HOME ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਹਿਤਪੁਰ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ...

ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਹਿਤਪੁਰ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ

6

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ) ਕੇਂਦਰ ਦੀ ਸਰਕਾਰ ਵੱਲੋਂ ਲਿਆਦੇ ਗਏ ਤਿੰਨ ਖੇਤੀ ਕਾਨੂੰਨਾ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਸੰਘਰਸ਼ ਤੇ 26 ਜਨਵਰੀ ਮੌਕੇ ਦਿੱਲੀ ਦੀਆਂ ਸੜਕਾਂ ਤੇ ਕੀਤੀ ਗਈ ਟਰੈਕਟਰ ਪਰੇਡ ਜਿਸਨੂੰ ਹਰ ਸਾਲ ਇਤਿਹਾਸਕ ਦਿਨ ਵਜੋਂ ਮਨਾਉਣ ਦੇ ਲਏ ਗਏ ਫੈਸਲੇ ਤਹਿਤ ਅੱਜ ਮਹਿਤਪੁਰ ਵਿੱਚ ਕਿਰਤੀ ਕਿਸਾਨ ਯੂਨੀਅਨ ਤੇ ਆਲ ਇੰਡੀਆ ਕਿਸਾਨ ਸਭਾ 1936 ਵੱਲੋਂ ਸੈਕੜੇ ਟਰੈਕਟਰਾਂ ਨਾਲ ਪਰੇਡ ਕੀਤੀ ਗਈ।ਜੋ ਵੱਖੋ ਵੱਖਰੇ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਸ਼ਹਿਰ ਵਿੱਚ ਪਰੇਡ ਕਰਨ ਤੋਂ ਬਾਅਦ ਵਿੱਚ ਸਮਾਪਤ ਹੋਈ। ਜਿਸ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਮੰਡ, ਬਚਨ ਸਿੰਘ ਤੇ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂਆਂ ਸੰਦੀਪ ਅਰੋੜਾ ਤੇ ਦਿਲਬਾਗ ਸਿੰਘ ਚੰਦੀ ਨੇ ਕਿਹਾ ਕਿ ਉਸ ਸਮੇਂ ਵੀ ਤਿੰਨ ਕਾਲੇ ਕਾਨੂੰਨਾ ਖਿਲਾਫ਼ ਸੰਘਰਸ਼ ਕਰਦਿਆਂ ਟਰੈਕਟਰ ਪਰੇਡ ਦਿੱਲੀ ਵਿੱਚ ਕੀਤੀ ਗਈ ਸੀ। ਤਾਂ ਕੇਂਦਰ ਸਰਕਾਰ ਨੂੰ ਉਹ ਕਾਨੂੰਨ ਵਾਪਿਸ ਲੈਣੇ ਪਏ ਸੀ। ਪਰ ਹੁਣ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਬਿਜਲੀ ਬਿੱਲ, ਸੀਡ ਬਿੱਲ ਤੇ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਕਾਨੂੰਨ ਲਿਆ ਰਹੀ ਹੈ । ਉਹਨਾਂ ਕਿਹਾ ਕਿ ਜੇਕਰ ਇਹ ਕਾਨੂੰਨ ਪਾਸ ਹੋ ਗਏ ਤਾਂ ਕਿਸਾਨਾਂ ਮਜਦੂਰਾਂ ਦੇ ਘਰਾਂ ਵਿੱਚ ਹਨੇਰਾ ਛਾਂ ਜਾਵੇਗਾ। ਚਿੱਪ ਵਾਲੇ ਮੀਟਰ ਲੱਗਣ ਨਾਲ ਬਿਜਲੀ ਸਬਸਿਡੀ ਵੀ ਖਤਮ ਹੋਵੇਗੀ। ਤੇ ਖਪਤਕਾਰਾਂ ਵੀ ਵੱਡੇ ਵੱਡੇ ਬਿੱਲ ਤਾਰਨ ਤੋਂ ਅਸਮਰਥ ਹੋਣਗੇ। ਮਨਰੇਗਾ ਤਹਿਤ ਮਿਲਦਾ ਕੰਮ ਜੋ ਕਿ ਪਹਿਲਾਂ 90-10 ਦੀ ਰੇਸ਼ੋ ਨਾਲ ਵੀ ਬਹੁਤ ਮੁਸ਼ਕਿਲ ਮਿਲਦਾ ਸੀ ਤੇ ਹੁਣ 60-40 ਦੀ ਰੇਸ਼ੋ ਨਾਲ ਕਿਵੇਂ ਮਿਲੇਗਾ ਕਿਉਂਕਿ ਸੂਬਾ ਸਰਕਾਰਾਂ ਤਾਂ ਪਹਿਲਾਂ ਹੀ ਖਜ਼ਾਨਾ ਖਾਲੀ ਦੀ ਦੁਹਾਈ ਦੇਕੇ ਭਾਰੀ ਕਰਜ ਹੇਠਾਂ ਹਨ। ਇਸ ਲਈ ਸਾਨੂੰ ਇਹ ਟਰੈਕਟਰ ਪਰੇਡਾ, ਜਾਗੋਆ, ਢੋਲ ਮੁਜਾਹਰੇ, ਰੈਲੀਆਂ, ਤੇ ਨੁਕੜ ਮੀਟਿੰਗਾਂ ਹਰ ਪਿੰਡ ਹਰ ਸ਼ਹਿਰ ਵਿੱਚ ਕਰਨ ਦੀ ਲੋੜ ਹੈ ਤਾਂ ਜੋ ਸਰਕਾਰਾਂ ਦੁਆਰਾ ਲਿਆਦੇ ਮਾਰੂ ਕਾਨੂੰਨਾ ਨੂੰ ਵਾਪਿਸ ਕਰਵਾਇਆ ਜਾ ਸਕੇ। ਇਸ ਮੌਕੇ ਰਵਨੀਤ ਸਿੰਘ ਜੱਜ, ਰਤਨ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ ਚੰਦੀ, ਤਰਸਿੰਦਰ ਸਿੰਘ, ਅਮਰਦੀਪ ਢਿੱਲੋਂ, ਗੁਰਪ੍ਰੀਤ ਸਿੰਘ, ਅਜੂਬ ਸਿੰਘ, ਤਰੁਨ ਅਰੋੜਾ, ਸਾਹਿਲ ਅਰੋੜਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਮਨਦੀਪ ਰੌਕੀ ਟੌਂਸਾ ਨੂੰ ਸੋਸ਼ਲ ਮੀਡੀਆਂ ਬਲਾਕ ਕੋਆਰਡੀਨੇਟਰ ਬਲਾਚੌਰ ਨਿਯੁਕਤ ਕੀਤਾ
Next article77ਵਾਂ ਗਣਤੰਤਰ ਦਿਵਸ ਮੋਰਿੰਡਾ ਵਿਖੇ ਉਤਸ਼ਾਹ ਪੂਰਵਕ ਮਨਾਇਆ