ਭਿਖਾਰੀ ਤੇ ਪੁਜਾਰੀ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਪੂਜਾ ਘਰ ਵਿੱਚ ਜਦ ਪੂਜਾ ਚਲਦੀ,ਜਗਾਵੇ ਪੁਜਾਰੀ ਜੋਤਾਂ
ਭਿਖਾਰੀ ਆਪਣਾ ਪੇਟ ਭਰਨ ਲਈ,ਬੂਹੇ ਤੋਂ ਬਾਹਰ ਖਲੋਤਾ
ਭਿਖਾਰੀ ਨੂੰ ਅੰਦਰ ਜਾਣ ਦੀ, ਨਾਂ ਕੋਈ ਇਜਾਜ਼ਤ
ਹੱਥੀਂ ਰੱਬ ਬਣਾਕੇ ਆਪਣੇ, ਆਪੇ ਕਰਨ ਇਬਾਦਤ
ਰੱਬ ਵੀ ਅੱਜ  ਇਨਸਾਨਾਂ  ਵਾਂਗਰ,ਹੋਗਿਆ ਦਿਲ ਦਾ ਖੋਟਾ
ਭਿਖਾਰੀ ਆਪਣਾ ਪੇਟ ਭਰਨ ਲਈ, ਬੂਹੇ ਤੋ ਬਾਹਰ ਖਲੋਤਾ
ਸੜਕ ਕਿਨਾਰੇ ਕਾਰੀਗਰ ਵੇਚਦਾ,ਹੱਥੀਂ ਘੜਕੇ ਮੂਰਤ
ਕਾਰੀਗਰ ਦੀ ਮੁੜ ਸਾਰ ਨਹੀਂ ਲੈਂਦੀ,ਧਾਰ ਕੇ ਰੱਬ ਦੀ ਸੂਰਤ
ਮੂਰਤ ਪਾਕੇ ਬਹਿ ਜਾਏ ਅੰਦਰ, ਆਪਣੇ ਮੂੰਹ ਮਖੌਟਾ
ਭਿਖਾਰੀ ਆਪਣਾ ਪੇਟ ਭਰਨ ਲਈ,ਬੂਹੇ ਤੋਂ ਬਾਹਰ ਖਲੋਤਾ
ਸਮਝ ਨਹੀਂ ਆਉਂਦੀ, ਕਿਹੜਾ ਰੱਬ ਕਿਸਮਤ ਲਿਖਦਾ
ਸੜਕ ਕਿਨਾਰੇ ਮੈਂ ਰੱਬ ਦੇਖਿਆ,ਸੌ ਦੋ ਸੌ ਨੂੰ ਵਿੱਕਦਾ
ਦੋਨਾਂ ਦੀ ਕਿਸਮਤ ਵਿੱਚ ਫਰਕ ਬੜਾ,ਦੋਨਾਂ ਚੋ ਕਿਸਨੂੰ ਕੋਸਾ
ਭਿਖਾਰੀ ਆਪਣਾ ਪੇਟ ਭਰਨ ਲਈ,ਬੂਹੇ ਤੋ ਬਾਹਰ ਖਲੋਤਾ
ਦੋਨੋਂ ਹੀ ਉੱਝ ਰੱਬ ਦੇ ਬੰਦੇ, ਇੱਕ ਮੰਨੇ ਇੱਕ ਮੰਨਵਾਵੇ
ਇੱਕ  ਅੰਦਰੋ  ਬਾਹਰ ਨਹੀਂ ਆਉਦਾ,ਇੱਕ ਅੰਦਰ ਨਾ ਜਾਵੇ
ਗੁਰਮੀਤ ਦੋਨਾਂ ਵਿੱਚ ਫਰਕ ਬੜਾ ਏ,ਦਿਨ ਰਾਤ ਗੱਲ ਸੋਚਾਂ
ਭਿਖਾਰੀ ਆਪਣਾ ਪੇਟ ਭਰਨ ਲਈ,ਬੂਹੇ ਤੋ ਬਾਹਰ ਖਲੋਤਾ
ਬੰਦਾ ਬੰਦੇ ਨੂੰ ਕੁੱਝ ਨਹੀਂ ਸਮਝਦਾ,ਅੰਗੂਠੇ ਹੇਠਾਂ ਸੰਘੀ
ਕਿਨ੍ਹਾਂ ਸ਼ਾਤਰ ਉਹ ਹੋਊਗਾ, ਜਿੰਨੇ ਧਰਮ ਦੀ ਪਾਈਂ ਵੰਡੀ
ਧਰਮ ਦੀ ਝੂਠੀ ਸ਼ੋਹਰਤ ਖਾਤਰ,ਮਰ ਮਿਟ ਜਾਣਾ ਲੋਕਾਂ
ਭਿਖਾਰੀ ਆਪਣਾ ਪੇਟ ਭਰਨ ਲਈ,ਬੂਹੇ ਤੋ ਬਾਹਰ ਖਲੋਤਾ
        ਲੇਖਕ ਗੁਰਮੀਤ ਡੁਮਾਣਾ
         ਪਿੰਡ- ਲੋਹੀਆਂ ਖਾਸ
         (ਜਲੰਧਰ)
    ਸੰਪਰਕ -76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਦੋਂ ਡਾਂਗ ਸੰਮਾਂ ਵਾਲੀ ਖੜਕੀ
Next article ਫੇਸਬੁੱਕ ਦਾ ਫੰਡਾ