ਕਵਿਤਾ ” ਰੱਬਾ”

ਕੁਲਦੀਪ ਸਿੰਘ ਸਾਹਿਲ
         (ਸਮਾਜ ਵੀਕਲੀ)
ਜੱਗ ਤੇ ਫੇਰਾ ਪਾਉਂਦਾ ਕਿਉਂ ਨੀ

ਰੱਬਾ ਥੱਲੇ ਆਉਂਦਾ ਕਿਉਂ ਨੀ।

ਪੈਂਦੀ ਰੋਜ਼ ਤਰੀਕ ਸੁਣੀ ਨਾ
ਅਬਲਾ ਦੀ ਤੈਨੂੰ ਚੀਕ ਸੁਣੀ ਨਾ
ਆਵੇਂ ਤੈਨੂੰ ਹਾਲ ਦਿਖਾਵਾ
ਮਜ਼ਲੂਮਾਂ ਦਾ ਤੈਨੂੰ ਹਾਲ ਦਿਖਾਵਾ
ਜ਼ੁਲਮ ਨਾਲ ਤੂੰ ਲੜਦਾ ਕਿਉਂ ਨੀ
ਸੱਚਿਆਂ ਨਾਲ ਤੂੰ ਖੜਦਾ ਕਿਉਂ ਨੀ
ਜ਼ੁਲਮ ਨੂੰ ਨੱਥ ਪਾਉਂਦਾ ਕਿਉਂ ਨੀ
ਰੱਬਾ ਥੱਲੇ ਆਉਂਦਾ ਕਿਉਂ ਨੀ
ਜੱਗ ਤੇ ਫੇਰਾ ਪਾਉਂਦਾ ਕਿਉਂ ਨੀ।
ਅੱਖਾਂ ਦੇ ਖੋਹ ਖਾਲੀ ਹੋਏ
ਲੋਕੀ ਅੱਜ ਨੇ ਐਨਾ ਰੋਏ
ਰੋਂਦਾ ਅਸਾਂ ਜ਼ਮਾਨਾ ਤੱਕਿਆ
ਅਪਣਾ ਅਸਾਂ ਬੇਗਾਨਾ ਤੱਕਿਆ
ਤੈਨੂੰ ਰੋਣਾ ਆਉਂਦਾ ਕਿਉਂ ਨੀ
ਰੱਬਾ ਥੱਲੇ ਆਉਂਦਾ ਕਿਉਂ ਨੀ
ਆਪਣਾ ਰੰਗ ਦਿਖਾਂਦਾ ਕਿਉਂ ਨੀ
ਆਖਣ ਕਈ ਪਖੰਡ ਏ ਤੂੰ
ਨੀਰੀ ਝੂਠ ਦੀ ਏ ਪੰਡ ਤੂੰ
ਮੇਲੇ ਤੇਰੇ ਲੱਗਦੇ ਵੇਖੇ
ਤੈਨੂੰ ਹੀ ਠੱਗਦੇ ਵੇਖੇ
ਆਕੇ ਫਿਰ ਸਮਝਾਉਂਦਾ ਕਿਉਂ ਨੀ
ਰੱਬਾ ਥੱਲੇ ਆਉਂਦਾ ਕਿਉਂ ਨੀ।
ਰੱਬਾ ਇਹ ਨਿਆਂ ਨੀ ਤੇਰਾ
ਸ਼ਿਕਵਾ ਸ਼ਿਕਵਾ ਸ਼ਿਕਵਾ ਮੇਰਾ
ਸਾਡੇ ਮੁਸਤਕਬਿਲ ਦੇ ਦੀਵੇ
ਤੇਰੀ ਸਹੁੰ ਦਿਲ ਦੇ ਦੀਵੇ
ਮੰਤਰ ਮਾਰ ਜਗਾਉਂਦਾ ਕਿਉਂ ਨੀ
ਰੱਬਾ ਥੱਲੇ ਆਉਂਦਾ ਕਿਉਂ ਨੀ
ਜੱਗ ਤੇ ਫੇਰਾ ਪਾਉਂਦਾ ਕਿਉਂ ਨੀ।
ਜਿਉਂਦੀ ਜਾਨੇ ਮਾਵਾਂ ਮੋਈਆਂ
ਅੰਨੀਆਂ, ਗੂੰਗੀਆਂ, ਝੱਲੀਆਂ ਹੋਈਆਂ
ਕੰਧਾਂ ਦੇ ਨਾਲ ਬਾਬਲ ਵੱਜੇ
ਭੈਣਾ ਆਪਣੇ ਸਿਰ ਨਹੀਂ ਕੱਜੇ
ਆਕੇ ਤੂੰ ਸਮਝਾਉਂਦਾ ਕਿਉਂ ਨੀ
ਰੱਬਾ ਥੱਲੇ ਆਉਂਦਾ ਕਿਉਂ ਨੀ
ਮਸਲਾ ਇਹ ਸੁਲਝਾਉਦਾ ਕਿਉਂ ਨੀ ?
ਕੁਲਦੀਪ ਸਿੰਘ ਸਾਹਿਲ
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ “ਪੋਲ ਖੋਲ ਮਾਰਚ” 19 ਨੂੰ 
Next articleਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ  ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ