ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੋਇਆ ਦੁਬਈ ਦੇ ਅਜ਼ਮਾਨ ਦਾ ਖੂਨਦਾਨ ਕੈਂਪ ਹੋਇਆ ਸੰਪੰਨ

200 ਤੋਂ ਵੱਧ ਯੂਨਿਟ ਵੱਖ ਵੱਖ ਡੋਨਰਾਂ ਕੀਤਾ ਖੂਨਦਾਨ
ਵੈਦ ਹਰੀ ਸਿੰਘ ਦੇ ਇਸ ਕੈਂਪ ਦੀ ਹੋ ਰਹੀ ਚੁਫੇਰੇ ਸ਼ਲਾਘਾ- (ਸਮਾਜ ਵੀਕਲੀ)

ਦੁਬਈ /ਜਲੰਧਰ (ਕੁਲਦੀਪ ਚੁੰਬਰ)– ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਜਿੱਥੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਦੇ ਹਨ ਉੱਥੇ ਸਰਬੱਤ ਦੇ ਭਲੇ ਦੇ ਕਾਰਜ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਉੱਚਾ ਕਰਦੇ ਨੇ । ਏਸੇ ਲੜੀ ਦੇ ਤਹਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਅਜਮਾਨ ਸ਼ਹਿਰ ਵਿਖੇ ਫਰਹਾ ਹਰਬਜ ਟਰੇਡਿੰਗ ਦੇ ਸੰਚਾਲਕ ਵੈਦ ਹਰੀ ਸਿੰਘ ਵਲੋਂ ਕੀਤਾ ਗਿਆ। ਇਸ ਸਮੇਂ 200 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ ।

ਜਿਵਿੱਚ ਸਾਰੇ ਦੇਸ਼ਾਂ ਦੇ ਧਰਮਾਂ ਮਜ਼ਬਾਂ ਦੇ ਵਸਨੀਕਾਂ ਨੇ ਇਸ ਬਲੱਡ ਕੈੰਪ ਵਿੱਚ ਖ਼ੂਨਦਾਨ ਕਰਕੇ ਸਭ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ । ਇਸ ਸਮੇਂ ਉਹਨਾਂ ਦੇ ਸਹਿਯੋਗੀ ਅਵਤਾਰ ਸਿੰਘ ਬੂਥਗੜ੍ਹ, ਵਿਜੇ ਕੁਮਾਰ, ਵਿਸ਼ਾਲ, ਗੁਰਮੇਲ ਸਿੰਘ, ਸਤਪਾਲ ਸਿੰਘ ਖਾਨਪੁਰੀ ,ਬਾਬਾ ਸੁਰਿੰਦਰ ਸਿੰਘ, ਗੁਰਦਿਆਲ ਸਿੰਘ, ਤਜਿੰਦਰ ਸ਼ਰਮਾ, ਸੁਖਚੈਨ ਸਿੰਘ ਠੱਠੀ ਭਾਈ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਮੌਜੂਦ ਸਨ। ਇਸ ਮੌਕੇ ਦੁਬਈ ਦੀ ਧਰਤੀ ਦੇ ਬਹੁਤ ਹੀ ਮਿੱਠੇ ਠੰਡੇ ਸੁਭਾਅ ਦੇ ਮਾਲਕ ਸਤਿਕਾਰਯੋਗ ਸੁਹੇਲ ਮੁਹੰਮਦ ਅਲ ਜ਼ਰੂਨੀ ਬਹੁਪੱਖੀ ਸ਼ਖ਼ਸੀਅਤ ਇਸ ਬਲੱਡ ਕੈੰਪ ਦੇ ਉਦਘਾਟਨ ਲਈ ਆਪਣੇ ਨੁਮਿੰਦਿਆ ਦੀ ਟੀਮ ਨਾਲ ਪਹੁੰਚੇ। ਜਿਨ੍ਹਾਂ ਦਾ ਭਰਵਾਂ ਸੁਆਗਤ ਕਰਦਿਆਂ ਵੈਦ ਹਰੀ ਸਿੰਘ ਦੀ ਸਮੁੱਚੀ ਟੀਮ ਨੇ ਕਿਹਾ ਕਿ ਉਨ੍ਹਾਂ ਦੇ ਇਸ ਖੂਨਦਾਨ ਕੈਂਪ ਵਿਚ ਸਤਿਕਾਰਯੋਗ ਅਲ ਮੁਹੰਮਦ ਜਰੂਨੀ ਸਾਹਿਬ ਨੇ ਸ਼ਿਰਕਤ ਕਰਕੇ ਉਨ੍ਹਾਂ ਦਾ ਮਾਣ ਹੋਰ ਵੀ ਦੂਣ  ਹੈ ।

ਵੈਦ ਹਰੀ ਸਿੰਘ ਹੋਰਾਂ ਦੱਸਿਆ ਕਿ ਉਹ ਪਿਛਲੇ ਇਕ ਦਹਾਕੇ ਤੋਂ ਹਰਬਲ ਦੀ ਦੁਕਾਨ ਦਾ ਪ੍ਰਬੰਧਨ ਕਰਦੇ ਹੋਏ ਸੰਯੁਕਤ ਅਰਬ ਅਮੀਰਾਤ ਦੀ ਸੇਵਾ ਕਰ ਰਹੇ ਹਨ । ਵੈਦ ਹਰੀ ਸਿੰਘ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਆਏ ਹੋਏ ਮਹਿਮਾਨਾਂ ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਸਾਹਿਤ ਸਰਟੀਫਿਕੇਟ ਵੀ ਦਿੱਤੇ ਗਏ ।ਜ਼ਿਕਰਯੋਗ ਹੈ ਕਿ ਵੈਦ ਹਰੀ ਸਿੰਘ ਵਲੋਂ ਹਰ ਬਿਮਾਰੀ ਦਾ ਇਲਾਜ ਦੇਸੀ ਦਵਾਈਆਂਨਾਲ ਕੀਤਾ ਜਾਂਦਾ ਹੈ । ਇਹ ਦਵਾਈਆਂ ਅਜਮਾਨ ਅਤੇ ਦਿੱਬਾ ਦੁਬਈ ਵਿਚ ਜਿੱਥੇ ਉਪਲੱਬਧ ਹਨ, ਉੱਥੇ ਹੀ ਉਨ੍ਹਾਂ ਵਲੋਂ ਹੁਸ਼ਿਆਰਪੁਰ ਵਿਖੇ ਵੀ ਦੇਸੀ ਦਵਾਈਆਂ ਦਾ ਹਸਪਤਾਲ ਡਗਾਣਾ ਰੋਡ ਵਿਖੇ ਵੀ ਸਥਾਪਤ ਕੀਤਾ ਗਿਆ ਹੈ ।

Ajman Office +971506726378
DIBBA office +971523075444
Hoshiarpur office +919464104599

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMoon calls for readiness against Omicron spread
Next articleਕੋਰੋਨਾ ਦੇ ਸਾਏ ਹੇਠ ਕ੍ਰਿਸਮਿਸ ਦਾ ਤਿਉਹਾਰ