HOME ਸੇਵਾ ਟਰੱਸਟ ਯੂ.ਕੇ. (ਇੰਡੀਆ) ਵੱਲੋਂ ਪੜ੍ਹਾਈ ਤੇ ਖੇਡਾਂ ਦੇ ਖੇਤਰ ’ਚ ਮੱਲਾਂ...

ਸੇਵਾ ਟਰੱਸਟ ਯੂ.ਕੇ. (ਇੰਡੀਆ) ਵੱਲੋਂ ਪੜ੍ਹਾਈ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

1
ਰਾਏਕੋਟ   (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) ” ਗਰੀਬ ਅਤੇ ਲੋੜਵੰਦ ਪੜ੍ਹਾਈ ਅਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਉਣ ਲਈ ਨਿਰੰਤਰ ਯਤਨਸ਼ੀਲ ਸੇਵਾ ਟਰੱਸਟ ਯੂ.ਕੇ. (ਇੰਡੀਆ) ਵੱਲੋਂ ਉੱਘੇ ਸਮਾਜਸੇਵੀ ਤੇ ਧਾਰਮਿਕ ਸ਼ਖ਼ਸੀਅਤ ਮਾ: ਨਰਿੰਦਰ ਸਿੰਘ ਬੜੂੰਦੀ ਦੀ ਯਾਦ ’ਚ ਲਗਾਏ ਚੌਥੇ ਵਿੱਦਿਅਕ ਸਹਾਇਤਾ ਕੈਂਪ ਸਟੇਟ ਪੱਧਰੀ ਫੁੱਟਬਾਲ ਮੁਕਾਬਲਿਆਂ ਦੀ ਜੇਤੂ ਰਹੀਆਂ ਸਰਕਾਰੀ ਕੰਨਿਆ ਹਾਈ ਸਕੂਲ ਪੱਖੋਵਾਲ ਦੀਆਂ ਪੜ੍ਹਾਈ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਪੱਖੋਵਾਲ ਸਕੂਲ ਦੀਆਂ 15 ਵਿਦਿਆਰਥਣਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜੂੰਦੀ ਦੇ 35 ਵਿਦਿਆਰਥੀਆਂ ਸਮੇਤ 50 ਵਿਦਿਆਰਥੀਆਂ ਨੂੰ ਸਕੂਲ ਬੈਗ, ਕਾਪੀਆਂ, ਕਿੱਟਾਂ ਸਮੇਤ ਹੋਰ ਲੋੜੀਂਦੀ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੇਵਾ ਟਰੱਸਟ ਯੂ.ਕੇ. ਦੇ ਜ਼ਿਲਾ ਕੌਰਡੀਨੇਟਰ ਗੁਰਦੀਪ ਸਿੰਘ ਪਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਤੇ ਸਿਹਤ ’ਚ ਸੁਧਾਰ ਲਈ ਵੱਡੇ ਪੱਧਰ ਤੇ ਉਪਰਾਲੇ ਜਾਰੀ ਹਨ,ਅਤੇ  ਸੰਸਥਾ ਵੱਲੋਂ 2016 ਤੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ ਜੋ ਕਿ ਭਵਿੱਖ ’ਚ ਵੀ ਜਾਰੀ ਰਹੇਗੀ। ਇਸ ਮੌਕੇ ਮਾ: ਨਰਿੰਦਰ ਸਿੰਘ ਸੇਖੋਂ  ਦੇ ਪਰਿਵਾਰ ਵਿਚੋਂ ਉਹਨਾਂ ਦੀਆਂ ਦੋ ਭੈਣਾਂ ਜਵਿੰਦਰ ਕੌਰ , ਹਰਿੰਦਰ ਕੌਰ ਅਤੇ ਬਲਜਿੰਦਰ ਸਿੰਘ ਗਰੇਵਾਲ ਇਸ ਪ੍ਰੋਗਰਾਮ ਵਿੱਚ ਹਾਜ਼ਿਰ ਸਨ, ਉਹਨਾਂ ਦੀ ਭੈਣ ਜਾਵਿੰਦਰ ਕੌਰ ਨੇ ਬੋਲਦਿਆਂ ਦੱਸਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਭਰਾ ਦੀ ਸੇਵਾ ਭਾਵਨਾ ਵਾਲੀ ਸੋਚ ਦਾ ਦੀਵਾ ਸਾਡੇ ਭਤੀਜੇ ਚਰਨਕੰਵਲ ਸਿੰਘ ਸੇਖੋਂ ਵੱਲੋਂ ਜਗਦਾ ਰੱਖਿਆ ਹੈ ਜਿਸ ਲਈ ਸਮੁੱਚੀ ਸੇਵਾ ਟਰੱਸਟ ਦੀ ਟੀਮ ਵਧਾਈ ਦੀ ਪਾਤਰ ਹੈ, ਸਰਕਾਰੀ ਸਿਨਿਅਰ ਸੈਕੰਡਰੀ ਸਕੂਲ ਬੜੂੰਦੀ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਹਰਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਤੋਂ ਉਹ ਇਸ ਪਿੰਡ ਵਿੱਚ ਡਿਊਟੀ ਨਿਭਾ ਰਹੇ ਹਨ ਸਕੂਲੀ ਵਿਦਿਆਰਥੀਆਂ ਨੂੰ ਮਾਸਟਰ ਨਰਿੰਦਰ ਸਿੰਘ ਸੇਖੋਂ ਜੀ ਵੱਲੋ ਅਤੇ ਸੇਵਾ ਟਰੱਸਟ ਵੱਲੋਂ  ਲੰਮੇ ਸਮੇਂ ਤੋਂ ਸਹਿਯੋਗ ਮਿਲਦਾ ਆ ਰਿਹਾ ਹੈ,ਇਸ ਮੌਕੇ ਬਲਾਕ ਪੱਖੋਵਾਲ ਦੇ ਸਿੱਖਿਆ ਕੌਰਡੀਨੇਟਰ ਅਮ੍ਰਿਤਪਾਲ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਵਿਦਿੱਅਕ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸੇਵਾ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਜਸਵਿੰਦਰ ਸਿੰਘ ਪਨੂੰ ਅਤੇ ਮੈਬਰ ਅਵਤਾਰ ਸਿੰਘ ਸੇਖੋਂ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆ ਵੱਲੋਂ ਏਡੀਸੀ ਜਗਰਾਉਂ ਦਾ ਘਿਰਾਓ ਕਰਨ ਉਪਰੰਤ ਸੌਂਪਿਆ ਮੰਗ ਪੱਤਰ
Next articleਪੰਜਾਬ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼, ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਬਣਾਈ ਨਵੀਂ ਪਾਰਟੀ; ਜਾਣੋ ਕੀ ਹੋਵੇਗਾ ਨਾਮ