HOME ਅਮਨਦੀਪ ਰੌਕੀ ਟੌਂਸਾ ਨੂੰ ਸੋਸ਼ਲ ਮੀਡੀਆਂ ਬਲਾਕ ਕੋਆਰਡੀਨੇਟਰ ਬਲਾਚੌਰ ਨਿਯੁਕਤ ਕੀਤਾ

ਅਮਨਦੀਪ ਰੌਕੀ ਟੌਂਸਾ ਨੂੰ ਸੋਸ਼ਲ ਮੀਡੀਆਂ ਬਲਾਕ ਕੋਆਰਡੀਨੇਟਰ ਬਲਾਚੌਰ ਨਿਯੁਕਤ ਕੀਤਾ

4

ਪਾਰਟੀ ਹਾਈਕਮਾਂਡ ਦੇ ਤਹਿ ਦਿਲੋਂ ਕੀਤਾ ਧੰਨਵਾਦ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਅਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਵਲੋਂ ਅਮਨਦੀਪ ਰੌਕੀ ਟੌਂਸਾ ਦੀਆਂ ਪਾਰਟੀ ਪ੍ਰਤੀ ਚੰਗੀ ਕਾਰਗੁਜ਼ਾਰੀ ਨੂੰ  ਦੇਖਦੇ  ਉਨ੍ਹਾਂ ਨੇ ਸੋਸ਼ਲ ਮੀਡੀਆਂ ਬਲਾਕ ਕੋਆਰਡੀਨੇਟਰ ਬਲਾਚੌਰ ਨਿਯੁਕਤ ਕੀਤਾ ਗਿਆ | ਅਮਨਦੀਪ ਰੌਕੀ ਟੌਂਸਾ ਨੇ  ਇਸ ਦੇ ਲਈ ਪਾਰਟੀ ਹਾਈਕਮਾਂਡ ਦੇ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਦਾਰੀ ਉਨ੍ਹਾਂ ਨੂੰ  ਸੌਂਪੀ ਗਈ ਹੈ ਉਸਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਵਾਂਗਾ | ਪਾਰਟੀ ਦੀਆਂ ਨੀਤੀਆਂ ਨੂੰ  ਜਨ ਜਨ ਤੱਕ ਪਹੁੰਚਿਆ ਜਾਵੇਗਾ |  ਉਨ੍ਹਾਂ ਨੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਅਤੇ ਸਤਨਾਮ ਜਲਾਲਪੁਰ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ ਤੇ ਹੋਰ ਪਾਰਟੀ ਨੇਤਾਵਾਂ ਦਾ ਧੰਨਵਾਦ ਕੀਤਾ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleGanga Jamuni Tehjeeb: Myth or Reality
Next articleਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਹਿਤਪੁਰ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ