ਸਰਕਾਰੀ ਮੁਲਾਜ਼ਮਾਂ ਨੂੰ ਥੋਕ ਵਿੱਚ ਵੰਡੇ ਪ੍ਰਸੰਸਾ ਪੱਤਰ
ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਦੇਸ਼ ਦਾ 77 ਵਾਂ ਗਣਤੰਤਰ ਦਿਵਸ ਸਥਾਨਕ ਖਾਲਸਾ ਗਰਲਜ ਕਾਲਜ ਵਿਖੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਮੇਂ ਰਾਸ਼ਟਰੀ ਝੰਡਾ ਐਸ ਡੀ ਐਮ ਮੋਰਿੰਡਾ ਸ੍ਰੀ ਗੁਰਦੇਵ ਸਿੰਘ ਧਾਮ ਵਲੋਂ ਲਹਿਰਾਇਆ ਗਿਆ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਸਮੇਂ ਪੁਲਿਸ ਦੀ ਟੁਕੜੀ ਵਲੋਂ ਏ ਐਸ ਆਈ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਸਮਾਗਮ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਗੱਲ ਵੇਖਣ ਨੂੰ ਮਿਲੀ ਕਿ ਪ੍ਰਸੰਸਾ ਪੱਤਰ ਸਰਕਾਰੀ ਕਰਮਚਾਰੀਆਂ ਨੂੰ ਥੋਕ ਵਿੱਚ ਵੰਡੇ ਗਏ। ਮੋਰਿੰਡਾ ਸਥਿਤ ਸਰਕਾਰੀ ਦਫ਼ਤਰਾਂ ਦਾ ਸ਼ਾਇਦ ਹੀ ਕੋਈ ਮੁਲਾਜ਼ਮ ਰਿਹਾ ਹੋਵੇਗਾ ਜਿਸ ਨੂੰ ਪ੍ਰਸੰਸਾ ਪੱਤਰ ਨਾ ਮਿਲਿਆ ਹੋਵੇ। ਸਮਾਗਮ ਵਿੱਚ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ੰਸਾ ਪੱਤਰ ਤਾਂ ਇਕ ਅਦਾਰੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਇਕ ਦੋ ਮੁਲਾਜ਼ਮਾਂ ਨੂੰ ਹੀ ਮਿਲਣਾ ਚਾਹੀਦਾ ਹੈ। ਇਸ ਨਾਲ ਹੀ ਪ੍ਰਸੰਸਾ ਪੱਤਰ ਦੀ ਅਹਿਮੀਅਤ ਬਣਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਬੀ ਡੀ ਓ ਹਰਕੀਰਤ ਸਿੰਘ,ਆਪ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਬੱਲਾਂ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਐਸਐਚਓ ਸਿਟੀ ਥਾਣਾ ਮੋਰਿੰਡਾ ਗੁਰਮੁੱਖ ਸਿੰਘ, ਸ਼ੁਗਰ ਮਿਲ ਮੋਰਿੰਡਾ ਦੇ ਚੇਅਰਮੈਨ ਜਸਵਿੰਦਰ ਸਿੰਘ ਸੋਹੀ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਸੰਦੀਪ ਕੁਮਾਰ ਸੋਨੂੰ, ਵਰਿੰਦਰ ਸਿੰਘ ਬਿਨੂ, ਏ ਐਸ ਐਸ ਓ ਮੀਨਾ ਕੁਮਾਰੀ, ਖਾਲਸਾ ਗਰਲਜ ਕਾਲਜ ਦੇ ਪ੍ਰਬੰਧਕ ਹਰਬੰਸ ਸਿੰਘ ਕੰਧੋਲਾ ਸਾਬਕਾ ਮੈਂਬਰ ਐਸ ਜੀ ਪੀ ਸੀ, ਜਸਪ੍ਰੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਬਾਠ, ਹਰਮਨ ਸਮੇਤ ਅਨੇਕਾਂ ਪਤਵੰਤੇ ਸੱਜਣ ਅਤੇ ਅਨੇਕਾਂ ਵਿਦਿਆਰਥੀ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



