ਬਿੱਲ ਵਾਪਸ ਕਰਵਾਉਣ, ਕੌਮੀ ਖੇਤੀ ਮੰਡੀਕਰਨ ਖਰੜੇ ਨੂੰ ਰੱਦ ਕਰਵਾਉਣ, ਅਗਸਤ ਸਤੰਬਰ 2025 ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਮਨੁੱਖੀ ਜਾਨਾਂ, ਪਸ਼ੂਆਂ ਤੇ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਸੰਬੰਧੀ, ਯੂਰੀਆ ਖਾਦ ਵਿੱਚ ਵਾਧਾ ਵਾਪਸ ਕਰਵਾਉਣ ਤੇ ਕਿੱਲਤ ਦੂਰ ਕਰਨ ਸੰਬੰਧੀ, ਸਰਹੱਦ ਦੀ ਕੰਡਿਆਲੀ ਤਾਰ ਨੂੰ ਸਰਹੱਦ ਨਜਦੀਕ ਹੀਂ ਲਗਾਉਣ ਸੰਬੰਧੀ, ਫਸਲਾਂ ਦੇ ਸਹੀਂ ਰੇਟ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਨ ਅਤੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਸੰਬੰਧੀ ਮੰਗ ਪੱਤਰ ਏਡੀਸੀ ਜਗਰਾਉਂ ਨੂੰ ਸੌਂਪਿਆ ਗਿਆ। ਇਸ ਸਮੇਂ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ, ਮਨਜਿੰਦਰ ਸਿੰਘ ਮੋਰਕਰੀਮਾਂ,ਹਰਜੀਤ ਸਿੰਘ ਜਨੇਤਪੁਰਾ, ਰਣਧੀਰ ਸਿੰਘ ਬੱਸੀਆ, ਕੈਪਟਨ ਸੁਖਚੈਨ ਸਿੰਘ ਜਨੇਤਪੁਰਾ, ਹਰੀ ਸਿੰਘ ਕੋਟ ਮਾਨ, ਸੁਖਜਿੰਦਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਚੌਕੀਮਾਨ, ਸਤਿਬੀਰ ਸਿੰਘ ਬੋਪਾਰਾਏ ਖੁਰਦ, ਜੰਗੀਰ ਸਿੰਘ ਲੀਹਾਂ, ਪ੍ਰੇਮ ਸਿੰਘ ਧਾਲੀਵਾਲ, ਸੁਖਦੇਵ ਸਿੰਘ ਲਹਿਲ, ਜਗਦੀਸ਼ ਕੁਮਾਰ ਮਲਸੀਹਾਂ, ਬਚਿੱਤਰ ਸਿੰਘ ਜਨੇਤਪੁਰਾ, ਜਥੇ. ਅਮਰਪਾਲ ਸਿੰਘ ਲਲਤੋਂ ਕਲਾਂ, ਮਾ. ਕੁਲਵਿੰਦਰ ਸਿੰਘ ਛੋਕਰਾਂ, ਬਲਜਿੰਦਰ ਸਿੰਘ ਕਮਾਲਪੁਰਾ, ਸਾਧੂ ਸਿੰਘ ਚੱਕ ਭਾਈ ਕਾ, ਚਮਕੌਰ ਸਿੰਘ ਕਮਾਲਪੁਰਾ, ਡਾ. ਜਗਤਾਰ ਸਿੰਘ ਅਤੀਆਣਾ, ਪਵਿੱਤਰ ਸਿੰਘ ਲੋਧੀਵਾਲ, ਸਾਧੂ ਸਿੰਘ ਲੱਖਾ, ਜਥੇ.ਸੁਖਦੇਵ ਸਿੰਘ ਦੇਹੜਕਾ, ਦਵਿੰਦਰ ਸਿੰਘ ਗੁੜੇ, ਲਾਡੀ ਹਠੂਰ, ਹਾਕਮ ਸਿੰਘ ਬਿੰਜਲ, ਬਲਕਾਰ ਸਿੰਘ ਬੋਪਾਰਾਏ ਖੁਰਦ, ਮਾ. ਅਮਰਜੀਤ ਸਿੰਘ ਮਹਿਲ ਖੁਰਦ, ਸੁਦਾਗਰ ਸਿੰਘ ਚਕਰ, ਜਸਵਿੰਦਰ ਸਿੰਘ ਮੰਡਿਆਣੀ, ਸੁਖਵੰਤ ਸਿੰਘ ਮਲਸੀਹਾਂ ਬਾਜਣ, ਜਸਵਿੰਦਰ ਸਿੰਘ ਝੋਰੜਾਂ, ਮਾ. ਕੁਲਦੀਪ ਸਿੰਘ ਕਾਉੰਕੇ, ਸਰਪੰਚ ਸੁਖਵਿੰਦਰ ਸਿੰਘ ਦੱਧਾਹੂਰ, ਜਗਰਾਜ ਸਿੰਘ ਆਂਡਲੂ, ਸੋਨੀ ਸ਼ਾਹਜਹਾਨਪੁਰ, ਜਸਵੀਰ ਸਿੰਘ ਸ਼ਾਹਜਹਾਨਪੁਰ, ਧਰਮ ਸਿੰਘ ਸੂਜਾਪੁਰ, ਗੁਰਪ੍ਰੀਤ ਸਿੰਘ ਗੁਰੀ ਘੁਡਾਣੀ, ਕੁਲਵਿੰਦਰ ਸਿੰਘ ਟਿੱਬਾ, ਸਰਪੰਚ ਬਲਵੀਰ ਸਿੰਘ ਅੱਚਰਵਾਲ, ਕਮਲਜੀਤ ਸਿੰਘ ਗਰੇਵਾਲ ਜੌਹਲਾਂ, ਸਿਵਦੇਵ ਸਿੰਘ ਕਾਲਸਾਂ, ਗੁਰਜੰਟ ਸਿੰਘ ਅੱਚਰਵਾਲ, ਅਰਜਨ ਸਿੰਘ ਸ਼ੇਰਪੁਰ ਕਲਾਂ, ਨਿੱਕਾ ਸਿੰਘ ਭੈਣੀ ਬੜਿੰਗ, ਦਰਸ਼ਨ ਸਿੰਘ ਜਲਾਲਦੀਵਾਲ, ਹਰਚੰਦ ਸਿੰਘ ਢੋਲਣ, ਬਲਜਿੰਦਰ ਸਿੰਘ ਗਾਂਧੀ ਲਲਤੋਂ, ਹਰਮਿੰਦਰ ਸਿੰਘ ਰਾਜੂ, ਬਲਦੇਵ ਸਿੰਘ ਛੱਜਾਵਾਲ, ਮਨਪ੍ਰੀਤ ਸਿੰਘ ਰੁੜਕਾ, ਮੱਖਣ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਪੱਖੋਵਾਲ, ਦਲਬੀਰ ਸਿੰਘ ਬੁਰਜ ਕੁਲਾਰਾ,ਕੇਹਰ ਸਿੰਘ ਬੁਰਜ ਹਰੀ ਸਿੰਘ, ਮਨਜਿੰਦਰ ਸਿੰਘ ਲਾਡੀ ਬੱਸੀਆ, ਗੁਰਤੇਜ ਸਿੰਘ ਤੇਜੂ ਨੱਥੋਵਾਲ, ਦੇਸਰਾਜ ਸਿੰਘ ਕਮਾਲਪੁਰਾ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਕੁਲਵੰਤ ਸਿੰਘ ਸੋਹਲ, ਗੁਰਤੇਜ ਸਿੰਘ ਚੱਕ, ਅਮਰਜੀਤ ਸਿੰਘ, ਸਰਪੰਚ ਮਨਜਿੰਦਰ ਸਿੰਘ ਜੱਟਪੁਰਾ, ਜੋਰਾ ਸਿੰਘ ਉਮੇਦਪੁਰ, ਅਵਨਿੰਦਰ ਸਿੰਘ ਐਨੀ , ਹਰਪ੍ਰੀਤ ਸਿੰਘ ਜੋਧਾਂ, ਕੁਲਦੀਪ ਸਿੰਘ ਚਕਰ, ਨਿਰਮਲ ਸਿੰਘ ਰਕਬਾ, ਹਰਬੰਸ ਸਿੰਘ ਬਾਰਦੇਕੇ, ਸੁਖਦੇਵ ਸਿੰਘ ਰਾਮਗੜ੍ਹ, ਮਹਿੰਦਰ ਸਿੰਘ ਗਿੱਦੜਵਿੰਡੀ, ਤਰਸੇਮ ਸਿੰਘ ਡੱਲਾ, ਕਿਸ਼ਨ ਸਿੰਘ ਮਾਣੂੰਕੇ, ਗੁਰਬਿੰਦਰ ਸਿੰਘ ਡਾਂਗੀਆ, ਸੁਦਾਗਰ ਸਿੰਘ ਚਕਰ, ਜਸਵੰਤ ਸਿੰਘ ਨਵਾ ਡੱਲਾ, ਕੁਲਵਿੰਦਰ ਸਿੰਘ ਪਮਾਲ, ਅਤਿੰਦਰਪਾਲ ਸਿੰਘ ਮੋਹੀ, ਹਰਮਿੰਦਰ ਸਿੰਘ ਮੋਹੀ, ਗੁਰਸ਼ਰਨ ਸਿੰਘ ਜਵੰਧਾ, ਤੇਜਿੰਦਰ ਸਿੰਘ ਲੀਹਾਂ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



